ਵੋਟਾਂ ਨੂੰ ਲੈ ਕੇ ਪੋਲਿੰਗ ਬੂਥਾਂ ‘ਤੇ ਜਿਥੇ ਪੋਲਿੰਗ ਬੂਥਾਂ ‘ਤੇ ਨੌਜਵਾਨਾਂ ਦਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਕਿਤੇ ਵਿਆਹ ਦੇ ਜੋੜਿਆਂ ਵਿੱਚ ਸਜੇ ਲਾੜੇ-ਲਾੜੀਆਂ ਨਜ਼ਰ ਆ ਰਹੇ ਹਨ। ਉਥੇ ਹੀ ਮਾਲੇਰਕੋਟਲਾ ਵਿੱਚ ਵੋਟਾਂ ਨੂੰ ਲੈ ਕੇ 109 ਸਾਲ ਦੀ ਇੱਕ ਬਜ਼ੁਰਗ ਦਾ ਜੋਸ਼ ਵੀ ਵੇਖਣ ਵਾਲਾ ਹੈ।
109 ਸਾਲਾ ਨਸੀਬੋ ਨੇ ਮਲੇਰਕੋਟਲਾ ਵਿਖੇ ਢੋਲ-ਢਮੱਕੇ ਦੇ ਨਾਲ ਵੋਟ ਪਾਈ, ਜਿਸ ਨੂੰ ਵੇਖ ਕੇ ਲੋਕ ਹੈਰਾਨ ਹੋ ਗਏ। ਉਸ ਦਾ ਬੇਟਾ ਅੰਗਹੀਣ ਹੈ ਉਸ ਨੇ ਵੀ ਨਾਲ ਢੋਲ-ਢਮੱਕੇ ਜਾ ਕੇ ਆਪਣੀ ਵੋਟ ਪਾਈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਅਜਿਹਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਇੰਨੀ ਬਜ਼ੁਰਗ ਔਰਤ ਆਪਣੇ ਅੰਗਹੀਣ ਬੇਟੇ ਦੇ ਨਾਲ ਢੋਲ ਢਮੱਕੇ ਅਤੇ ਹਾਰ ਪਾ ਕੇ ਪੋਲਿੰਗ ਬੂਥ ‘ਤੇ ਪਹੁੰਚੀ। ਉਸ ਦੇ ਗੁਆਂਢੀ ਤੇ ਹੋਰ ਲੋਕ ਇਹ ਨਜ਼ਾਰਾ ਵੇਖ ਕੇ ਖੁਸ਼ ਵੀ ਹੋ ਰਹੇ ਸਨ ਤੇ ਬਜ਼ੁਰਗ ਦਾ ਜੋਸ਼ ਵੇਖ ਕੇ ਹੈਰਾਨ ਵੀ। ਦੋਵਾਂ ਮਾਂ-ਪੁੱਤ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਜਦੋਂ ਇੱਕ 109 ਸਾਲ ਦੀ ਬਜ਼ੁਰਗ ਅਤੇ ਅੰਗਹੀਣ ਨਸੀਬੋ ਦਾ ਪੁੱਤਰ ਤੁਰ ਕੇ ਵੋਟ ਪਾਉਣ ਜਾ ਸਕਦੇ ਹਨ ਤਾਂ ਹੋਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਵੋਟ ਦਾ ਅਧਿਕਾਰ ਦੀ ਵਰਤੋਂ ਕਰਨ ਤੇ ਵੋਟ ਆਪਣੀ ਪਸੰਦ ਦਾ ਉਮੀਦਵਾਰ ਚੁਣਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਸੀਬੋ ਨੇ ਕਿਹਾ ਕਿ ਅਸੀਂ ਵੋਟ ਪਾ ਕੇ ਬਹੁਤ ਖੁਸ਼ ਹਾਂ। ਹੋਰ ਲੋਕਾਂ ਨੂੰ ਵੀ ਆਪਣੇ ਕੰਮਕਾਰ ਛੱਡ ਕੇ ਘਰਾਂ ਚੋਂ ਬਾਹਰ ਆ ਕੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪੋਲਿੰਗ ਬੂਥ ‘ਤੇ ਮੌਜੂਦ ਅਧਿਕਾਰੀ ਤੇ ਮੁਲਾਜ਼ਮ ਵੀ ਦੋਹਾਂ ਦੀ ਹੌਂਸਲਾ ਅਫਜ਼ਾਈ ਕਰਦੇ ਦਿਖਾਈ ਦਿੱਤੇ।