ਹੁਸ਼ਿਆਰਪੁਰ ਦੇ ਦਸੂਹਾ ‘ਚ ਪੁਰਤਗਾਲ ਭੇਜਣ ਦੇ ਨਾਂ ‘ਤੇ 14 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਗੱਜਣ ਸਿੰਘ ਪੁੱਤਰ ਸੇਵਾ ਸਿੰਘ, ਗੁਰਮੁੱਖ ਸਿੰਘ ਪੁੱਤਰ ਪ੍ਰਦੀਪ ਸਿੰਘ, ਸਤਵੀਰ ਕੌਰ ਪਤਨੀ ਗੱਜਣ ਸਿੰਘ ਵਾਸੀ ਸਰੀਪੁਰ ਦਸੂਹਾ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਦੀ ਧਾਰਾ 420, 406, 34, 10 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਤਿੰਨਾਂ ਦੋਸ਼ੀਆਂ ਵਿੱਚੋਂ ਕਿਸੇ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਹੈ।
ਸ਼ਿਕਾਇਤਕਰਤਾ ਬਲਵੀਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸਦਰਪੁਰ ਨੇ ਜੂਨ 2023 ਵਿੱਚ ਐਸਐਸਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਦੱਸਿਆ ਗਿਆ ਕਿ ਨੇੜਲੇ ਪਿੰਡ ਦੇ ਗੱਜਣ ਸਿੰਘ ਪੁੱਤਰ ਗੁਰਬਾਜ ਸਿੰਘ ਅਤੇ ਪਤਨੀ ਸਤਵੀਰ ਕੌਰ ਵੱਲੋਂ ਲੋਕਾਂ ਨੂੰ ਵਿਦੇਸ਼ ਭੇਜਣ ਬਾਰੇ ਕਿਸੇ ਜਾਣਕਾਰ ਨੇ ਦੱਸਿਆ, ਜਿਸ ਦੇ ਆਧਾਰ ‘ਤੇ ਪੁੱਤਰ ਅਵਨਵਨੀਤ ਸਿੰਘ ਨੂੰ ਪੁਰਤਗਾਲ ਭੇਜਣ ਦੀ ਗੱਲ ਚੱਲ ਰਹੀ ਸੀ।
ਇਸ ਤੋਂ ਬਾਅਦ ਉਸ ਨੂੰ ਪੁਰਤਗਾਲ ਭੇਜਣ ਦੇ ਨਾਂ ‘ਤੇ ਕੁੱਲ 14 ਲੱਖ ਦਾ ਖਰਚਾ ਦੱਸਿਆ ਗਿਆ। ਜਿੱਥੇ ਪਹਿਲਾਂ 4 ਲੱਖ ਰੁਪਏ ਅਤੇ ਬਾਅਦ ਵਿੱਚ 10 ਲੱਖ ਰੁਪਏ ਦੇਣ ਦੀ ਸਹਿਮਤੀ ਹੋਈ। ਕੁਝ ਸਮੇਂ ਬਾਅਦ ਫੋਨ ‘ਤੇ ਦੱਸਿਆ ਗਿਆ ਕਿ ਬੇਟੇ ਦਾ ਕੰਮ ਹੋ ਗਿਆ ਹੈ ਅਤੇ ਇਸ ਤਰੀਕ ਨੂੰ ਬੇਟੇ ਦੀ ਫਲਾਈਟ ਦੀ ਟਿਕਟ ਲੈ ਲਈ ਹੈ। ਆਪਸੀ ਸਹਿਮਤੀ ‘ਤੇ ਉਸ ਨੂੰ ਸਾਡੇ ਵੱਲੋਂ ਪਹਿਲਾਂ ਤੈਅ ਕੀਤੀ ਰਕਮ ਮੁਤਾਬਕ 4 ਲੱਖ ਰੁਪਏ ਦਿੱਤੇ ਗਏ।
ਉਨ੍ਹਾਂ ਰਾਹੀਂ ਪੁੱਤਰ ਨੂੰ ਪਹਿਲਾਂ ਦਿੱਲੀ ਤੋਂ ਅਰਬ ਦੇਸ਼ ਅਜ਼ਰਬਾਈਜਾਨ ਦੇ ਬਾਕੂ ਸ਼ਹਿਰ ਭੇਜਿਆ ਗਿਆ। ਜਿੱਥੇ ਬੇਟੇ ਨੂੰ 4 ਮਹੀਨੇ ਤੋਂ ਵੱਧ ਸਮਾਂ ਰੱਖਿਆ ਗਿਆ। ਗੱਲ ਕਰਨ ‘ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਪੁਰਤਗਾਲ ਲਈ ਫਲਾਈਟ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਵੱਲੋਂ ਦੁਬਾਰਾ ਕਿਹਾ ਗਿਆ ਕਿ ਹੁਣ ਬੇਟੇ ਦੀ ਪੁਰਤਗਾਲ ਜਾਣ ਦੀ ਫਲਾਈਟ ਦਾ ਪ੍ਰਬੰਧ ਹੋ ਗਿਆ ਹੈ, ਬਾਕੀ ਰਕਮ ਵੀ ਅਦਾ ਕੀਤੀ ਜਾਵੇ, ਤਾਂ ਹੀ ਉਸ ਨੂੰ ਪੁਰਤਗਾਲ ਲਿਜਾਇਆ ਜਾਵੇਗਾ। ਸਾਡੇ ਵੱਲੋਂ ਉਸ ਨੂੰ 10 ਲੱਖ ਦੀ ਰਕਮ ਵੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਲੁਧਿਆਣਾ : ਔਰਤ ਦੇ ਮਹਿਣੇ ਤੋਂ ਦੁਖੀ ਹੋ ਕੀਤੇ 3 ਕਤਲ- ਤੀਹਰੇ ਮਰਡਰ ਕੇਸ ‘ਚ ਹੈਰਾਨ ਕਰਨ ਵਾਲੀ ਵਜ੍ਹਾ
ਉਨ੍ਹਾਂ ਕਿਹਾ ਕਿ ਪਰ ਸਾਡੇ ਨਾਲ ਝੂਠ ਬੋਲ ਕੇ ਉਨ੍ਹਾਂ ਨੇ ਬਾਕੀ ਰਕਮ ਵੀ ਲੈ ਲਈ ਅਤੇ ਪੁੱਤਰ ਨੂੰ ਉਥੋਂ ਦੁਬਈ ਭੇਜ ਦਿੱਤਾ। ਪੁੱਛਣ ’ਤੇ ਉਹ ਟਾਲਮਟੋਲ ਕਰਨ ਲੱਗਾ, ਜਿਸ ਤੋਂ ਬਾਅਦ 1.25 ਲੱਖ ਰੁਪਏ ਖਰਚ ਕੇ ਬੇਟੇ ਨੂੰ ਦੁਬਈ ਤੋਂ ਭਾਰਤ ਬੁਲਾਇਆ ਗਿਆ। ਇਸ ਤੋਂ ਬਾਅਦ ਅਸੀਂ ਆਪਣੀ ਦਿੱਤੀ ਹੋਈ ਰਕਮ ਵਾਪਸ ਕਰਨ ਲਈ ਉਨ੍ਹਾਂ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਸਾਨੂੰ ਭਰੋਸਾ ਹੀ ਦਿੱਤਾ। ਗੁਰਮੁਖ ਸਿੰਘ ਪੁੱਤਰ ਪ੍ਰਦੀਪ ਸਿੰਘ ਨੇ ਸਾਡੇ ਕੇਸ ਦੇ ਦੋਸ਼ੀਆਂ ਨੂੰ ਪੈਸੇ ਨਹੀਂ ਦਿੱਤੇ ਅਤੇ ਭੱਦੀ ਭਾਸ਼ਾ ਵਰਤੀ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਜ਼ਿਲ੍ਹਾ ਪੁਲਿਸ ਨੂੰ ਕੀਤੀਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -: