ਪੈਟਰੋਲ ਦੇ ਸੰਕਟ ਵਿਚਾਲੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਰਾਸ਼ਨ ਦੀਆਂ ਦੁਕਾਨਾਂ ਦੇ ਨਾਲ-ਨਾਲ ਪੈਟਰੋਲ ਪੰਪ ‘ਤੇ ਵੀ ਕੈਰੋਸਿਨ ਮਿਲੇਗਾ। ਹੁਣ ਸਰਕਾਰੀ ਤੇਲ ਕੰਪਨੀਆਂ ਤੈਅ ਕੀਤੇ ਗਏ ਪੈਟਰੋਲ ਪੰਪਾਂ ਤੋਂ ਵੀ ਕੈਰੋਸਿਨ ਰੱਖ ਤੇ ਵੰਡ ਸਕਣਗੀਆਂ। ਹਰ ਜਿਲ੍ਹੇ ਵਿਚ ਸੂਬਾ ਸਰਕਾਰ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਅਧਿਕਤਮ 2 ਪੈਟਰੋਲ ਪੰਪ ਚੁਣਨਗੇ ਜਿਥੇ ਇਹ ਸਹੂਲਤ ਦਿੱਤੀ ਜਾਵੇਗੀ। ਇਨ੍ਹਾਂ ਪੈਟਰੋਲ ਪੰਪਾਂ ‘ਤੇ ਅਧਿਕਤਮ 5,000 ਲੀਟਰ ਦਾ ਸਟਾਕ ਤੇਲ ਕੰਪਨੀਆਂ ਰੱਖ ਸਕਣਗੀਆਂ।
ਸਰਕਾਰ ਨੇ ਸਪਲਾਈ ਆਸਾਨ ਬਣਾਉਣ ਲਈ 60 ਦਿਨਾਂ ਲਈ ਜਨਤਕ ਵੰਡ ਪ੍ਰਣਾਲੀ ਦੇ ਨਿਯਮਾਂ ‘ਚ ਢਿੱਲ ਦਿੱਤੀ ਹੈ ਤਾਂ ਜੋ ਲੋੜਵੰਦ ਪਰਿਵਾਰਾਂ ਤਕ ਤੇਲ ਸਮੇਂ ‘ਤੇ ਪਹੁੰਚ ਸਕੇ। ਸਰਕਾਰ ਨੇ ਇਹ ਫੈਸਲਾ ਅਮਰੀਕਾ-ਇਜ਼ਰਾਈਲ ਦੇ ਈਰਾਨ ਸੰਘਰਸ਼ ਕਾਰਨ ਲਿਆ ਹੈ। ਮਿਡਲ ਈਸਟ ਵਿਚ ਜਾਰੀ ਜੰਗ ਕਾਰਨ ਭਾਰਤ ਵਿਚ ਗੈਸ, ਪੈਟਰੋਲ ਤੇ ਡੀਜ਼ਲ ਦੀ ਕਮੀ ਹੈ। ਕੇਂਦਰ ਸਰਕਾਰ ਲਗਾਤਾਰ ਮੌਜੂਦਾ ਹਾਲਤ ‘ਤੇ ਚਿੰਤਾ ਪ੍ਰਗਟਾ ਰਹੀ ਹੈ।

ਕੈਰੋਸਿਨ ਵੰਡਣ ਵਾਲੇ ਏਜੰਟ ਤੇ ਡੀਲਰਾਂ ਨੂੰ ਲਾਇਸੈਂਸ ਲੈਣ ਤੋਂ ਛੋਟ ਦਿੱਤੀ ਗਈ ਹੈ। ਟੈਂਕਰਾਂ ਤੋਂ ਕੈਰੋਸਿਨ ਉਤਾਰਨ ਦੇ ਨਿਯਮ ਵੀ ਆਸਾਨ ਕੀਤੇ ਗਏ ਹਨ ਤੇ ਪੈਟਰੋਲ ਪੰਪਾਂ ‘ਤੇ ਕੈਰੋਸਿਨ ਸਟੋਰ ਤੇ ਵੰਡ ਦੀ ਅਸਥਾਈ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਮੁਤਾਬਕ ਸਾਰੇ ਰਿਫਾਈਨਰੀਆਂ ਉੱਚ ਸਮਰੱਥਾ ‘ਤੇ ਕੰਮ ਕਰ ਰਹੀਆਂ ਹਨ ਤੇ ਕੱਚੇ ਤੇਲ ਦੀ ਲੋੜੀਂਦਾ ਸਟਾਕ ਮੌਜੂਦ ਹੈ। ਦੇਸ਼ ਬੜ ਦੇ ਸਾਰੇ ਪੈਟਰੋਲ ਪੰਪਾਂ ‘ਤੇ ਪੈਟਰੋਲ-ਡੀਜ਼ਲ ਦੀ ਉਪਲਬਧ ਸਾਧਾਰਨ ਬਣੀ ਹੋਈ ਹੈ। ਘਰੇਲੂ ਖਪਤ ਨੂੰ ਦੇਖਦੇ ਹੋਏ ਰਿਫਾਈਨਰੀਆਂ ਵਿਚ ਐੱਲਪੀਜੀ ਉਤਪਾਦਨ ਵੀ ਵਧਾਇਆ ਗਿਆ ਹੈ।
ਇਹ ਵੀ ਪੜ੍ਹੋ : ਉਦਯੋਗਿਕ ਪਲਾਟਾਂ ਨੂੰ ਲੀਜ਼ਹੋਲਡ ਤੋਂ ਫ਼੍ਰੀਹੋਲਡ ‘ਚ ਬਦਲਣ ਸਣੇ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਕਈ ਅਹਿਮ ਫ਼ੈਸਲੇ
ਕੁਝ ਸੂਬਿਆਂ ਵਿਚ ਅਫਵਾਹਾਂ ਕਰਕੇ ਪੈਟਰੋਲ ਪੰਪਾਂ ‘ਤੇ ਭੀੜ ਤੇ ਜ਼ਿਆਦਾ ਵਿਕਰੀ ਦੇਖਣ ਨੂੰ ਮਿਲੀ।ਸਰਕਾਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਘਬਰਾ ਕੇ ਖਰੀਦਦਾਰੀ ਨਾ ਕਰਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









