ਇੱਕ ਪਾਸੇ ਭਾਰਤ ਵਿਚ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਦੂਜੇ ਪਾਸੇ ਚੀਨ ਦੀ ਜਨਸੰਖਿਆ ਵਧ ਨਹੀਂ ਪਾ ਰਹੀ ਹੈ। ਚੀਨ ਵਿਚ ਹੁਣ ਬਜ਼ੁਰਗ ਵੱਧ ਗਏ ਹਨ ਤੇ ਨੌਜਵਾਨਾਂ ਦੀ ਗਿਣਤੀ ਘੱਟ ਹੋ ਗਈ ਹੈ। ਅਜਿਹੇ ਵਿਚ ਚੀਨ ਨੇ ਥਰਡ ਚਾਈਲਡ ਪਾਲਿਸੀ ਅਪਣਾਈ ਹੈ ਤਾਂ ਕਿ ਵੱਧ ਤੋਂ ਵੱਧ ਬੱਚੇ ਪੈਦਾ ਹੋਣ ਤੇ ਆਉਣ ਵਾਲੇ ਸਾਲਾਂ ਵਿਚ ਬਜ਼ੁਰਗ ਤੇ ਨੌਜਵਾਨਾਂ ਦੇ ਵਿਚ ਦਾ ਅਨੁਪਾਤ ਬੇਹਤਰ ਹੋ ਸਕੇ।
ਚੀਨ ਵਿਚ ਕੁਝ ਸਮੇਂ ਪਹਿਲਾਂ ਵਨ ਚਾਈਲਡ ਪਾਲਿਸੀ ਅਪਣਾਈ ਗਈ ਸੀ ਤਾਂ ਕਿ ਵਧਦੀ ਜਨਸੰਖਿਆ ‘ਤੇ ਲਗਾਮ ਲਗਾਈ ਜਾ ਸਕੇ। ਇਸ ਕਦਮ ਤੋਂ ਬਾਅਦ ਜਨਸੰਖਿਆ ਤਾਂ ਘੱਟ ਹੋਈ ਪਰ ਇਸ ਦਾ ਸਿੱਧਾ ਅਸਰ ਦੇਸ਼ ਦੀ ਅਰਥਵਿਵਸਥਾ ‘ਤੇ ਦਿਖਣ ਲੱਗਾ। ਅਜਿਹੇ ਵਿਚ ਹੁਣ ਚੀਨ ਨੇ ਨੌਜਵਾਨ ਪਰਿਵਾਰਾਂ ਨੂੰ 2 ਜਾਂ 3 ਬੱਚੇ ਪੈਦਾ ਕਰਨ ਲਈ ਮੋਟੀਵੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਥੋਂ ਤੱਕ ਕਿ ਲੋਕਾਂ ਨੂੰ ਕਈ ਤਰ੍ਹਾਂ ਦੇ ਆਫਰ ਦਿੱਤੇ ਜਾ ਰਹੇ ਹਨ।
ਚੀਨ ਦੀ ਇੱਕ ਕੰਪਨੀ ਨੇ ਤੀਜੇ ਬੱਚੇ ਦੇ ਜਨਮ ‘ਤੇ ਮੁਲਾਜ਼ਮਾਂ ਨੂੰ ਬੋਨਸ ਤੇ ਛੁੱਟੀਆਂ ਦਾ ਗਿਫਟ ਤੱਕ ਦੇਣਾ ਸ਼ੁਰੂ ਕਰ ਦਿੱਤਾ ਹੈ। ਬੀਜਿੰਗ ਡਾਇਬਨੋਂਗ ਉਦਯੋਗਿਕ ਸਮੂਹ ਨੇ ਕਿਹਾ ਹੈ ਕਿ ਜੇਕਰ ਕਿਸੇ ਮੁਲਾਜ਼ਮ ਨੂੰ ਤੀਜਾ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ 90 ਹਜ਼ਾਰ ਯੁਆਨ ਯਾਨੀ ਲਗਭਗ 11.5 ਲੱਖ ਰੁਪਏ ਦਾ ਬੋਨਸ ਦਿੱਤਾ ਜਾਵੇਗਾ। ਇਹ ਮੋਟੀਵੇਸ਼ਨ ਇਸ ਲਈ ਦਿੱਤਾ ਜਾ ਰਿਹਾ ਹੈ ਤਾਂ ਕਿ ਲੋਕ ਬੱਚੇ ਪੈਦਾ ਕਰਨ ਜਿਸ ਨਾਲ ਜਨਸੰਖਿਆ ਵੱਧ ਸਕੇ।
ਜੇਕਰ ਕਿਸੇ ਮਹਿਲਾ ਕਰਮਚਾਰੀ ਨੂੰ ਤੀਜਾ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਸਾਲ ਭਰ ਦੀ ਛੁੱਟੀ ਦਿੱਤੀ ਜਾਵੇਗੀ। ਦੂਜਾ ਬੱਚਾ ਪੈਦਾ ਕਰਨ ‘ਤੇ 7 ਲੱਖ ਦਾ ਬੋਨਸ ਮਿਲ ਰਿਹਾ ਹੈ। ਪਹਿਲੇ ਬੱਚੇ ‘ਤੇ 3.5 ਲੱਖ ਰੁਪਏ ਦਾ ਬੋਨਸ ਦਿੱਤਾ ਜਾਂਦਾ ਹੈ। ਚੀਨ ਨੇ ਜਨਵਰੀ 2016 ‘ਚ ਵਨ ਚਾਈਲਡ ਪਾਲਿਸੀ ਨੂੰ ਖਤਮ ਕਰ ਦਿੱਤਾ। ਮਈ 2021 ‘ਚ ਚੀਨ ਨੇ ਤੀਜਾ ਬੱਚਾ ਵੀ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਨੌਜਵਾਨਾਂ ਦੀ ਘੱਟਦੀ ਜਨਸੰਖਿਆ ਨਾਲ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਹੋਇਆ।
ਵੀਡੀਓ ਲਈ ਕਲਿੱਕ ਕਰੋ -: