ਸੂਡਾਨ ਤੋਂ ਆਏ ਭਾਰਤੀ ਮੂਲ ਦੇ ਕੁੱਲ 117 ਯਾਤਰੀਆਂ ਨੂੰ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਯੈਲੋ ਫੀਵਰ ਦਾ ਟੀਕਾ ਨਹੀਂ ਲਗਾਇਆ ਗਿਆ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਿਚ ਕੋਈ ਲੱਛਣ ਨਾ ਪਾਏ ਗਏ ਤਾਂ ਸਾਰੇ ਯਾਤਰੀਆਂ ਦੀ ਕੁਆਰੰਟਾਈਨ ਦੀ ਮਿਆਦ 7 ਦਿਨਾਂ ਦੇ ਬਾਅਦ ਖਤਮ ਹੋ ਜਾਵੇਗੀ।
ਯਾਤਰੀਆਂ ਨੂੰ ਸੂਬਿਆਂ ਦੇ ਵੱਖ-ਵੱਖ ਹਸਪਤਾਲਾਂ ਵਿਚ ਹਵਾਈ ਅੱਡੇ ਦੇ ਸਿਹਤ ਅਧਿਕਾਰੀਆਂ ਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਬਣਾਏ ਗਏ ਸਿਹਤ ਕੇਂਦਰਾਂ ਵਿਚ ਮੁਫਤ ਭੋਜਨ ਦੀ ਸਹੂਲਤ ਦੇ ਨਾਲ ਕਿਰਾਏ ‘ਤੇ ਰਹਿਣ ਦੀ ਸਹੂਲਤ ਵੀ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਆਪ੍ਰੇਸ਼ਨ ਕਾਵੇਰੀ ਤਹਿਤ ਹੁਣ ਤੱਕ ਕੁੱਲ 1191 ਯਾਤਰੀ ਸੂਡਾਨ ਤੋਂ ਭਾਰਤ ਆ ਚੁੱਕੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਗੈਸ ਲੀਕ ਨਾਲ ਹੋਈਆਂ ਮੌ.ਤਾਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ
‘ਆਪ੍ਰੇਸ਼ਨ ਕਾਵੇਰੀ’ ਸੂਡਾਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਕ ਬਚਾਅ ਮੁਹਿੰਮ ਹੈ। ਸੂਡਾਨ ਸੰਘਰਸ਼ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਇਸ ਮਹੀਨੇ ਦੀ 24 ਤਰੀਕ ਨੂੰ ਸ਼ੁਰੂ ਕੀਤਾ ਗਿਆ ਸੀ। ਸੂਡਾਨ ਵਿਚ ਫਸੇ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਨੂੰ ਨਿਸ਼ਚਿਤ ਕਰਨ ਲਈ ਵਿਦੇਸ਼ ਮੰਤਰਾਲੇ, ਭਾਰਤੀ ਹਵਾਈ ਫੌਜ ਤੇ ਸੂਡਾਨ ਵਿਚ ਭਾਰਤੀ ਦੂਤਾਵਾਸ ਸਣੇ ਅਧਿਕਾਰੀਆਂ ਦੀ ਇਕ ਟੀਮ ਨਿਯੁਕਤ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: