ਰਾਜੌਰੀ ਜ਼ਿਲੇ ‘ਚ ਕੰਟਰੋਲ ਰੇਖਾ ਦੇ ਨਾਲ-ਨਾਲ ਅਗਲੇ ਇਲਾਕੇ ‘ਚ ਵੀਰਵਾਰ ਨੂੰ ਸ਼ੱਕੀ ਗੋਲਾਬਾਰੀ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਹੰਜਨ ਵਾਲੀ ਇਲਾਕੇ ‘ਚ ਵਾਪਰੀ। ਉਨ੍ਹਾਂ ਦੱਸਿਆ ਕਿ ਸ਼ਹੀਦ ਜਵਾਨਾਂ ਨੂੰ ਗੋਲੀ ਲੱਗੀ ਹੈ। ਫੌਜੀਆਂ ਦੀ ਪਛਾਣ ਮੁੱਢਲੇ ਤੌਰ ‘ਤੇ ਜਨਤਕ ਨਹੀਂ ਕੀਤੀ ਗਈ ਹੈ। ਦੋਵੇਂ ਫੌਜੀ ਅਗਲੀ ਪੁਜ਼ੀਸ਼ਨ ‘ਤੇ ਤਾਇਨਾਤ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮੁਢਲੀ ਜਾਂਚ ਤੋਂ ਇਹ ਇੱਕ ਹਾਦਸਾ ਲਗ ਰਿਹਾ ਹੈ।