ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ 100 ਦਿਨ ਪੂਰੇ ਹੋ ਚੁੱਕੇ ਹਨ। ਆਪਣੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਨੇ ਕਈ ਲੋਕ ਹਿੱਤ ਫੈਸਲੇ ਲਏ ਤੇ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ‘ਤੇ ਨਕੇਲ ਵੀ ਕੱਸੀ।
‘ਆਪ’ ਸਰਕਾਰ ਵੱਲੋਂ ਲਏ ਗਏ ਅਹਿਮ ਫੈਸਲਿਆਂ ਵਿਚ ਸਾਬਕਾ ਵਿਧਾਇਕਾਂ ਨੂੰ ਹੁਣ ਇੱਕ ਕਾਰਜਕਾਲ ਦੀ ਹੀ ਪੈਨਸ਼ਨ ਮਿਲੇਗੀ। ਇਸ ਲਈ ਬਜਟ ਸੈਸ਼ਨ ਵਿਚ ਬਿਲ ਪਾਸ ਕੀਤਾ ਜਾਵੇਗਾ। ਸਰਕਾਰ ਖਿਲਾਪ ਪ੍ਰਦਰਸ਼ਨ ਕਰਨ ਵਾਲੇ 35,000 ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਤੇ ਸੂਕਲ ਦੇ ਪ੍ਰਿੰਸੀਪਲਾਂ ਨੂੰ ਆਕਸਫੋਰਡ ਯੂਨੀਵਰਸਿਟੀ ਹਿਊਸਟਨ ਤੋਂ ਪ੍ਰੋਫੈਸ਼ਨਲ ਟ੍ਰੇਨਿੰਗ ਮਿਲੇਗੀ।
ਭ੍ਰਿਸ਼ਟਾਚਾਰ ਕੇਸ ਵਿਚ ਸਿਹਤ ਮੰਤਰੀ ਦੀ ਗ੍ਰਿਫਤਾਰੀ, 3 ਸਾਬਕਾ ਮੰਤਰੀਆਂ ਸਣੇ 47 ਦੀ ਜਾਂਚ, ਭ੍ਰਿਸ਼ਟਾਚਾਰ ‘ਤੇ ਲਗਾਮ ਕੱਸਣ ਲਈ 95012-00200 ਹੈਲਪਲਾਈਨ ਨੰਬਰ ਜਾਰੀ ਕੀਤਾ। ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ। ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਲਈ ਸਰਕਾਰੀ ਏਸੀ ਵਾਲਵੋ ਬੱਸਾਂ ਦੀ ਸ਼ੁਰੂਆਤ, ਨਸ਼ੇ ਦਾ ਇਲਾਜ ਕਰਵਾਉਣ ਵਾਲੇ ਓਟ ਸੈਂਟਰ ਪਹਿਲਾਂ 199 ਸਨ, ਹੁਣ ਇਨ੍ਹਾਂ ਦੀ ਗਿਣਤੀ 500 ਕਰ ਦਿੱਤੀ ਗਈ ਹੈ। ਨਵੀਂ ਆਬਾਕਰੀ ਨੀਤੀ ਲਿਆਂਦੀ ਇਸ ਜ਼ਰੀਏ ਜ਼ਿਆਦਾ ਰੈਵੇਨਿਊ ਇਕੱਠਾ ਕਰਨ ਦੀ ਕੋਸ਼ਿਸ਼।
1 ਜੁਲਾਈ ਤੋਂ ਪੰਜਾਬ ਦੇ ਸਾਰੇ ਖਪਤਕਾਰਾਂ ਨੂੰ ਹਰ ਮਹੀਨੇ 30 ਯੂਨਿਟ ਫ੍ਰੀ ਬਿਜਲੀ ਦਾ ਲਾਭ, 15 ਅਗਸਤ ਤੋਂ 75 ਮੁਹੱਲਾ ਕਲੀਨਿਕ ਦੀ ਸ਼ੁਰੂਆਤ, ਜਾਂਚ ਦਵਾਈ ਤੇ ਇਲਾਜ ਮੁਫਤ ਹੋਵੇਗਾ। ਜੁਲਾਈ ਤੋਂ ਨਵੀਂ ਮਾਈਨਿੰਗ ਨੀਤੀ ਲਿਆਵਾਂਗੇ, ਰੇਤ ਸਸਤੀ ਕਰਨ, ਮਾਫੀਆ ‘ਤੇ ਲਗਾਮ ਲਗਾਉਣ ਦੀ ਤਿਆਰੀ।
ਦੂਜੇ ਪਾਸੇ ‘ਆਪ’ ਸਰਕਾਰ ਅਪਰਾਧੀਆਂ ਖਿਲਾਫ ਸਖਤ ਸੰਦੇਸ਼ ਦੇਣ ਵਿਚ ਹੁਣ ਤੱਕ ਸਫਲ ਨਹੀਂ ਹੋਈ ਹੈ। ਮੋਹਾਲੀ ਵਿਚ ਇੰਟੈਲੀਜੈਂਸ ਵਿੰਗ ਦੇ ਮੁੱਖ ਦਫਤਰ ‘ਤ ਰਾਕੇਟ ਪ੍ਰੋਪੇਲਡ ਗ੍ਰੇਨੇਡ ਹਮਲੇ ਨੇ ਪੰਜਾਬ ਪੁਲਿਸ ਦੇ ਅਕਸ ਨੂੰ ਖਰਾਬ ਕੀਤਾ ਹੈ। ਮੂਸੇਵਾਲਾ ਦੀ ਗੋਲੀਆਂ ਨਾਲ ਭੁੰਨ ਕੇ ਹੱਤਿਆ ਦੇ ਬਾਅਦ ਗਨ ਕਲਚਰ ਦੀ ਡਿਬੇਟ ਚੱਲੀ ਹੈ। ਨਾਜਾਇਜ਼ ਹਥਿਆਰਾਂ ਦੇ ਜਖੀਰੇ ਬਰਾਮਦ ਹੋਏ ਹਨ। ਖਾਲਿਸਤਾਨੀ ਸਮਰਥਕ ਖੁੱਲ੍ਹੇਆਮ ਝੰਡੇ ਫਹਿਰਾ ਰਹੇ ਹਨ। ਗੈਂਗਸਟਰ ਨੇਤਾਵਾਂ ਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗ ਰਹੇ ਹਨ। ਖਨਨ ਮਾਫੀਆ ‘ਤੇ ਲਗਾਮ ਲਗਾਉਣ ਵੀ ਵੱਡੀ ਚੁਣੌਤੀ ਹੈ। ਸਰਕਾਰ ਦੇ ਖਾਲੀ ਖਜ਼ਾਨੇ ਤੇ ਵਧਦੇ ਕਰਜ਼ੇ ਵਿਚ ਵਾਅਦੇ ਨਿਭਾਉਣ ਦਾ ਸੰਤੁਲਨ ਬਣਾਉਣਾ ਹੋਵੇਗਾ ਤੇ ਨਾਲ ਹੀ ਔਰਤਾਂ ਨੂੰ ਅਜੇ ਵੀ ਖਾਤਿਆਂ ‘ਚ ਹਰ ਮਹੀਨੇ 1000 ਰੁਪਏ ਆਉਣ ਦਾ ਇੰਤਜ਼ਾਰ ਹੈ।
ਵੀਡੀਓ ਲਈ ਕਲਿੱਕ ਕਰੋ -: