ਚੰਡੀਗੜ੍ਹ: ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸੂਬੇ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੇ 2.5 ਕਿਲੋਗ੍ਰਾਮ RDX, ਇੱਕ ਡੈਟੋਨੇਟਰ, ਕੋਡੈਕਸ ਤਾਰਾਂ ਸਮੇਤ ਪੰਜ ਵਿਸਫੋਟਕ ਫਿਊਜ਼, 1 AK 47 ਅਸਾਲਟ ਰਾਈਫਲ ਦੇ 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। DGP ਪੰਜਾਬ ਵੀਕੇ ਭਾਵਰਾ ਨੇ ਇਸ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਬਰਾਮਦਗੀ ਪਠਾਨਕੋਟ ਵਿੱਚ ਹਾਲ ਹੀ ਵਿੱਚ ਵਾਪਰੇ ਗ੍ਰੇਨੇਡ ਹਮਲਿਆਂ ਦੀਆਂ ਦੋ ਘਟਨਾਵਾਂ ਦਾ ਮੁੱਖ ਮੁਲਜ਼ਮ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਰਹਿਣ ਵਾਲੇ ਮੁਲਜ਼ਮ ਅਮਨਦੀਪ ਕੁਮਾਰ ਉਰਫ਼ ਮੰਤਰੀ ਦੇ ਖੁਲਾਸੇ ‘ਤੇ ਕੀਤੀ ਗਈ ਹੈ।
ਦੱਸ ਦੇਈਏ ਕਿ ਅਮਨਦੀਪ ਉਰਫ ਮੰਤਰੀ ਸੋਮਵਾਰ ਨੂੰ ਐੱਸਬੀਐੱਸ ਨਗਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਦੇ ਛੇ ਸੰਚਾਲਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਪਠਾਨਕੋਟ ਆਰਮੀ ਕੈਂਪ ਸਮੇਤ ਪਠਾਨਕੋਟ ਵਿੱਚ ਦੋ ਗ੍ਰਨੇਡ ਹਮਲੇ ਕਰਨ ਦੀ ਗੱਲ ਕਬੂਲ ਕੀਤੀ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਹੈਂਡ ਗ੍ਰੇਨੇਡ (86 ਪੀ), ਇੱਕ ਪਿਸਤੌਲ (9 ਐਮਐਮ), ਇੱਕ ਰਾਈਫਲ (30 ਬੋਰ) ਦੇ ਨਾਲ-ਨਾਲ ਜ਼ਿੰਦਾ ਗੋਲੀਆਂ ਅਤੇ ਮੈਗਜ਼ੀਨ ਵੀ ਬਰਾਮਦ ਕੀਤੇ ਸੀ।
ਐੱਸਐੱਸਪੀ ਐਸਬੀਐਸ ਨਗਰ ਕੰਵਰਦੀਪ ਕੌਰ ਨੇ ਦੱਸਿਆ ਕਿ ਅਮਨਦੀਪ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਟੀਮਾਂ ਭੇਜੀਆਂ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ, ਜਿਸ ਦੀ ਵਰਤੋਂ ਅਮਨਦੀਪ ਅਨੁਸਾਰ ਆਈਈਡੀਜ਼ ਬਣਾਉਣ ਲਈ ਕੀਤੀ ਜਾਣੀ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਉਸਨੇ ਦੱਸਿਆ ਕਿ ਇਹ ਖੇਪ ISYF ਦੇ ਸਵੈ-ਐਲਾਨੇ ਚੀਫ਼ ਲਖਬੀਰ ਸਿੰਘ ਰੋਡੇ, ਜੋ ਇਸ ਵੇਲੇ ਪਾਕਿਸਤਾਨ ਵਿੱਚ ਰਹਿ ਰਿਹਾ ਹੈ, ਵੱਲੋਂ ਅਮਨਦੀਪ ਨੂੰ ਆਪਣੇ ਸਾਥੀ ਅਤੇ ਇਸ ਦਹਿਸ਼ਤੀ ਮਾਡਿਊਲ ਦੇ ਹੈਂਡਲਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਵਾਸੀ ਪਿੰਡ ਖਰਲ, ਦੀਨਾਨਗਰ ਰਾਹੀਂ ਮੁਹੱਈਆ ਕਰਵਾਈ ਗਈ ਸੀ।
ਜ਼ਿਕਰਯੋਗ ਹੈ ਕਿ ਜੂਨ-ਜੁਲਾਈ, 2021 ਤੋਂ ਬਾਅਦ ਦੇ ਅਰਸੇ ਦੌਰਾਨ ਲਖਬੀਰ ਰੋਡੇ ਨੇ ਪੰਜਾਬ ਅਤੇ ਹੋਰ ਦੇਸ਼ਾਂ ਵਿੱਚ ਆਪਣੇ ਨੈੱਟਵਰਕ ਰਾਹੀਂ ਅੱਤਵਾਦੀ ਮਾਡਿਊਲਾਂ ਦੀ ਇੱਕ ਲੜੀ ਨੂੰ ਚਲਾਉਣ ਵਿੱਚ ਪ੍ਰਮੁੱਖਤਾ ਨਾਲ ਕੰਮ ਕੀਤਾ ਹੈ। ਵੱਡੀ ਗਿਣਤੀ ਵਿੱਚ ਖਾੜਕੂ ਹਾਰਡਵੇਅਰ ਜਿਸ ਵਿੱਚ ਆਰਡੀਐਕਸ, ਟਿਫਿਨ ਆਈਈਡੀ, ਆਈਈਡੀ ਨੂੰ ਇਕੱਠਾ ਕਰਨ ਲਈ ਸਬੰਧਤ ਵਿਸਫੋਟਕ ਸਮੱਗਰੀ, ਹੈਂਡ ਗ੍ਰੇਨੇਡ, ਫਾਇਰ ਆਰਮਜ਼ ਅਤੇ ਨਸ਼ੀਲੇ ਪਦਾਰਥ ਵੀ ਸ਼ਾਮਲ ਹਨ, ਮੁੱਖ ਤੌਰ ‘ਤੇ ਡਰੋਨਾਂ ਰਾਹੀਂ ਅਤੇ ਸਰਹੱਦ ਪਾਰ ਸਮੱਗਲਰਾਂ ਦੇ ਆਪਣੇ ਨੈੱਟਵਰਕ ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਭੇਜੇ ਗਏ ਹਨ।