ਪੰਜਾਬ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ (ਕੈਸ਼ ਟਰਾਂਸਫਰ) ਸਕੀਮ ਤਹਿਤ ਵੱਡੀ ਗਿਣਤੀ ਵਿੱਚ ਬੁਢਾਪਾ ਅਤੇ ਵਿਧਵਾ ਪੈਨਸ਼ਨਰ ਹਨ ਜੋ ਅਯੋਗ ਹਨ। ਭਾਰਤ ਦੇ ਕੰਟਰੋਲਰ ਅਤੇ ਆਡਿਟ ਜਨਰਲ (ਕੈਗ) ਨੇ 2022 ਦੀ ਰਿਪੋਰਟ ਨੰਬਰ 1 ਵਿੱਚ ਇਹ ਵੱਡਾ ਖੁਲਾਸਾ ਕੀਤਾ ਹੈ।
ਪਰਫਾਰਮੈਂਸ ਆਡਿਟ ਵਿੱਚ ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੁਹਾਲੀ ਵਿੱਚ ਪਾਇਆ ਗਿਆ ਕਿ ਦੋ ਡੁਪਲੀਕੇਟ ਲੇਜ਼ਰਾਂ ਰਾਹੀਂ 11703 ਅਜਿਹੇ ਵਿਅਕਤੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੀ ਉਮਰ ਨਿਯਮਾਂ ਅਨੁਸਾਰ 60 ਸਾਲ ਤੋਂ ਘੱਟ ਹੈ।
ਜਨਵਰੀ 2018 ਤੋਂ ਜੁਲਾਈ 2020 ਦੀ ਮਿਆਦ ਲਈ ਖਾਤਿਆਂ ਦੀ ਪੜਤਾਲ ਵਿੱਚ 6 ਜ਼ਿਲ੍ਹਿਆਂ ਵਿੱਚ 8256 ਅਯੋਗ ਲਾਭਪਾਤਰੀ ਪਾਏ ਗਏ ਜੋ ਸਮਾਜ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਸਨ। ਜਦਕਿ 9.89 ਕਰੋੜ ਦੀ ਸਿੱਧੀ ਲਾਭ ਸਕੀਮ ਵਿੱਚ ਵਸੂਲੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਹੰਗਾਮੇਦਾਰ ਹੋਵੇਗਾ ਅੱਜ ਦਾ ਵਿਧਾਨ ਸਭਾ ਸੈਸ਼ਨ, ਮੁੱਦਿਆਂ ਦੀ ਆੜ ‘ਚ ‘ਆਪ’ ਲਿਆ ਸਕਦੀ ਏ ਭਰੋਸੇ ਦਾ ਮਤਾ
ਲਾਪਰਵਾਹੀ ਇਥੋਂ ਤੱਕ ਹੀ ਨਹੀਂ ਹੈ, 5205 ਮਰਦਾਂ ਨੂੰ ਔਰਤਾਂ ਦੇ ਹਿੱਸੇ ਤੋਂ ਫੰਡ ਟਰਾਂਸਫਰ ਕੀਤਾ ਗਿਆ। ਮਈ 2017 ਤੋਂ ਨਵੰਬਰ 2017 ਦਰਮਿਆਨ ਵੈਰੀਫਿਕੇਸ਼ਨ ਵਿੱਚ 10,327 ਅਜਿਹੇ ਲੋਕ ਪਾਏ ਗਏ, ਜੋ ਅਯੋਗ ਹੋਣ ਦੇ ਬਾਵਜੂਦ ਪੈਨਸ਼ਨ ਅਤੇ ਹੋਰ ਸਕੀਮਾਂ ਲਈ ਪੈਸੇ ਲੈ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੱਸ ਦੇਈਏ ਕਿ ਸਾਲ 2017-18 ਵਿੱਚ ਕੁਲ 51 ਪੈਨਸ਼ਨ ਸਕੀਮਾਂ ਲਈ 42.27 ਲੱਖ ਲਾਭਪਾਤਰੀਆਂ ਲਈ 6,085.83 ਕਰੋੜ ਰਕਮ ਜਾਰੀ ਕੀਤੀ ਗਈ। ਸਾਲ 2018-19 ਵਿੱਚ ਕੁਲ 71 ਪੈਨਸ਼ਨ ਸਕੀਮਾਂ ਲਈ 44.95 ਲੱਖ ਲਾਭਪਾਤਰੀਆਂ ਲਈ 2491.85 ਕਰੋੜ, ਸਾਲ 2019-20 ਵਿੱਚ ਕੁਲ 81 ਪੈਨਸ਼ਨ ਸਕੀਮਾਂ ਲਈ 56.42 ਲੱਖ ਲਾਭਪਾਤਰੀਆਂ ਲਈ 3565.89 ਕਰੋੜ ਤੇ ਸਾਲ 2020-21 ਵਿੱਚ ਕੁਲ 94 ਪੈਨਸ਼ਨ ਸਕੀਮਾਂ ਲਈ 49.23 ਲੱਖ ਲਾਭਪਾਤਰੀਆਂ ਲਈ 2289.49 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ।