ਅਮਰੀਕਾ ਦੇ ਲੁਈਸਆਣਾ ਵਿਚ 2021 ਵਿਚ ਭਾਰਤੀ ਮੂਲ ਦੀ 5 ਸਾਲ ਦੀ ਬੱਚੀ ਦੀ ਮੌਤ ਲਈ 35 ਸਾਲਾ ਵਿਅਕਤੀ ਨੂੰ 100 ਸਾਲ ਦੀ ਸਖਤ ਸਜ਼ਾ ਸੁਣਾਈ ਗਈ ਹੈ। ਸ਼੍ਰੇਵੇਪੋਰਟ ਦੇ ਜੋਸਫ ਲੀ ਸਮਿਥ ਨਾਂ ਦੇ ਸ਼ਖਸ ਨੂੰ ਮੀਆ ਪਟੇਲ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਸਜ਼ਾ ਸੁਣਾਈ ਗਈ ਹੈ।
ਪਟੇਲ ਮੋਂਕਹਾਊਸ ਡਰਾਈਵ ‘ਤੇ ਇਕ ਹੋਟਲ ਦੇ ਕਮਰੇ ਵਿਚ ਖੇਡ ਰਹੀ ਸੀ। ਜਦੋਂ ਇਕ ਗੋਲੀ ਉਸ ਦੇ ਕਮਰੇ ਵਿਚ ਆ ਕੇ ਉਸ ਦੇ ਸਿਰ ਵਿਚ ਲੱਗੀ। ਪਟੇਲ ਨੂੰ ਕੋਲ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਤਿੰਨ ਦਿਨਾਂ ਬਾਅਦ 23 ਮਾਰਚ 2021 ਨੂੰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਟਿਆਲਾ : ਲੜਾਈ ‘ਚ ਵਿਰੋਧੀ ਧਿਰ ਦਾ ਸਾਥ ਦੇਣ ‘ਤੇ ਹਮਲਾ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਅੰਗੂਠਾ
ਵਿਵਾਦ ਦੌਰਾਨ ਸਮਿਥ ਨੇ ਦੂਜੇ ਵਿਅਕਤੀ ਨੂੰ 9MM ਹੈਂਡਗਨ ਨਾਲ ਮਾਰਿਆ ਜੋ ਡਿਸਚਾਰਜ ਹੋ ਗਿਆ। ਗੋਲੀ ਦੂਜੇ ਆਦਮੀ ਨੂੰ ਨਹੀਂ ਲੱਗੀ ਪਰ ਹੋਟਲ ਦੇ ਕਮਰੇ ਵਿਚ ਜਾ ਕੇ ਪਟੇਲ ਦੇ ਸਿਰ ਵਿਚ ਲੱਗੀ। ਇਸ ਮਾਮਲੇ ਦੀ ਜਾਂਚ ਦੇ ਬਾਅਦ ਮੁਲਜ਼ਮ ਨੂੰ ਵੱਖ-ਵੱਖ ਧਾਰਾਵਾਂ ਵਿਚ ਕੁੱਲ 100 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: