ਆਇਰਲੈਂਡ ਨੇ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਮੌਜੂਦਾ ਵਰਲਡ ਚੈਂਪੀਅਨ ਭਾਰਤ ਨੂੰ ਟੀ-20 ਸੀਰੀਜ ਵਿਚ ਹਰਾ ਦਿੱਤਾ। ਬੇਲਫਾਸਟ ਵਿਚ ਖੇਡੇ ਗਏ ਦੂਜੇ ਟੀ-20 ਮੁਕਾਬਲੇ ਵਿਚ ਟੀਮ ਇੰਡੀਆ ‘ਤੇ 1 ਦੌੜ ਨਾਲ ਜਿੱਤ ਹਾਸਲ ਕਰਦੇ ਹੋਏ 2-0 ਨਾਲ ਸੀਰੀਜ਼ ਆਪਣੇ ਨਾਂ ਕਰ ਲਈ।
ਇਸ ਦੇ ਨਾਲ ਹੀ ਭਾਰਤੀ ਟੀਮ ਨੂੰ 3 ਸਾਲ ਬਾਅਦ ਕਿਸੇ ਟੀ-20 ਸੀਰੀਜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ 2023 ਵਿਚ ਵੈਸਟਇੰਡੀਜ਼ ਨੇ 3-2 ਨਾਲ ਹਰਾਇਆ ਸੀ। ਆਇਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 8 ਵਿਕਟਾਂ ‘ਤੇ 154 ਦੌੜਾਂ ਬਣਾਈਆਂ। ਟੀਮ ਵੱਲੋਂ ਹੈਰੀ ਟੈਕਟਰ ਨੇ ਸਭ ਤੋਂ ਵਧ 53 ਦੌੜਾਂ ਬਣਾਈਆਂ। ਭਾਰਤ ਵੱਲੋਂ ਡੈਬਿਊ ਕਰ ਰਹੇ ਪ੍ਰਿੰਸ ਯਾਦਵ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ।
ਜਵਾਬ ਵਿਚ ਭਾਰਤੀ ਟੀਮ 20 ਓਵਰਾਂ ਵਿਚ 9 ਵਿਕਟਾਂ ‘ਤੇ 153 ਦੌੜਾਂ ਹੀ ਬਣਾ ਸਕੀ। ਤਿਲਕ ਵਰਮਾ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ। ਆਇਰਲੈਂਡ ਲਈ ਜੈ ਮੰਦੂੜਾ ਨੇ 3 ਵਿਕਟਾਂ ਲਈਆਂ। ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਨੌਜਵਾਨ ਬੱਲੇਬਾਜ਼ ਵੈਭਵ ਸੂਰਯਵੰਸ਼ੀ ਨੂੰ ਇਸ ਮੈਚ ਵਿਚ ਵੀ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਟੀਮ ਟੀ-20 ਵਿਸ਼ਵ ਕੱਪ ਤੋਂ ਹੋਈ ਬਾਹਰ, ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਹਰਾਇਆ
ਦੋਵੇਂ ਟੀ-20 ਮੁਕਾਬਲਿਆਂ ਵਿਚ ਭਾਰ ਦੀ ਹਾਰ ਦੀ ਸਭ ਤੋਂ ਵੱਡੀ ਵਜ੍ਹਾ ਟੌਪ ਆਰਡਰ ਦੀ ਅਸਫਲਤਾ ਰਹੀ। ਪਹਿਲੇ ਮੈਚ ਵਿਚ 183 ਦੌੜਾਂ ਦਾ ਪਿੱਛਾ ਕਰਦੇ ਹੋਏ ਟੀਮ ਨੇ 60 ਦੌੜਾਂ ਤੱਕ ਸੰਜੂ ਸੈਮਸਨ (5), ਈਸ਼ਾਨ ਕਿਸ਼ਨ (1) ਤੇ ਕਪਤਾਨ ਸ਼੍ਰੇਅਸ ਅਈਅਰ (3) ਦੇ ਵਿਕਟ ਗੁਆ ਦਿੱਤੇ ਸੀ। ਅਭਿਸ਼ੇਕ ਸ਼ਰਮਾ ਨੇ 20 ਗੇਂਦਾਂ ਵਿਚ 50 ਦੌੜਾਂ ਜ਼ਰੂਰ ਬਣਾਈਆਂ ਪਰ ਉਨ੍ਹਾਂ ਦੇ ਆਊਟ ਹੁੰਦੇ ਹੀ ਪੂਰੀ ਬੱਲੇਬਾਜ਼ੀ ਬਿਖਰ ਗਈ ਤੇ ਟੀਮ 148 ਦੌੜਾਂ ‘ਤੇ ਸਿਮਟ ਗਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









