ਅਲਬਰਟ ਆਇਨਸਟੀਨ ਜਾਂ ਸਟੀਫਨ ਹਾਕਿੰਗ ਨੂੰ ਦੁਨੀਆ ਦੇ ਸਭ ਤੋਂ ਤੇਜ਼ ਦਿਮਾਗ ਵਾਲੇ ਵਿਅਕਤੀ ਵਜੋਂ ਯਾਦ ਕੀਤਾ ਜਾਂਦਾ ਹੈ। ਪਰ ਹੁਣ ਮੈਕਸੀਕੋ ਦੀ ਇੱਕ 11 ਸਾਲ ਦੀ ਕੁੜੀ ਨੇ ਆਈਕਿਊ ਦੇ ਮਾਮਲੇ ਵਿੱਚ ਵੱਡੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਮਾਸੂਮ ਨੇ 11 ਸਾਲ ਦੀ ਉਮਰ ਵਿੱਚ ਇੰਜੀਨੀਅਰਿੰਗ ਵਿੱਚ ਮਾਸਟਰ ਦੀ ਪੜ੍ਹਾਈ ਪੂਰੀ ਕਰ ਲਈ ਹੈ। ਜਲਦੀ ਹੀ ਇਸ ਲੜਕੀ ਨੂੰ ਡਿਗਰੀ ਮਿਲ ਜਾਵੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਮੈਕਸੀਕੋ ਸਿਟੀ ਦੀ ਰਹਿਣ ਵਾਲੀ 11 ਸਾਲਾਂ ਕੁੜੀ ਦਾ ਨਾਂ ਅਧਾਰਾ ਪੇਰੇਜ਼ ਸਾਂਚੇਜ਼ ਹੈ। ਆਧਰਾ ਦਾ ਆਈਕਿਊ ਅਲਬਰਟ ਆਇਨਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਜ਼ਿਆਦਾ ਹੈ। ਉਸ ਦਾ ਆਈਕਿਊ ਸਕੋਰ 162 ਦੱਸਿਆ ਜਾਂਦਾ ਹੈ, ਜੋ ਆਈਨਸਟੀਨ ਅਤੇ ਹਾਕਿੰਗ ਤੋਂ ਵੱਧ ਹੈ। ਅਧਾਰਾ ਭਵਿੱਖ ਵਿੱਚ ਇੱਕ ਪੁਲਾੜ ਯਾਤਰੀ ਬਣਨਾ ਚਾਹੁੰਦੀ ਹੈ। ਦੱਸ ਦੇਈਏ ਕਿ ਆਈਨਸਟੀਨ ਅਤੇ ਹਾਕਿੰਗ ਵਰਗੇ ਮਹਾਨ ਵਿਗਿਆਨੀਆਂ ਦਾ ਆਈਕਿਊ ਲੈਵਲ 160 ਹੈ।
ਇੱਕ ਫ੍ਰੈਂਚ ਮੈਗਜ਼ੀਨ ਦੀ ਰਿਪੋਰਟ ਮੁਤਾਬਕ ਇਹ ਮੈਕਸੀਕਨ ਕੁੜੀ ਇਕ ਦਿਨ ਨਾਸਾ ਨਾਲ ਕੰਮ ਕਰਨਾ ਚਾਹੁੰਦੀ ਹੈ। ਇਸ ਵੇਲੇ ਅਧਾਰਾ ਨੌਜਵਾਨ ਵਿਦਿਆਰਥੀਆਂ ਵਿੱਚ ਪੁਲਾੜ ਖੋਜ ਅਤੇ ਗਣਿਤ ਨੂੰ ਉਤਸ਼ਾਹਿਤ ਕਰਨ ਲਈ ਮੈਕਸੀਕਨ ਸਪੇਸ ਏਜੰਸੀ ਨਾਲ ਕੰਮ ਕਰ ਰਹੀ ਹੈ।
ਅਧਾਰਾ ਜਦੋਂ ਤਿੰਨ ਸਾਲ ਦੀ ਸੀ ਤਾਂ ਉਸ ਦੇ ਔਟਿਜ਼ਮ ਤੋਂ ਪੀੜਤ ਹੋਣ ਦਾ ਪਤਾ ਲੱਗਾ ਸੀ, ਇਹ ਇੱਕ ਅਜਿਹੀ ਬੀਮਾਰੀ ਹੈ ਜੋ ਮਾਨਸਿਕ ਵਿਕਾਸ ਵਿੱਚ ਰੁਕਾਵਟ ਪਾਉਂਦੀ ਹੈ। ਇਸ ਤੋਂ ਪੀੜਤ ਬੱਚਿਆਂ ਨੂੰ ਆਪਸੀ ਸੰਚਾਰ ਅਤੇ ਸਮਾਜਿਕ ਤਾਲਮੇਲ ਵਧਾਉਣ ਵਿੱਚ ਮੁਸ਼ਕਲ ਆਉਂਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਵੱਡੀ ਖ਼ਬਰ, ਸਾਬਕਾ CM ਇਮਰਾਨ ਖ਼ਾਨ ਹਾਈਕੋਰਟ ਦੇ ਬਾਹਰ ਗ੍ਰਿਫ਼ਤਾਰ
ਇਕ ਇੰਟਰਵਿਊ ‘ਚ ਅਧਾਰਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੀਮਾਰੀ ਕਾਰਨ ਉਸ ਦੇ ਦੋਸਤ ਉਸ ਨੂੰ ਪਰੇਸ਼ਾਨ ਕਰਦੇ ਸਨ। ਇਸ ਕਾਰਨ ਅਧਾਰਾ ਬਹੁਤ ਪ੍ਰੇਸ਼ਾਨ ਰਹਿੰਦੀ ਸੀ। ਇਸ ਕਾਰਨ ਉਸ ਨੇ ਆਪਣੇ ਆਪ ਨੂੰ ਆਪਣੇ ਅੰਦਰ ਹੀ ਸੀਮਤ ਕਰ ਲਿਆ। ਉਸ ਨੇ ਆਪਣੀ ਪੜ੍ਹਾਈ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਸ ਨੇ ਛੇਤੀ ਹੀ ਅਲਜਬਰਾ ਫੜ ਲਿਆ। ਇਸ ਤੋਂ ਬਾਅਦ ਅਧਾਰਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਮੀਡੀਆ ਰਿਪੋਰਟਾਂ ਮੁਤਾਬਕ ਅਧਾਰਾ ਨੇ ਪੰਜ ਸਾਲ ਦੀ ਉਮਰ ਵਿੱਚ ਆਪਣਾ ਪ੍ਰਾਇਮਰੀ ਸਕੂਲ ਪੂਰਾ ਕੀਤਾ ਅਤੇ ਇੱਕ ਸਾਲ ਬਾਅਦ ਹੀ ਮਿਡਲ ਅਤੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਦੱਸ ਦੇਈਏ ਕਿ ਆਈਕਿਊ ਟੈਸਟ ਵਿੱਚ ਕੁਲ 150 ਸਵਾਲ ਪੁੱਛੇ ਜਾਂਦੇ ਹਨ, ਇਸ ਟੈਸਟ ਵਿੱਚ ਐਡਲਟ ਨੂੰ 161 ਅੰਕ ਅਤੇ ਬੱਚਿਆਂ ਨੂੰ ਸਭ ਤੋਂ ਵੱਧ 162 ਅੰਕ ਮਿਲ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: