24 ਜੂਨ ਤੋਂ ਹੁਣ ਤੱਕ ਹਿਮਾਚਲ ਵਿੱਚ 327 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਆਫ਼ਤਾਂ ਵਿੱਚ 318 ਜ਼ਖ਼ਮੀ ਹੋਏ ਹਨ। ਇਸ ਵਾਰ 41 ਸਾਲਾਂ ਬਾਅਦ ਸੂਬੇ ‘ਚ ਬੱਦਲ ਤਬਾਹੀ ਬਣ ਕੇ ਵਰ੍ਹੇ। ਸੂਬੇ ਵਿੱਚ ਹੁਣ ਤੱਕ ਕੁੱਲ 113 ਲੈਂਡਸਲਾਈਡ ਅਤੇ 58 ਹੜ੍ਹ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ‘ਚ 17 ਅਗਸਤ ਨੂੰ ਵੀ ਸੰਕਟ ਦੇ ਕਾਲੇ ਬੱਦਲ ਛਾਏ ਰਹੇ।
ਸਥਾਨਕ ਪ੍ਰਸ਼ਾਸਨ ਨੇ ਸਵੇਰੇ 7:30 ਵਜੇ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਸ਼ਨ ਕਿੱਟਾਂ ਤਿਆਰ ਕੀਤੀਆਂ ਹਨ। ਇਹ ਕਿੱਟਾਂ ਮੰਡ ਵਿੱਚ ਫਸੇ ਲੋਕਾਂ ਲਈ ਹੈਲੀਕਾਪਟਰ ਰਾਹੀਂ ਭੇਜੀਆਂ ਜਾਣਗੀਆਂ, ਤਾਂ ਜੋ ਪਿਛਲੇ ਚਾਰ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰਹਿ ਰਹੇ ਲੋਕਾਂ ਨੂੰ ਭੁੱਖੇ ਮਰਨ ਦੀ ਨੌਬਤ ਨਾ ਆਵੇ।
ਦੂਜੇ ਪਾਸੇ 16 ਅਗਸਤ ਨੂੰ ਆਈ ਕੁਦਰਤੀ ਆਫ਼ਤ ਦੇ ਪੀੜਤਾਂ ਨੇ ਆਪਬੀਤੀ ਦੱਸੀ। ਪ੍ਰਸ਼ਾਸਨ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਘਰ ਦਾ ਸਾਰਾ ਰਾਸ਼ਨ ਪਾਣੀ ਵਿੱਚ ਭਿੱਜ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਦਰੱਖਤਾਂ ’ਤੇ ਲੱਗੇ ਫਲ ਖਾ ਕੇ ਗੁਜ਼ਾਰਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਹੁਣ ਤੱਕ 1 ਹਜ਼ਾਰ 731 ਲੋਕਾਂ ਨੂੰ ਬਚਾਇਆ ਹੈ। ਪ੍ਰਸ਼ਾਸਨ ਨੇ ਹੈਲੀਕਾਪਟਰ ਰਾਹੀਂ 739 ਲੋਕਾਂ ਨੂੰ ਰੈਸਕਿਊ ਕੀਤਾ। ਕਿਸ਼ਤੀ ਰਾਹੀਂ 780 ਲੋਕਾਂ ਨੂੰ ਬਚਾਇਆ ਗਿਆ ਹੈ। ਜਦਕਿ 212 ਲੋਕਾਂ ਨੂੰ ਟਰੈਕਟਰ ਅਤੇ ਟਰਾਲੀ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇੰਦੌਰਾ ਦੇ ਮੰਡ ਤੋਂ 1 ਹਜ਼ਾਰ 344 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇੱਥੇ 564 ਲੋਕਾਂ ਨੂੰ ਏਅਰਲਿਫਟ ਕੀਤਾ ਗਿਆ, ਜਦਕਿ 780 ਲੋਕਾਂ ਨੂੰ ਕਿਸ਼ਤੀ ‘ਚੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : CM ਮਾਨ ਦਾ ਐਲਾਨ- ‘ਪਾਣੀ ਸਟੋਰ ਕਰਨ ਲਈ ਪੰਜਾਬ ‘ਚ ਵੀ ਬਣਾਏ ਜਾਣਗੇ ਚੈਕ ਡੈਮ’
ਇਸੇ ਤਰ੍ਹਾਂ ਫਤਿਹਪੁਰ ‘ਚ 387 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪ੍ਰਸ਼ਾਸਨ ਨੇ 175 ਲੋਕਾਂ ਨੂੰ ਹੈਲੀਕਾਪਟਰ ਰਾਹੀਂ, 212 ਲੋਕਾਂ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਿਆ। ਦੱਸ ਦੇਈਏ ਕਿ ਹਵਾਈ ਸੈਨਾ ਦੇ ਦੋ ਮਿਗ-17 ਹੈਲੀਕਾਪਟਰ ਲਗਾਤਾਰ ਇਸ ਬਚਾਅ ਕਾਰਜ ‘ਚ ਲੱਗੇ ਹੋਏ ਹਨ। 60 ਫੌਜ ਅਤੇ 180 NDRF ਦੇ ਜਵਾਨ ਬਚਾਅ ਕਾਰਜ ‘ਚ ਦਿਨ-ਰਾਤ ਕੰਮ ਕਰ ਰਹੇ ਹਨ। ਸਰਕਾਰ ਨੇ ਇਨ੍ਹਾਂ ਕੁਦਰਤੀ ਆਫ਼ਤ ਪੀੜਤਾਂ ਲਈ ਪੰਜ ਰਾਹਤ ਕੈਂਪ ਬਣਾਏ ਹਨ। ਇਕ ਰਾਹਤ ਕੈਂਪ ਨੂਰਪੁਰ, ਫਤਿਹਪੁਰ ਅਤੇ ਦੋ ਇੰਦੌਰਾ ਵਿਖੇ ਸਥਾਪਿਤ ਕੀਤੇ ਗਏ ਹਨ। ਨੂਰਪੁਰ ਦੇ ਲਾਡਰੋੜੀ, ਫਤਿਹਪੁਰ ਦੇ ਫਤਿਹਪੁਰ ਖਾਸ ਅਤੇ ਬਡੂੰਖਰ, ਜਦਕਿ ਇੰਦੌਰਾ ਦੇ ਸ਼ੇਖਪੁਰਾ ਅਤੇ ਰਾਮ ਗੋਪਾਲ ਮੰਦਰ ‘ਚ ਲੋਕ ਬੇਘਰ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: