ਤਾਮਿਲਨਾਡੂ ਦੇ ਨੀਲਗਿਰੀ ਵਿੱਚ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਕ੍ਰੈਸ਼ ਹਾਦਸੇ ਹੁਣ ਤੱਕ ਮਿਲੀ ਰਿਪੋਰਟ ਮੁਤਾਬਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹੈਲੀਕਾਪਟਰ ਵਿੱਚ ਕੁਲ 14 ਲੋਕ ਸਵਾਰ ਸਨ। ਹਾਦਸੇ ਵਿੱਚ ਜ਼ਖਮੀ ਹੋਏ ਚੀਫ਼ ਆਫ਼ ਡਿਫੈਂਸ ਸਟਾਫ (CDS) ਬਿਪਿਨ ਰਾਵਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹਾਦਸੇ ਵਿੱਚ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ ਕਿ ਉਨ੍ਹਾਂ ਦੀ ਪਛਾਣ ਕਰ ਪਾਉਣਾ ਵੀ ਮੁਸ਼ਕਲ ਹੋ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲਾਸ਼ਾਂ ਦੀ ਪਛਾਣ ਕਰਨ ਲਈ ਡੀ.ਐੱਨ.ਏ. ਟੈਸਟ ਕਰਵਾਇਆ ਜਾਵੇਗਾ।
ਇਸ ਹਾਦਸੇ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ CDS ਬਿਪਿਨ ਰਾਵਤ ਦੇ ਘਰ ਪਹੁੰਚੇ। ਇਥੋਂ ਰਵਾਨਾ ਹੋ ਕੇ ਉਹ ਰੱਖਿਆ ਮੰਤਰਾਲੇ ਪਹੁੰਚੇ। ਰਾਜਨਾਥ ਸਿੰਘ ਆਰਮੀ ਦੇ ਹੈਲੀਕਾਪਟਰ ਕ੍ਰੈਸ਼ ‘ਤੇ ਕੱਲ੍ਹ ਸੰਸਦ ਵਿੱਚ ਬਿਆਨ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸੀ.ਡੀ.ਐੱਸ. ਜਨਰਲ ਰਾਵਤ ਵੈਲਿੰਗਟਨ, ਊਟੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਸ਼ਣ ਦੇ ਕੇ ਵਾਪਸ ਆ ਰਹੇ ਸਨ। ਊਟੀ ਵੈਲਿੰਗਟਨ ਵਿੱਚ ਆਰਮਡ ਫੋਰਸਿਜ਼ ਦਾ ਕਾਲਜ ਹੈ। CDS ਨੂੰ ਲੈ ਕੇ ਜਾਣ ਵਾਲੇ ਹਵਾਈ ਜਹਾਜ਼ ਜਾਂ ਹੈਲੀਕਾਪਟਰ ਨੂੰ ਉਡਾਉਣ ਦਾ ਇੱਕ ਖਾਸ ਪ੍ਰੋਟੋਕਾਲ ਹੁੰਦਾ ਹੈ।
ਇਹ ਵੀ ਪੜ੍ਹੋ : ETT ਟੀਚਰਾਂ ‘ਤੇ ਲਾਠੀਚਾਰਜ ਪਿੱਛੋਂ ਕੇਜਰੀਵਾਲ ਦਾ CM ਚੰਨੀ ‘ਤੇ ਵੱਡਾ ਹਮਲਾ, ‘ਇਸ ਤਰ੍ਹਾਂ ਕਰਦੇ ਹੋ ਮਸਲੇ ਹੱਲ?
ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਮੌਸਮ ਦੀ ਖਰਾਬੀ ਤੇ ਬੱਦਲ ਕਰਕੇ ਹੈਲੀਕਾਪਟਰ ਦੇ ਪਾਇਲਟ ਸਹੀ ਅੰਦਾਜ਼ਾ ਲਾਉਣ ਤੋਂ ਖੁੰਝ ਗਏ ਅਤੇ ਇਹ ਹਾਦਸਾ ਵਾਪਰ ਗਿਆ। ਭਾਰਤੀ ਹਵਾਈ ਫੌਜ ਨੇ ਹਾਦਸੇ ਦਾ ਕਾਰਨ ਜਾਣਨ ਲਈ ਜਾਂਚ ਦੇ ਹੁਕਮ ਦਿੱਤੇ ਹਨ।