ਰੋਜ਼ਗਾਰ ਦੀ ਭਾਲ ਇਨਸਾਨ ਨੂੰ ਭਾਰਤ ਤੋਂ ਯੂਰਪ ਤੇ ਅਫਰੀਕਾ ਤੱਕ ਪਹੁੰਚਾ ਦਿੰਦੀ ਹੈ। ਜੇਕਰ ਨੌਕਰੀ ਤੇ ਤਨਖਾਹ ਚੰਗੀ ਹੋਵੇ ਤਾਂ ਇਨਸਾਨ ਸਤ ਸਮੁੰਦਰ ਪਾਰ ਜਾਣ ਲਈ ਵੀ ਆਪਣਾ ਬੈਗ ਪੈਕ ਕਰ ਹੀ ਲੈਂਦਾ ਹੈ। ਹਾਲਾਂਕਿ ਇਕ ਅਜਿਹੀ ਨੌਕਰੀ ਵੀ ਹੈ ਜੋ ਚੰਗੀ ਤਨਖਾਹ ਵੀ ਦੇ ਰਹੀ ਹੈ ਤੇ ਇਥੇ ਤੁਸੀਂ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਹੋ। ਜੌਬ ਸਕਿਓਰਿਟੀ ਵੀ ਹੈ ਪਰ ਇਸ ਦੇ ਬਾਵਜੂਦ ਕੋਈ ਵੀ ਇਸ ਨੌਕਰੀ ਨੂੰ ਕਰਨ ਲਈ ਨਹੀਂ ਆ ਰਿਹਾ।
ਸਾਡੇ ਵਿਚੋਂ ਹਰ ਕੋਈ ਅਜਿਹੀ ਨੌਕਰੀ ਚਾਹੁੰਦਾ ਹੈ ਜਿਸ ਵਿਚ ਕੰਮ ਘੱਟ ਕਰਨਾ ਹੋਵੇ ਤੇ ਤਨਖਾਹ ਜ਼ਿਆਦਾ ਹੋਵੇ। 1 ਕਰੋੜ ਦੀ ਤਨਖਾਹ ਵਾਲੀ ਇਹ ਨੌਕਰੀ ਅਜਿਹੇ ਲੋਕਾਂ ਲਈ ਹੈ ਪਰ ਫਿਰ ਵੀ ਕੋਈ ਇਸ ਨੂੰ ਲੈਣ ਨਹੀਂ ਜਾ ਰਿਹਾ ਹੈ। ਰਿਪੋਰਟ ਮੁਤਾਬਕ ਇਹ ਉਨ੍ਹਾਂ ਲੋਕਾਂ ਲਈ ਡ੍ਰੀਮ ਪਲੇਸ ਹੋ ਸਕਦਾ ਹੈ ਜੋ ਚੰਗੀ ਤਨਖਾਹ ਕਮਾਉਣਾ ਚਾਹੁੰਦੇ ਹਨ ਤੇ ਨੌਕਰੀ ਨਾਲ ਘੁੰਮਣ-ਫਿਰਨ ਦੀਆਂ ਛੁੱਟੀਆਂ ਵੀ ਚਾਹੁੰਦੇ ਹਨ। ਹੁਣ ਮੁੱਦਾ ਇਹ ਹੈ ਕਿ ਇਨ੍ਹਾਂ ਸਹੂਲਤਾਂ ਦੇ ਬਾਅਦ ਵੀ ਕੋਈ ਅਜਿਹੀ ਨੌਕਰੀ ਕਿਉਂ ਨਹੀਂ ਕਰ ਰਿਹਾ।
ਇਹ ਨੌਕਰੀ ਕੋਸਟ ਆਫ ਏਬਰਡੀਨ ਵਿਚ ਦਿੱਤੀ ਜਾ ਰਹੀ ਹੈ। ਨਾਰਥ ਸੀ ਕੋਲ ਆਫਰ ਕੀਤੀ ਜਾ ਰਹੀ ਇਸ ਜੌਬ ਨੂੰ 6 ਮਹੀਨੇ ਤੱਕ ਇਕੱਠੀ ਕਰਨੀ ਹੋਵੇਗੀ ਜਿਸ ਵਿਚ ਹਫਤੇ ਭਰ ਦੀ ਸਿਕ ਲੀਵ ਦਿੱਤੀ ਜਾਵੇਗੀ। ਨੌਕਰੀ ਵਿਚ ਇਕ ਦਿਨ ਦੀ ਸ਼ਿਫਟ 12 ਘੰਟੇ ਹੋਵੇਗੀ ਤੇ ਇਸ ਲਈ ਤੁਹਾਨੂੰ 5-10 ਹਜ਼ਾਰ ਨਹੀਂ ਸਗੋਂ ਦਿਨ ਦੇ 36,000 ਰੁਪਏ ਤੋਂ ਵੀ ਜ਼ਿਆਦਾ ਦਿੱਤੇ ਜਾਣਗੇ। ਜੇਕਰ ਨੌਕਰੀ ਕਰਨ ਵਾਲਾ ਵਿਅਕਤੀ ਇਥੇ ਟਿਕ ਗਿਆ ਤਾਂ 6-6 ਮਹੀਨੇ ਦੀ 2 ਸ਼ਿਫਟ ਉਸ ਨੇ ਪੂਰੀ ਕਰ ਲਈ ਤਾਂ ਉਸ ਦੀ ਤਨਖਾਹ 95420 ਡਾਲਰ ਮਤਲਬ ਭਾਰਤੀ ਮੁੰਦਰਾ ਦੇ ਲਗਭਗ 1 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ। ਹੁਣ ਤੱਕ ਇਸ ਨੌਕਰੀ ਨੂੰ ਆਫਰ ਕਰਨ ਵਾਲਿਆਂ ਦਾ ਨਾਂ ਤਾਂ ਨਹੀਂ ਪਤਾ ਪਰ ਉਹ ਖੁਦ ਨੂੰ ਐਨਰਜੀ ਮਾਰਕੀਟ ਦਾ ਵੱਡਾ ਪਲੇਅਰ ਦੱਸ ਰਹੀ ਹੈ।
ਇਹ ਵੀ ਪੜ੍ਹੋ : ਪਤੀ-ਸੱਸ ਦਾ ਕਤਲ ਕਰਕ ਲਾ.ਸ਼ ਦੇ ਟੁਕੜੇ ਫਰਿੱਜ ‘ਚ ਰੱਖੇ, ਬਾਡੀ ਪਾਰਟਸ ਮੇਘਾਲਿਆ ਦੀ ਖਾਈ ‘ਚ ਸੁੱਟੇ
ਸਕਾਟਲੈਂਡ ਵਿਚ ਮੌਜੂਦ ਇਸ ਸਾਈਟ ਦਾ ਕੰਮ ਮਕੈਨਿਕ ਦਾ ਹੋਵੇਗਾ, ਜਿਸ ਸਮੁੰਦਰ ਵਿਚ ਮੌਜੂਦ ਰਿਗ ਨਾਲ ਗੈਸ ਤੇ ਤੇਲ ਦਾ ਖਨਨ ਕਰਨਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਨੌਕਰੀ ਲਈ ਵੱਖ-ਵੱਖ ਤਰੀਕਾਂ ਤੇ ਟ੍ਰਿਪ ਮੌਜੂਦ ਹਨ, ਜਿਸ ਨੂੰ ਜੌਬ ਕਰਨ ਵਾਲਾ ਆਪਣੇ ਹਿਸਾਬ ਨਾਲ ਨਿਰਧਾਰਤ ਕਰ ਸਕਦਾ ਹੈ। ਉਹ ਕਦੋਂ ਤੇ ਕਿੰਨਾ ਕੰਮ ਕਰਨਗੇ, ਇਹ ਉਨ੍ਹਾਂ ਦੀ ਮਰਜ਼ੀ ਹੋਵੇਗ। ਇਸ ਨੌਕਰੀ ਨੂੰ ਹਾਸਲ ਕਰਨ ਲਈ ਸਰਟੀਫਾਈਡ ਸੇਫਟੀ ਤੇ ਟੈਕਨੀਕਲ ਟ੍ਰੇਨਿੰਗ ਦੀ ਲੋੜ ਹੈ ਤੇ ਕੰਮ ਕਰਨ ਵਾਲੇ ਨੂੰ ਰਿਗ ਵਿਚ ਹੀ 6 ਮਹੀਨੇ ਤੱਕ ਰਹਿਣਾ ਹੋਵੇਗਾ। ਇਹੀ ਵਜ੍ਹਾ ਹੈ ਕਿ ਮਹੀਨੇ ਭਰ ਦੇ ਬਾਅਦ ਵੀ ਇਸ ਪੋਸਟ ਲਈ 5 ਲੋਕ ਹੀ ਮਿਲ ਸਕੇ ਹਨ।
ਵੀਡੀਓ ਲਈ ਕਲਿੱਕ ਕਰੋ -: