ਹੋਲੇ ਮਹੱਲੇ ਮੌਕੇ ਕਪੂਰਥਲਾ ਤੋਂ ਸ੍ਰੀ ਆਨੰਦਪੁਰ ਸਾਹਿਬ ਗਏ ਦੋ ਨੌਜਵਾਨ ਨਦੀ ਵਿਚ ਡੁੱਬ ਗਏ। ਇਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦੋਂ ਕਿ ਗੋਤਾਖੋਰਾਂ ਵੱਲੋਂ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਸਿਮਰਨ ਸਿੰਘ ਪੁੱਤਰ ਆਲਮ ਸਿੰਘ ਵਾਸੀ ਕੈਮਪੁਰਾ ਕਪੂਰਥਲਾ ਤੇ ਬੀਰ ਸਿੰਘ ਸਿਮਰਨ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਈਬਨ ਜ਼ਿਲ੍ਹਾ ਕਪੂਰਥਲਾ ਹੋਲਾ ਮਹੱਲਾ ਲਈ ਆਨੰਦਪੁਰ ਸਾਹਿਬ ਗਏ ਸਨ। ਦੇਰ ਰਾਤ ਦੋਵੇਂ ਨੌਜਵਾਨ ਬਾਥਰੂਮ ਜਾਣ ਦੇ ਬਾਅਦ ਨਦੀ ਕਿਨਾਰੇ ਹੱਥ ਧੋਣ ਲੱਗੇ ਕਿ ਅਚਾਨਕ ਸਿਮਰਨ ਸਿੰਘ ਦਾ ਪੈਰ ਫਿਸਲ ਗਿਆ ਤੇ ਉਹ ਨਦੀ ਵਿਚ ਡੁੱਬ ਗਿਆ।
ਇਹ ਵੀ ਪੜ੍ਹੋ : ਰੇਲਵੇ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕਰਦਾ ਸੀ ਠੱਗੀ, ਵਿਜੀਲੈਂਸ ਨੇ 20,000 ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਇਸੇ ਦਰਮਿਆਨ ਉਸ ਦਾ ਸਾਥੀ ਬੀਰ ਸਿੰਘ ਸਿਮਮਰਨ ਨੂੰ ਬਚਾਉਣ ਗਿਆ ਤੇ ਉੁਸ ਦੇ ਨਾਲ ਹੀ ਡੁੱਬ ਗਿਆ। ਮੌਕੇ ‘ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਿਮਰਨ ਸਿੰਘ ਦੀ ਲਾਸ਼ ਨੂੰ ਬਾਹਰ ਕੱਢ ਲਿਆ ਹੈ ਜਦੋਂ ਕਿ ਬੀਰ ਸਿੰਘ ਸਿਮਰਨ ਦੀ ਤਲਾਸ਼ ਜਾਰੀ ਹੈ। ਘਟਨਾ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ ਤੇ ਉਹ ਮੌਕੇ ‘ਤੇ ਪਹੁੰਚ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: