ਸਥਾਨਕ ਨਗਰ ਪਾਲਿਕਾ ਦੀ ਪਲਾਸਟਿਕ ਦਾ ਕੂੜਾ ਚੁੱਕਣ ਵਾਲੀ ਇਕਾਈ ਵਿੱਚ ਕੰਮ ਕਰ ਰਹੀਆਂ 11 ਮਹਿਲਾ ਵਰਕਰਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਵਿੱਚੋਂ ਹਰੇਕ ਨੇ 25 ਰੁਪਏ ਤੋਂ ਘੱਟ ਪੈਸੇ ਦੇ ਕੇ ਜਿਹੜੀ ਲਾਟਰੀ ਦੀ ਟਿਕਟ ਉਨ੍ਹਾਂ ਨੇ ਖਰੀਦੀ ਸੀ, ਉਹ ਉਨ੍ਹਾਂ ਨੂੰ 10 ਕਰੋੜ ਰੁਪਏ ਦਾ ਜੈਕਪਾਟ ਦਿਵਾ ਦੇਵੇਗੀ। ਇਨ੍ਹਾਂ 11 ਔਰਤਾਂ ਨੇ ਕੁੱਲ 250 ਰੁਪਏ ਦੇ ਕੇ ਲਾਟਰੀ ਦੀਆਂ ਟਿਕਟ ਖਰੀਦੀ ਸੀ। ਜਦੋਂ ਇਹ ਖਬਰ ਆਈ ਤਾਂ ਔਰਤਾਂ ਆਪਣਾ ਹਰੇ ਰੰਗ ਦਾ ਓਵਰਕੋਟ ਤੇ ਰਬੜ ਦੇ ਦਸਤਾਨੇ ਪਾ ਕੇ ਪਲਾਸਟਿਕ ਦਾ ਕੂੜਾ ਇਕੱਠਾ ਕਰਨ ਵਿੱਚ ਰੁਝੀਆਂ ਹੋਈਆਂ ਸਨ। ਇਹ ਖਬਰ ਸੁਣ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ।
ਕੇਰਲ ਲਾਟਰੀਜ਼ ਵਿਭਾਗ ਨੇ ਐਲਾਨ ਕੀਤਾ ਕਿ ਔਰਤਾਂ ਵੱਲੋਂ ਪੈਸੇ ਇਕੱਠੇ ਕਰਨ ਤੋਂ ਬਾਅਦ ਖਰੀਦੀ ਗਈ ਟਿਕਟਾਂ ਨੂੰ ਮਾਨਸੂਨ ਬੰਪਰ ਵਜੋਂ 10 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਔਰਤਾਂ ਕੋਲ ਆਪਣੇ ਤੌਰ ‘ਤੇ 250 ਰੁਪਏ ਦੀ ਲਾਟਰੀ ਟਿਕਟ ਵੀ ਨਹੀਂ ਖਰੀਦ ਸਕਦੀਆਂ ਸਨ। ਲਾਟਰੀ ਜੇਤੂਆਂ ਨੂੰ ਮਿਲਣ ਅਤੇ ਵਧਾਈ ਦੇਣ ਲਈ ਵੀਰਵਾਰ ਨੂੰ ਇੱਥੇ ਨਗਰ ਨਿਗਮ ਗੋਦਾਮ ਦੇ ਅਹਾਤੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।
ਜੇਤੂਆਂ ਵਿੱਚੋਂ ਇੱਕ ਰਾਧਾ ਨੇ ਕਿਹਾ, “ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਜੈਕਪਾਟ ਜਿੱਤ ਲਿਆ ਹੈ, ਤਾਂ ਸਾਡੇ ਉਤਸ਼ਾਹ ਅਤੇ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਅਸੀਂ ਸਾਰੀ ਜ਼ਿੰਦਗੀ ਮੁਸ਼ਕਲਾਂ ਵਿੱਚ ਕੱਟੀਆਂ ਹਨ। ਇਹ ਪੈਸਾ ਸਾਡੀਆਂ ਸਮੱਸਿਆਵਾਂ ਨੂੰ ਕੁਝ ਹੱਦ ਤੱਕ ਹੱਲ ਕਰਨ ਵਿੱਚ ਮਦਦ ਕਰੇਗਾ।
ਪਰੱਪਨੰਗੜੀ ਨਗਰਪਾਲਿਕਾ ਵੱਲੋਂ ਸ਼ੁਰੂ ਕੀਤੀ ਗਈ ਹਰੀ ਪਹਿਲਕਦਮੀ, ਹਰਿਤ ਕਰਮਾ ਸੈਨਾ ਦੇ ਤਹਿਤ ਕੰਮ ਕਰਨ ਵਾਲੀਆਂ ਇਹ ਔਰਤਾਂ ਆਪਣੇ ਕੰਮ ਦੇ ਆਧਾਰ ‘ਤੇ 7,500 ਤੋਂ 14,000 ਰੁਪਏ ਤੱਕ ਤਨਖਾਹ ਲੈਂਦੀਆਂ ਹਨ। ਹਰਿਤ ਕਰਮਾ ਸੈਨਾ ਘਰਾਂ ਅਤੇ ਅਦਾਰਿਆਂ ਤੋਂ ਗੈਰ-ਬਾਇਓਡੀਗ੍ਰੇਡੇਬਲ ਰਹਿੰਦ-ਖੂੰਹਦ ਨੂੰ ਇਕੱਠਾ ਕਰਦੀਆਂ ਹਨ ਜਿਸ ਨੂੰ ਫਿਰ ਰੀਸਾਈਕਲਿੰਗ ਲਈ ਵੱਖ-ਵੱਖ ਯੂਨਿਟਾਂ ਨੂੰ ਭੇਜਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: