ਕੋਰੋਨਾ ਵਾਇਰਸ ਦੇ ਪੰਜ ਗੁਣਾ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਸਿੱਧਾ ਅਸਰ ਕੌਮਾਂਤਰੀ ਯਾਤਰਾ ‘ਤੇ ਪਿਆ ਹੈ। ਕ੍ਰਿਸਮਸ ਵੀਕਐਂਡ ‘ਤੇ ਕੌਮਾਂਤਰੀ ਯਾਤਰਾ ਨੂੰ ਲੈ ਕੇ ਸੋਮਵਾਰ ਨੂੰ ਹਫੜਾ-ਦਫੜੀ ਮਚ ਗਈ। ਯੂਰਪ ਤੇ ਯੂ.ਐੱਸ. ਦੇ ਕਈ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ ਤੱਕ ਪਹੁੰਚਣ ਕਰਕੇ ਵੱਡੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਰਕੇ ਲੱਖਾਂ ਲੋਕ ਛੁੱਟੀਆਂ ਦੇ ਬ੍ਰੇਕ ਤੋਂ ਵਾਪਸ ਪਰਤ ਰਹੇ ਹਨ।
ਸ਼ੁੱਕਰਵਾਰ ਤੋਂ ਦੁਨੀਆ ਭਰ ਵਿੱਚ ਲਗਭਗ 11,500 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਸਾਲ ਦੇ ਸਭ ਤੋਂ ਬਿਜ਼ੀ ਯਾਤਰਾ ਸਮੇਂ ਦੌਰਾਨ ਹਜ਼ਾਰਾਂ ਉਡਾਣਾਂ ਵਿੱਚ ਦੇਰ ਹੋਈ ਹੈ। ਕਈ ਏਅਰਲਾਈਨਾਂ ਨੇ ਕਿਹਾ ਹੈ ਕਿ ਕਰੂ ਮੈਂਬਰਸ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂਬਾਅਦ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਰਿਪੋਰਟਾਂ ਮੁਤਾਬਕ ਓਮੀਕ੍ਰੋਨ ਦਾ ਦੁਨੀਆ ਭਰ ਦੀਆਂ ਏਅਰਲਾਈਨਾਂ ‘ਤੇ ਅਸਰ ਪਿਆ ਹੈ। ਸੋਮਵਾਰ ਨੂੰ ਲਗਭਗ 3,000 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਮੰਗਲਵਾਰ ਲਈ 1,100 ਹੋਰ ਉਡਾਣਾਂ ਰੱਦ ਕਰ ਕੀਤੀਆਂ ਗਈਆਂ ਹਨ। ਇਸ ਦੌਰਾਨ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਸੋਮਵਾਰ ਤੋਂ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੀ ਆਈਸੋਲੇਸ਼ਨ ਨੂੰ 10 ਦਿਨਾਂ ਤੋਂ ਘਟਾ ਕੇ 5 ਦਿਨਾਂ ਤੱਕ ਕਰ ਦਿੱਤਾ ਹੈ ਤਾਂ ਜੋ ਵਧੇਰੇ ਲੋਕਾਂ ਦੇ ਕੰਮ ‘ਤੇ ਵਾਪਸ ਆਉਣ ਅਤੇ ਮਜ਼ਦੂਰਾਂ ਦੀ ਘਾਟ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ।
ਅਮਰੀਕਾ ਦੇ ਨਿਊਯਾਰਕ ‘ਚ ਓਮੀਕ੍ਰੋਨ ਦੇ ਮਾਮਲਿਆਂ ‘ਚ ਵਾਧੇ ਦੇ ਨਾਲ ਹੀ ਹਸਪਤਾਲ ‘ਚ ਦਾਖ਼ਲ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ। ਨਿਊਯਾਰਕ ਹੈਲਥ ਡਿਪਾਰਟਮੈਂਟ ਦੇ ਮੁਤਾਬਕ, ਹਸਪਤਾਲ ‘ਚ ਭਰਤੀ 18 ਸਾਲ ਤੋਂ ਵੱਧ ਉਮਰ ਦੇ ਕੋਰੋਨਾ ਮਰੀਜ਼ਾਂ ‘ਚ ਚਾਰ ਗੁਣਾ ਵਾਧਾ ਹੋਇਆ ਹੈ। ਸੰਕ੍ਰਮਿਤ ਲੋਕਾਂ ਵਿੱਚੋਂ ਅੱਧਿਆਂ ਦੀ ਉਮਰ 5 ਸਾਲ ਤੋਂ ਘੱਟ ਹੈ। ਜਨਵਰੀ ਵਿੱਚ ਹੋਰ ਮਾਮਲਿਆਂ ਵਿੱਚ ਵਾਧਾ ਹੋਣ ਦੀ ਉਮੀਦ ਹੈ। ਇਸ ਲਈ ਟੈਸਟਿੰਗ ਅਤੇ ਟੀਕਾਕਰਨ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰਾਸ਼ਟਰਪਤੀ ਜੋਅ ਬਿਡੇਨ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਐਂਥਨੀ ਫੌਸੀ ਨੇ ਅਪੀਲ ਕੀਤੀ ਹੈ ਕਿ ਲੋਕ ਬੰਦ ਥਾਵਾਂ ‘ਤੇ ਪਾਰਟੀਆਂ ਜਾਂ ਜਸ਼ਨਾਂ ‘ਤੇ ਨਾ ਜਾਣ, ਜਿੱਥੇ ਤੁਹਾਨੂੰ ਇਹ ਨਹੀਂ ਪਤਾ ਕਿ ਕਿਸ ਨੂੰ ਟੀਕਾ ਲੱਗਾ ਹੋਇਆ ਹੈ ਅਤੇ ਕਿਸ ਨੂੰ ਨਹੀਂ। ਘੱਟ ਲੋਕਾਂ ਨਾਲ ਘਰ ਵਿੱਚ ਜਸ਼ਨ ਮਨਾਓ, ਜਿੱਥੇ ਹਰ ਕਿਸੇ ਨੂੰ ਇੱਕ-ਦੂਜੇ ਦੇ ਟੀਕਾਕਰਨ ਬਾਰੇ ਪਤਾ ਹੋਵੇ। ਉਨ੍ਹਾਂ ਲੋਕਾਂ ਨੂੰ ਜਾਂਚ ਕਰਨ ਦੀ ਵੀ ਅਪੀਲ ਕੀਤੀ।
ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਨਿਊ ਸਾਊਥ ਵੇਲਜ਼ ਵਿੱਚ ਓਮੀਕ੍ਰੋਨ ਕਰਕੇ ਪਹਿਲੇ 80 ਸਾਲਾ ਮਰੀਜ਼ ਦੀ ਮੌਤ ਹੋ ਗਈ ਹੈ। ਮਰੀਜ਼ ਬਿਰਧ ਆਸ਼ਰਮ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਉਹ ਇਨਫੈਕਸ਼ਨ ਦੀ ਲਪੇਟ ਵਿੱਚ ਆ ਗਿਆ। ਮ੍ਰਿਤਕ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਸਨ। ਨਿਊ ਸਾਊਥ ਵੇਲਜ਼ ਵਿੱਚ ਟੀਕਾਕਰਨ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਇਸ ਦੇ ਬਾਵਜੂਦ ਪੀੜਤ ਵਧ ਰਹੇ ਹਨ।