ਭਾਰਤੀ ਘਰਾਂ ਵਿੱਚ ਤੁਲਸੀ ਦਾ ਬੂਟਾ ਜ਼ਰੂਰ ਹੁੰਦਾ ਹੈ। ਜ਼ਿਆਦਾਤਰ ਹਿੰਦੂ ਪਰਿਵਾਰ ਸਵੇਰੇ-ਸ਼ਾਮ ਇਸ ਪੌਦੇ ਦੀ ਪੂਜਾ ਕਰਦੇ ਹਨ। ਧਾਰਮਿਕ ਮਾਨਤਾਵਾਂ ਤੋਂ ਇਲਾਵਾ ਇਸ ਬੂਟੇ ਦੇ ਬਹੁਤ ਸਾਰੇ ਔਸ਼ਧੀ ਲਾਭ ਹਨ। ਤੁਲਸੀ ਨੂੰ ਆਯੁਰਵੇਦ ਵਿੱਚ ਇੱਕ ਵਿਸ਼ੇਸ਼ ਜੜੀ-ਬੂਟੀ ਮੰਨਿਆ ਜਾਂਦਾ ਹੈ, ਅਤੇ ਬਦਲਦੇ ਮੌਸਮ ਵਿਚ ਕਈ ਹੈਲਥ ਸਮੱਸਿਆਵਾਂ ਲਈ ਇਸ ਨੂੰ ਵਰਤਿਆ ਜਾਂਦਾ ਹੈ। ਕੁਝ ਲੋਕ ਆਪਣੀ ਰੋਜ਼ਾਨਾ ਖੁਰਾਕ ਵਿੱਚ ਤੁਲਸੀ ਦੇ ਪੱਤੇ ਸ਼ਾਮਲ ਕਰਦੇ ਹਨ। ਹਾਲਾਂਕਿ, ਤੁਸੀਂ ਸੁਣਿਆ ਹੀ ਹੋਵੇਗਾ ਕਿ ਇਹਨਾਂ ਪੱਤਿਆਂ ਨੂੰ ਕਦੇ ਵੀ ਚਬਾਉਣਾ ਨਹੀਂ ਚਾਹੀਦਾ। ਆਓ ਤੁਹਾਨੂੰ ਦੱਸਦੇ ਹਾਂ ਇਸ ਦਾ ਕਾਰਨ ਤੇ ਇਹਨਾਂ ਦਾ ਸੇਵਨ ਕਰਨ ਦੇ ਤਿੰਨ ਸੁਰੱਖਿਅਤ ਤਰੀਕੇ।
ਤੁਲਸੀ ਦੇ ਪੱਤੇ ਕਿਉਂ ਨਹੀਂ ਚਬਾਉਣੇ ਚਾਹੀਦੇ?
ਆਪਣੇ ਬਹੁਤ ਸਾਰੇ ਫਾਇਦਿਆਂ ਦੇ ਬਾਵਜੂਦ, ਤੁਲਸੀ ਦੇ ਪੱਤਿਆਂ ਨੂੰ ਅਕਸਰ ਚਬਾਉਣ ਤੋਂ ਰੋਕਿਆ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਇਹਨਾਂ ਵਿੱਚ ਮਰਕਰੀ ਹੁੰਦੀ ਹੈ, ਜੋ ਦੰਦਾਂ ਦੇ ਇਨੇਮਲ ਲਈ ਚੰਗੀ ਨਹੀਂ ਹੁੰਦੀ। ਜਦੋਂ ਇਸ ਨੂੰ ਚਬਾਇਆ ਜਾਂਦਾ ਹੈ, ਤਾਂ ਮਰਕਰੀ ਤੁਹਾਡੇ ਮੂੰਹ ਵਿੱਚ ਘੁਲ ਜਾਂਦਾ ਹੈ, ਜਿਸ ਨਾਲ ਦੰਦ ਖਰਾਬ ਹੋ ਸਕਦੇ ਹਨ ਤੇ ਉਨ੍ਹਾਂ ਦਾ ਰੰਗ ਵੀ ਬਦਲ ਸਕਦਾ ਹੈ। ਦਰਅਸਲ ਇਹ ਪੱਤੀਆਂ ਐਸੀਡਿਕ ਹੁੰਦੀਆਂ ਹਨ ਤੇ ਮੂੰਹ ਅਲਕਲਾਈਨ ਹੰਦਾ ਹੈ, ਅਜਿਹੇ ਵਿਚ ਜਦੋਂ ਤੁਸੀਂ ਇਨ੍ਹਾਂ ਪੱਤਿਆਂ ਨੂੰ ਚਬਾ ਕੇ ਖਾਂਦੇ ਹੋ ਤਾਂ ਦੰਦਾਂ ਦਾ ਇਨੇਮਲ ਜਲਦੀ ਘਿਸ ਸਕਦਾ ਹੈ?

ਇਨੇਮਲ ਘਿਸਣ ‘ਤੇ ਕੀ ਹੁੰਦਾ ਹੈ?
ਜਦੋਂ ਦੰਦਾਂ ਦਾ ਇਨੇਮਲ ਘਿਸ ਜਾਂਦਾ ਹੈ ਤਾਂ ਦੰਦਾਂ ਵਿਚ ਤੇਜ਼ ਝਨਝਨਾਹਟ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਪੀਲਾਪਨ, ਕੈਵਿਟੀ ਤੇ ਦੰਦਾਂ ਦੇ ਟੁੱਟਣ ਜਾਂ ਚਟਕਣ ਦਾ ਖਤਰਾ ਵਧ ਜਾਂਦਾ ਹੈ। ਇਨੇਮਲ ਸਾਡੇ ਸਰੀਰ ਦਾ ਸਭ ਤੋਂ ਕਠੋਰ ਹਿੱਸਾ ਹੈ ਪਰ ਇੱਕ ਵਾਰ ਖਤਮ ਹੋ ਜਾਣ ਤੋਂ ਬਾਅਦ ਨੈਚੁਰਲੀ ਵਾਪਸ ਨਹੀਂ ਬਣਦਾ।
ਤੁਲਸੀ ਦੇ ਪੱਤੇ ਖਾਣ ਦਾ ਸਹੀ ਤਰੀਕਾ
ਜੇਕਰ ਤੁਹਾਨੂੰ ਹਰ ਰੋਜ਼ ਸਵੇਰੇ ਤੁਲਸੀ ਦੇ ਪੱਤੇ ਖਾਣ ਦੀ ਆਦਤ ਹੈ, ਤਾਂ ਉਨ੍ਹਾਂ ਨੂੰ ਚਬਾਉਣ ਦੀ ਬਜਾਏ ਨਿਗਲ ਲਓ। ਅਜਿਹਾ ਕਰਨ ਲਈ, ਆਪਣੀ ਜੀਭ ‘ਤੇ ਇੱਕ ਸਾਫ਼ ਪੱਤਾ ਰੱਖੋ ਅਤੇ ਇਸ ਨੂੰ ਬਿਨਾਂ ਚਬਾਏ ਪਾਣੀ ਨਾਲ ਨਿਗਲ ਲਓ। ਸਵੇਰੇ ਤੁਲਸੀ ਦੇ ਪੱਤੇ ਖਾਣ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ।
ਇਹ ਵੀ ਪੜ੍ਹੋ : ‘ਗੁਰਬਾਣੀ ਦਾ ਲਾਈਵ ਪ੍ਰਸਾਰਣ ਜਾਂ ਡਾਊਨਲੋਡ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ’, SGPC ਨੇ ਕੀਤਾ ਸਪੱਸ਼ਟ
ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ ਦਾ ਇੱਕ ਹੋਰ ਤਰੀਕਾ ਹੈ ਉਨ੍ਹਾਂ ਦੀ ਚਾਹ ਬਣਾਉਣਾ। ਇਹ ਕੈਫੀਨ-ਮੁਕਤ ਹਰਬਲ ਟੀ ਇਸ ਬਦਲਦੇ ਮੌਸਮ ਲਈ ਬਹੁਤ ਵਧੀਆ ਸਾਬਤ ਹੋ ਸਕਦੀ ਹੈ।
ਤੁਲਸੀ ਦੇ ਪੱਤਿਆਂ ਨੂੰ ਪਾਊਡਰ ਦੇ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈ। ਇਸ ਪਾਊਡਰ ਨੂੰ ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








