ਰੇਲ ਮੁਸਾਫ਼ਰਾਂ ਲਈ ਰਾਹਤ ਭਰੀ ਖਬਰ ਹੈ। ਕੋਰੋਨਾ ਕਾਲ ਤੋਂ ਬੰਦ ਪਈਆਂ 12 ਪੈਸੇਂਜਰ ਰੇਲ ਗੱਡੀਆਂ ਮੁੜ ਪਟੜੀ ‘ਤੇ ਦੌੜਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਟ੍ਰੇਨਾਂ ਨੂੰ ਚਲਾਉਣ ਦੇ ਹੁਕਮ ਜਾਰੀ ਹੋ ਚੁੱਕੇ ਹਨ। ਇਹ ਟ੍ਰੇਨਾਂ ਅਗਲੇ ਇੱਕ-ਦੋ ਦਿਨ ਤੱਕ ਪਟੜੀ ‘ਤੇ ਪਰਤ ਆਉਣਗੀਆਂ। ਇਸ ਤੋਂ ਬਾਅਦ ਯਾਤਰੀ ਪਹਿਲਾਂ ਵਾਂਗ ਜਨਰਲ ਟਿਕਟ ਖਰੀਦ ਕੇ ਪੈਸੇਂਜਰ ਟ੍ਰੇਨ ਵਿੱਚ ਸਫਰ ਕਰ ਸਕਣਗੇ। ਇਨ੍ਹਾਂ ਟ੍ਰੇਨਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਕਈ ਪਿੰਡਾਂ ਦੇ ਇਲਾਕੇ ਮੁੜ ਰੇਲ ਸੰਪਰਕ ਨਾਲ ਜੁੜ ਸਕਣਗੇ।
ਇਨਹਾਂ ਇਲਾਕਿਆਂ ਤੋਂ ਰੋਜ਼ਾਨਾ ਦੇ ਕੰਮਾਂ ਲਈ ਸ਼ਹਿਰ ਜਾਣ ਵਾਲੇ ਲੋਕ ਘੱਟ ਸਮੇਂ ਤੇ ਵਾਜਿਬ ਕਿਰਾਏ ਵਿੱਚ ਆਪਣੇ ਟੀਚੇ ਤੱਕ ਪਹੁੰਚ ਸਕਣਗੇ। ਦੂਜੇ ਪਾਸੇ ਦੂਜੇ ਸ਼ਹਿਰਾਂ ਵਿੱਚ ਨੌਕਰੀ ਕਰਨ ਵਾਲੇ ਰੋਜ਼ਾਨਾ ਦੇ ਯਾਤਰੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀ ਆਪਣੇ ਮਾਸਿਕ ਪਾਸ ‘ਤੇ ਆਸਾਨੀ ਨਾਲ ਕਫਰ ਕਰ ਸਕਣਗੇ।
ਇਹ ਟ੍ਰੇਨਾਂ ਹੋਈਆਂ ਸ਼ੁਰੂ
ਲੁਧਿਆਣਾ-ਫਿਰੋਜ਼ਪੁਰ-ਲੁਧਿਆਣਾ ਪੈਸੰਜਰ (54051/54052)
ਜਾਖਲ-ਲੁਧਿਆਣਾ-ਜਾਖਲ ਪੈਸੰਜਰ (54053/54054)
ਹਿਸਾਰ-ਲੁਧਿਆਣਾ-ਹਿਸਾਰ ਪੈਸੰਜਰ (54603/54606)
ਲੁਧਿਆਣਾ-ਚੁਰੂ-ਲੁਧਿਆਣਾ ਪੈਸੇਂਜਰ (54604/54605)
ਜਲੰਧਰ-ਫਿਰੋਜ਼ਪੁਰ-ਜਲੰਧਰ ਪੈਸੰਜਰ (54643/54644)
ਜਲੰਧਰ-ਫਿਰੋਜ਼ਪੁਰ-ਜਲੰਧਰ ਪੈਸੰਜਰ (74935/74940)
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਰੇਲ ਡਿਵੀਜ਼ਨ ਫਿਰੋਜ਼ਪੁਰ ਦੀ ਰੇਲ ਮੰਡਲ ਪ੍ਰਬੰਧਕ ਡਾ. ਸੀਮਾ ਸ਼ਰਮਾ ਨੇ ਦੱਸਿਆ ਕਿ ਮੰਡਲ ਨੇ ਇਸ ਮਾਲੀ ਵਰ੍ਹੇ ਦੇ ਅਪ੍ਰੈਲ ਤੋਂ ਫਰਵਰੀ ਮਹੀਨੇ ਦੌਰਾਨ ਸਕ੍ਰੈਪ ਦੀ ਰਿਕਾਰਡ ਵਿਕਰੀ ਤੋਂ 38.20 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ ਹੈ। ਇਹ ਪਿਛਲੇ ਮਾਲੀ ਵਰ੍ਹੇ ਦੀ ਇਸ ਮਿਆਦ ਦੀ ਤੁਲਨਾ ਵਿੱਚ ਹਾਸਲ ਕੀਤੇ ਗਏ 19.86 ਕਰੋੜ ਰੁਪਏ ਦੇ ਮਾਲੀਏ ਤੋਂ 192.34 ਫੀਸਦੀ ਵੱਧ ਹੈ।