ਸੀਬੀਆਈ ਨੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਸ) ਦੀ ਨਰਸਿੰਗ ਅਧਿਕਾਰੀ ਭਰਤੀ ਲਈ ਆਯੋਜਿਤ ਪ੍ਰੀਖਿਆ ਕਾਮਨ ਐਲੀਜਿਬਿਲਟੀ ਟੈਸਟ (NORCET-4) ਦੇ ਲੀਕ ਹੋਣ ਦੇ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨਾਲ ਜੁੜੇ ਪੰਜ ਟਿਕਾਣਿਆਂ ਚੰਡੀਗੜ੍ਹ, ਮੋਹਾਲੀ,ਹਰਿਆਣਾ ਤੇ ਦਿੱਲੀ ਵਿਚ ਛਾਪੇ ਮਾਰ ਕੇ ਕਾਫੀ ਸਮਾਨ ਜ਼ਬਤ ਕੀਤਾ ਹੈ।
ਜ਼ਬਤ ਕੀਤੇ ਸਾਮਾਨ ਵਿਚ ਨੈਟਵਰਕ ਵੀਡੀਓ ਰਿਕਾਰਡਰ, ਸੀਸੀਟੀਵੀ ਫੁਟੇਜ, ਸਰਵਰ ਲੈਪਟਾਪ, ਪਛਾਣ ਕੀਤੇ ਗਏ ਉਮੀਦਵਾਰਾਂ ਦੇ ਸੀਪੀਯੂ, ਵੱਖ-ਵੱਖ ਮੋਬਾਈਲ ਫੋਨ ਤੇ ਟੀਐੱਫਟੀ ਸ਼ਾਮਲ ਹਨ। ਸੀਬੀਆਈ ਨੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸੀਬੀਆਈ ਨੇ ਪੇਪਰ ਲੀਕ ਮਾਮਲੇ ਵਿਚ ਹਰਿਆਣਾ ਵਾਸੀ ਰਿਤੂ ਤੇ ਮੋਹਾਲੀ ਦੇ ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ‘ਤੇ ਅਪਰਾਧਿਕ ਸਾਜਿਸ਼ ਰਚਣ, ਧੋਖਾਦੇਹੀ ਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਸਬੰਧੀ ਏਮਸ ਦੇ ਐਸੋਸੀਏਟ ਡੀਨ ਡਾ. ਨਵਲ ਦੇ ਵਿਕਰਮ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਮੇਸ ਨੇ 3 ਜੂਨ ਨੂੰ NORCET-4 ਦੀ ਭਰਤੀ ਪ੍ਰੀਖਿਆ ਆਯੋਜਿਤ ਕੀਤੀ ਸੀ।
ਦੇਸ਼ ਦੇ ਸਾਰੇ ਏਮਸ ਲਈ ਦਿੱਲੀ ਵਿਚ ਕੇਂਦਰ ਸਰਕਾਰ ਦੇ ਚਾਰ ਹਸਪਤਾਲਾਂ ਤੇ ਦੇਸ਼ ਭਰ ਵਿਚ NITRD ਵੱਲੋਂ 3055 ਅਫਸਰਾਂ ਲਈ 300 ਤੋਂ ਵੱਧ ਸੈਂਟਰਾਂ ਵਿਚ ਪ੍ਰੀਖਿਆ ਵਿਚ ਆਯੋਜਿਤ ਕਰਵਾਈ ਗਈ ਸੀ। 5 ਜੂਨ ਦੀ ਦੇਰ ਸ਼ਾਮ ਕੁਝ ਟਵੀਟ ਵਾਇਰਲ ਹੋਏ। ਇਨ੍ਹਾਂ ਵਿਚ ਪਤਾ ਲੱਗਾ ਕਿ 3 ਜੂਨ ਨੂੰ ਸਵੇਰੇ ਆਯੋਜਿਤ ਕੀਤੀ ਗਈ ਐੱਨਓਆਰਸੀਈਟੀ-4 ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ।
ਇਸ ਦੌਰਾਨ ਇਕ ਉਮੀਦਵਾਰ ਦੇ ਸਕ੍ਰੀਨ ਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਸਨ।ਇਸ ਦੇ ਬਾਅਦ ਸਾਰੇ ਸਕ੍ਰੀਨਸ਼ਾਟ ਦੀ ਜਾਂਚ ਕੀਤੀ ਗਈ। ਇਸ ਵਿਚ ਪਤਾ ਲੱਗਾ ਕਿ ਇਹ ਸੋਨੀਪਤ ਦੀ ਮੁਲਜ਼ਮ ਰਿਤੂ ਦੇ ਹਨ, ਜਿਸ ਨੇ NORCET-4 ਦੀ ਪ੍ਰੀਖਿਆ ਲਈ ਆਨਲਾਈਨ ਅਪਲਾਈ ਕੀਤਾ ਹੋਇਆ ਸੀ। ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੇ ਪਹਿਲ ਦੇ ਆਧਾਰ ‘ਤੇ ਸੈਂਟਰ ਸੁਣੇ ਸਨ, ਉਸ ਵਿਚ ਮੋਹਾਲੀ ਤੇ ਉੁਤਰਾਖੰਡ ਦੇ ਦੋ ਸੈਂਟਰ ਸਨ। ਏਮਸ ਵੱਲੋਂ ਉਸ ਨੂੰ ਮੋਹਾਲੀ ਦਾ ਸੈਂਟਰ ਅਲਾਟ ਕੀਤਾ ਸੀ।
ਇਹ ਵੀ ਪੜ੍ਹੋ : ਕਾਂਵੜ ਯਾਤਰਾ ‘ਚ ਲੱਗੇਗਾ ਪਛਾਣ ਪੱਤਰ! ਤਾਇਨਾਤ ਹੋਣਗੇ 5,000 ਪੁਲਿਸਵਾਲੇ
ਪ੍ਰੀਖਿਆ ਕੇਂਦਰ ਵਿਚ ਕੰਪਿਊਟਰ ਸਿਸਟਮ ਰਾਹੀਂ ਮੁਲਜ਼ਮ ਰਿਤੂ ਵੱਲੋਂ ਜਾਂ ਉਸ ਵੱਲੋਂ ਗਲਤ ਸਾਧਨਾਂ ਦਾ ਇਸਤੇਮਾਲ ਕੀਤਾ ਗਿਆ। ਪ੍ਰੀਖਿਆ ਦੇ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ਨ ਪੱਤਰ ਦੇ ਕਈ ਫੋਟੋ ਤੇ ਸਕ੍ਰੀਨਸ਼ਾਟ ਵਾਇਰਲ ਹੋਣ ਦੀ ਸ਼ਿਕਾਇਤ ਕੀਤੀ ਗਈ ਜਦੋਂ ਕਿ ਪ੍ਰੀਖਿਆ ਕੇਂਦਰਾਂ ਵਿਚ ਕੈਮਰੇ ਜਾਂ ਸੈੱਲ ਫੋਨ ਬੰਦ ਸਨ। ਇਸ ਦੇ ਬਾਅਦ ਕੇਸ ਦਰਜ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: