ਪੰਜਾਬ ਦੀ ਜਲੰਧਰ ਦੇਹਾਤ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਖਿਲਾਫ ਮੁਹਿੰਮ ਵਿੱਢੀ ਸੀ। ਇਸ ਤਹਿਤ ਪੁਲਿਸ ਨੇ ਇਕ ਟਰੱਕ ‘ਚੋਂ 10 ਕਿਲੋ ਭੁੱਕੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਟਰੱਕ ਡਰਾਈਵਰ ਨੇ ਇਹ ਭੁੱਕੀ ਆਪਣੀ ਸੀਟ ਦੇ ਪਿੱਛੇ ਛੁਪਾਇਆ ਹੋਇਆ ਸੀ। ਟਰੱਕ ਡਰਾਈਵਰ ਦੀ ਪਛਾਣ ਨਰਿੰਦਰ ਸਿੰਘ ਵਾਸੀ ਮੁਸਤਫਾਪੁਰ (ਹੁਸ਼ਿਆਰਪੁਰ) ਵਜੋਂ ਹੋਈ ਹੈ। ਪੁਲੀਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਟਰੱਕ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ SP ਜਲੰਧਰ ਦੇਹਾਤ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਥਾਣਾ ਭੋਗਪੁਰ ਦੇ ਸਟਾਫ਼ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਨਾਕੇ ’ਤੇ ਆਏ ਟਰੱਕ ਨੰਬਰ PB-13X-8673 ਨੂੰ ਰੋਕਿਆ ਗਿਆ। ਜਦੋਂ ਪੁਲਿਸ ਨੇ ਟਰੱਕ ਦੀ ਤਲਾਸ਼ੀ ਲਈ ਕਿਹਾ ‘ਤਾਂ ਡਰਾਈਵਰ ਨਰਿੰਦਰ ਟਾਲ ਮਟੋਲ ਕਰਨ ਲੱਗਾ। ਇਸ ‘ਤੇ ਪੁਲਿਸ ਨੂੰ ਸ਼ੱਕ ਹੋਇਆ। ਜਦੋਂ ਪੁਲਿਸ ਨੇ ਡਰਾਈਵਰ ਦੇ ਕੈਬਿਨ ਦੀ ਤਲਾਸ਼ੀ ਲਈ ਤਾਂ ਡਰਾਈਵਰ ਦੀ ਸੀਟ ਦੇ ਪਿੱਛੇ ਤੋਂ 10 ਕਿਲੋ ਭੁੱਕੀ ਬਰਾਮਦ ਹੋਈ। ਸੂਚਨਾ ਮੁਤਾਬਕ ਇਹ ਟਰੱਕ ਟਾਂਡਾ ਤੋਂ ਆ ਰਿਹਾ ਸੀ।
ਇਹ ਵੀ ਪੜ੍ਹੋ : CBSE ਨੇ ਸਕੂਲਾਂ ਨੂੰ ਦਿੱਤੀ ਚੇਤਾਵਨੀ, ਨਵਾਂ ਅਕਾਦਮਿਕ ਸੈਸ਼ਨ 1 ਅਪ੍ਰੈਲ ਤੋਂ ਪਹਿਲਾਂ ਨਾ ਹੋਵੇ ਸ਼ੁਰੂ
SP ਜਲੰਧਰ ਦੇਹਾਤ ਨੇ ਦੱਸਿਆ ਕਿ ਉਹ ਇੰਨੀ ਮਾਤਰਾ ਵਿੱਚ ਭੁੱਕੀ ਲੈ ਕੇ ਤਸਕਰੀ ਕਰਨ ਜਾ ਰਿਹਾ ਸੀ। ਫਿਲਹਾਲ ਮੁਲਜ਼ਮ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਰਿਮਾਂਡ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਨਰਿੰਦਰ ਭੁੱਕੀ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਦੇਣਾ ਸੀ।
ਵੀਡੀਓ ਲਈ ਕਲਿੱਕ ਕਰੋ -: