ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਅਤੇ ਨਵੇਂ ਵੇਰੀਐਂਟ ਦੇ ਦਸਤਕ ਮਗਰੋਂ ਪੰਜਾਬ ਦੇ ਲੋਕਾਂ ਵਿੱਚ ਕੋਵਿਡ ਦੀ ਬੂਸਟਰ ਡੋਜ਼ ਲਗਵਾਉਣ ਵਿੱਚ ਜਾਗਰੂਕਤਾ ਵਧੀ ਹੈ। ਹਾਲਾਂਕਿ ਰਾਜ ਵਿੱਚ ਕੋਰੋਨਾ ਦੇ ਮਾਮਲੇ ਨਾ ਦੇਦ ਬਰਾਬਰ ਹਨ ਪਰ ਲੋਕ ਹੁਣ ਬੂਸਟਰ ਡੋਜ਼ ਲਗਵਾ ਕੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੇ ਹਨ।
ਇਸ ਨੂੰ ਕੋਰੋਨਾ ਬਾਰੇ ਅਚਾਨਕ ਜਾਗਰੂਕਤਾ ਕਹੋ ਜਾਂ ਨਵੇਂ ਰੂਪ ਦੇ ਖੌਫ, ਪੰਜਾਬ ਵਿੱਚ ਇੱਕ ਦਿਨ ਵਿੱਚ ਬੂਸਟਰ ਡੋਜ਼ ਲੈਣ ਵਿੱਚ 732 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। ਜਿਥੇ ਐਤਵਾਰ ਨੂੰ 180 ਲੋਕਾਂ ਨੇ ਬੂਸਟਰ ਡੋਜ਼ ਲਈਆਂ, ਉੱਥੇ ਸੋਮਵਾਰ ਨੂੰ ਦੂਜੇ ਦਿਨ ਇਹ ਗਿਣਤੀ 1,499 ਤੱਕ ਪਹੁੰਚ ਗਈ। ਹਾਲਾਂਕਿ ਪੰਜਾਬ ਵਿੱਚ ਕੋਵਿਡ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ।
ਹੁਣ ਰੋਜ਼ਾਨਾ 1,000 ਤੋਂ ਵੱਧ ਲੋਕ ਕੋਵਿਡ ਦੀ ਤੀਜੀ ਖੁਰਾਕ ਲੈਣ ਲਈ ਅੱਗੇ ਆ ਰਹੇ ਹਨ। 23 ਦਸੰਬਰ ਨੂੰ 1,616 ਲੋਕਾਂ ਨੇ ਬੂਸਟਰ ਡੋਜ਼ ਲੈ ਕੇ ਆਪਣਾ ਬਚਾਅ ਕੀਤਾ, ਜਦੋਂਕਿ 780 ਲੋਕਾਂ ਨੇ ਪਹਿਲੀ ਅਤੇ ਦੂਜੀ ਖੁਰਾਕ ਲਈ। 25 ਦਸੰਬਰ ਨੂੰ ਕੁੱਲ 100 ਲੋਕਾਂ ਨੇ ਕੋਵਿਡ ਦੀ ਪਹਿਲੀ ਅਤੇ ਦੂਜੀ ਖੁਰਾਕ ਲਈ, ਜਦੋਂਕਿ 180 ਲੋਕਾਂ ਨੇ ਬੂਸਟਰ ਡੋਜ਼ ਲਈ।
ਸੋਮਵਾਰ ਨੂੰ 45 ਸਾਲ ਤੋਂ ਵੱਧ ਉਮਰ ਦੇ 30 ਲੋਕਾਂ, 18 ਤੋਂ 44 ਸਾਲ ਦੀ ਉਮਰ ਦੇ 123 ਲੋਕਾਂ ਨੂੰ ਪਹਿਲਾ ਟੀਕਾ ਲਗਾਇਆ ਗਿਆ। ਇਸੇ ਤਰ੍ਹਾਂ 18 ਤੋਂ 44 ਸਾਲ ਦੀ ਉਮਰ ਦੇ 333 ਨੌਜਵਾਨਾਂ ਨੇ ਦੂਜੀ ਖੁਰਾਕ, 15 ਤੋਂ 17 ਸਾਲ ਉਮਰ ਵਰਗ ਦੇ 18 ਨੌਜਵਾਨਾਂ ਨੇ ਪਹਿਲੀ ਅਤੇ 100 ਨੇ ਦੂਜੀ ਖੁਰਾਕ ਲਈ। ਸੋਮਵਾਰ ਨੂੰ ਬੂਸਟਰ ਡੋਜ਼ ਲੈਣ ਵਾਲਿਆਂ ਦੀ ਗਿਣਤੀ 1,499 ਸੀ।
ਵੀਡੀਓ ਲਈ ਕਲਿੱਕ ਕਰੋ -: