ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੇ 37 ਘਾਟਾਂ ‘ਤੇ 15 ਲੱਖ 76 ਹਜ਼ਾਰ ਦੀਵੇ ਜਗਾਉਣ ਦਾ ਨਵਾਂ ਰਿਕਾਰਡ ਬਣਾਇਆ ਗਿਆ ਹੈ। ਸੀਐਮ ਯੋਗੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਇਸ ਰਿਕਾਰਡ ਦਾ ਸਰਟੀਫਿਕੇਟ ਲਿਆ।
ਇਸ ਦੌਰਾਨ ਪੀ.ਐੱਮ. ਮੋਦੀ ਨੇ ਸਰਯੂ ਦੀ ਪੂਜਾ ਕਰਕੇ ਆਰਤੀ ਕੀਤੀ। ਉਨ੍ਹਾਂ ਰਾਮ ਕੀ ਪੈੜੀ ਵਿਖੇ ਲੇਜ਼ਰ ਸ਼ੋਅ ਰਾਹੀਂ ਹੋਈ ਰਾਮ ਕਥਾ ਦੇਖੀ। ਇਸ ਤੋਂ ਬਾਅਦ ਡਿਜੀਟਲ ਆਤਿਸ਼ਬਾਜ਼ੀ ਦਾ ਨਜ਼ਾਰਾ ਲਿਆ। ਇਸ ਤੋਂ ਪਹਿਲਾਂ ਪੀ.ਐੱਮ. ਨੇ ਰਾਮ ਲੱਲਾ ਦੇ ਦਰਸ਼ਨ ਕੀਤੇ।
ਭਗਵਾਨ ਰਾਮ ਨੂੰ ਤਿਲਕ ਲਗਾ ਕੇ ਉਨ੍ਹਾਂ ਦਾ ਰਾਜ ਅਭਿਸ਼ੇਕ ਕੀਤਾ। ਪੂਰੇ ਸ਼ਹਿਰ ਦੇ ਮੰਦਰਾਂ ਦੀ ਗੱਲ ਕਰੀਏ ਤਾਂ 50 ਲੱਖ ਦੇ ਕਰੀਬ ਦੀਵੇ ਜਗਾਏ ਗਏ ਹਨ।
ਪੀ.ਐੱਮ. ਮੋਦੀ ਨੇ ਜੈ ਸ਼੍ਰੀ ਰਾਮ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਾਡੇ ਆਪਣੇ ਦੇਸ਼ ਵਿੱਚ ਸ਼੍ਰੀ ਰਾਮ ਦੀ ਹੋਂਦ ‘ਤੇ ਸਵਾਲ ਉਠਾਏ ਜਾਂਦੇ ਸਨ। ਨਤੀਜੇ ਵਜੋਂ ਸਾਡੇ ਦੇਸ਼ ਵਿੱਚ ਧਾਰਮਿਕ ਸਥਾਨਾਂ ਦਾ ਵਿਕਾਸ ਪਿੱਛੇ ਰਹਿ ਗਿਆ ਸੀ। ਪਿਛਲੇ ਅੱਠ ਸਾਲਾਂ ਵਿੱਚ ਅਸੀਂ ਇਸ ‘ਤੇ ਕੰਮ ਕੀਤਾ ਹੈ। ਧਾਰਮਿਕ ਸਥਾਨਾਂ ਦੇ ਵਿਕਾਸ ਨੂੰ ਅੱਗੇ ਰੱਖਿਆ ਗਿਆ ਹੈ।
ਪੀ.ਐੱਮ. ਮੋਦੀ ਨੇ ਅੱਗੇ ਕਿਹਾ, “ਭਗਵਾਨ ਰਾਮ ਨੇ ਆਪਣੇ ਸ਼ਬਦਾਂ, ਵਿਚਾਰਾਂ, ਸ਼ਾਸਨ, ਪ੍ਰਸ਼ਾਸਨ ਵਿੱਚ ਜੋ ਕਦਰਾਂ-ਕੀਮਤਾਂ ਨੂੰ ਸਥਾਪਿਤ ਕੀਤਾ, ਉਹ ਸਭ ਦੇ ਵਿਕਾਸ ਲਈ ਪ੍ਰੇਰਣਾ ਹਨ। ਰਾਮ ਕਿਸੇ ਨੂੰ ਪਿੱਛੇ ਨਹੀਂ ਛੱਡਦੇ। ਰਾਮ ਫਰਜ਼ ਨਿਭਾਉਣ ਤੋਂ ਮੂੰਹ ਨਹੀਂ ਮੋੜਦੇ। ਰਾਮ, ਇਸ ਲਈ, ਭਾਰਤ ਦੇ ਪ੍ਰਤੀਕ ਹਨ, ਜੋ ਮੰਨਦੀ ਹੈ ਕਿ ਸਾਡੇ ਅਧਿਕਾਰ ਸਾਡੇ ਫਰਜ਼ਾਂ ਨਾਲ ਖੁਦ ਸਿੱਧ ਹੋ ਜਾਂਦੇ ਹਨ।
ਪੀ.ਐੱਮ. ਨੇ ਕਿਹਾ ਕਿ ਭਗਵਾਨ ਰਾਮ ਨੇ ਸਾਰਿਆਂ ਨੂੰ ਨਾਲ ਲੈ ਕੇ ਲੰਕਾ ਨੂੰ ਜਿੱਤਿਆ। ਜੇ ਨਾਗਰਿਕਾਂ ਵਿੱਚ ਦੇਸ਼ ਦੀ ਸੇਵਾ ਦੀ ਭਾਵਨਾ ਹੈ, ਤਾਂ ਦੇਸ਼ ਬੁਲੰਦੀਆਂ ‘ਤੇ ਜਾਂਦਾ ਹੈ। ਸਾਨੂੰ ਫਰਜ਼ਾਂ ਪ੍ਰਤੀ ਸਮਰਪਿਤ ਹੋਣ ਦੀ ਲੋੜ ਹੈ। ਸਿਆਵਰ ਰਾਮਚੰਦਰ ਕੀ ਜੈ ਕਹਿ ਕੇ ਖਤਮ ਕੀਤਾ। “