ਕੋਰੀਆ ਸਜ਼ਾ ਦੇ ਨਾਂ ‘ਤੇ ਜ਼ਿਆਦਾ ਜਾਣਿਆ ਜਾਂਦਾ ਹੈ ਕਿਉਂਕਿ ਉਸ ਦੇਸ਼ ਵਿਚ ਇਕ ਛੋਟੀ ਜਿਹੀ ਗਲਤੀ ‘ਤੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਉੱਤਰ ਕੋਰੀਆ ਦੇ ਪੀਐੱਮ ਕਿਮ ਜੋਂਗ ਉਨ ਆਪਣੇ ਨਿਯਮਾਂ ਨੂੰ ਲੈ ਕੇ ਵੀ ਕਾਫੀ ਸਖਤ ਹੈ। ਇਸ ਦਾ ਇਕ ਜਿਊਂਦਾ ਜਾਗਦਾ ਸਬੂਤ ਹੈ 2 ਸਾਲ ਦੇ ਬੱਚਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉੱਤਰ ਕੋਰੀਆ ਵਿਚ 2 ਸਾਲ ਦੇ ਬੱਚੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬੱਚੇ ਦਾ ਬਸ ਇੰਨਾ ਕਸੂਰ ਸੀ ਕਿ ਉਹ ਆਪਣੇ ਮਾਤਾ-ਪਿਤਾ ਨਾਲ ਬਾਈਬਲ ਨਾਲ ਫੜਿਆ ਗਿਆ।
ਉੱਤਰ ਕੋਰੀਆ ਵਿਚ ਬਾਈਬਲ ਨਾਲ ਫੜੇ ਗਏ ਈਸਾਈਆਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਬਾਈਬਲ ਨਾਲ ਫੜੇ ਜਾਣ ‘ਤੇ ਬੱਚਿਆਂ ਸਣੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ। ਅਮਰੀਕਾ ਦੀ ਵਿਦੇਸ਼ੀ ਵਿਭਾਗ ਦੀ ਕੌਮਾਂਤਰੀ ਧਾਰਮਿਕ ਆਜ਼ਾਦੀ ਰਿਪੋਰਟ 2022 ਦਾ ਅੰਦਾਜ਼ਾ ਹੈ ਕਿ ਉੱਤਰ ਕੋਰੀਆ ਵਿਚ 70,000 ਤੋਂ ਵੱਧ ਈਸਾਈ ਤੇ ਹੋਰ ਧਰਮਾਂ ਦੇ ਲੋਕਾਂ ਨਾਲ ਕੈਦ ਹਨ।
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਲ੍ਹ ਭੇਜੇ ਗਏ ਕਈ ਲੋਕਾਂ ਵਿਚ ਇਕ ਦੋ ਸਾਲ ਦਾ ਬੱਚਾ ਵੀ ਸੀ ਜਿਸ ਨੂੰ ਕਥਿਤ ਤੌਰ ‘ਤੇ ਉਸ ਦੇ ਮਾਤਾ-ਪਿਤਾ ਕੋਲ ਬਾਈਬਲ ਪਾਏ ਜਾਣ ਦੇ ਬਾਅਦ ਉਮਰਕੈਦ ਦੀ ਸਜ਼ਾ ਸੁਣਾਈ ਗਈ। ਉੱਤਰ ਕੋਰੀਆ ਵਿਚ ਈਸਾਈਆਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਹੈ।
ਸਾਲ ਦੇ ਬੱਚੇ ਸਣੇ ਪੂਰੇ ਪਰਿਵਾਰ ਨੂੰ 2009 ਵਿਚ ਰਾਜਨੀਤਕ ਜੇਲ੍ਹ ਕੈਂਪ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਕੈਂਪਾਂ ਵਿਚ ਕੈਦ ਕੀਤੇ ਗਏ ਈਸਾਈਆਂ ਨੇ ਗੰਭੀਰ ਹਾਲਾਤਾਂ ਤੇ ਸਰੀਰਕ ਦੁਰਵਿਵਹਾਰਲ ਦੇ ਵੱਖ-ਵੱਖ ਰੂਪਾਂ ਦੀ ਗੱਲ ਕਹੀ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਸੂਬਾ ਸੁਰੱਖਿਆ ਮੰਤਰਾਲੇ ਈਸਾਈਆਂ ਖਿਲਾਫ 90 ਫੀਸਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ : ਚੀਨ ਨੇ ਚੰਦਰਮਾ ‘ਤੇ ਪੁਲਾੜ ਯਾਤਰੀ ਭੇਜਣ ਦਾ ਕੀਤਾ ਐਲਾਨ, ਕੱਲ੍ਹ ਪੁਲਾੜ ਦੀ ਯਾਤਰਾ ‘ਤੇ ਜਾਣਗੇ ਤਿੰਨ ਯਾਤਰੀ
ਕੋਰੀਆ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੀ ਸਰਕਾਰ ਉਨ੍ਹਾਂ ਲੋਕਾਂ ‘ਤੇ ਅਤਿਆਚਾਰ ਕਰਦੀ ਹੈ ਜੋ ਧਾਰਮਿਕ ਅਭਿਆਸਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਧਾਰਮਿਕ ਵਸਤੂਆਂ ਰੱਖਦੇ ਹਨ। ਸਤਾਏ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਨਜ਼ਰਬੰਦ ਕੀਤਾ ਜਾ ਸਕਦਾ ਹੈ ਅਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: