ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਸਿੰਧ ਸੂਬੇ ਵਿੱਚ ਇੱਕ ਵੈਨ ਪਾਣੀ ਨਾਲ ਭਰੀ ਖਾਈ ਵਿੱਚ ਡਿੱਗਣ ਕਾਰਨ 12 ਬੱਚਿਆਂ ਸਣੇ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਸੂਬੇ ਦੇ ਖੈਰਪੁਰ ਤੋਂ ਸੇਹਵਾਨ ਸ਼ਰੀਫ ਜਾ ਰਹੀ ਇਕ ਯਾਤਰੀ ਵੈਨ ਜਿਸ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ, ਖੈਰਪੁਰ ਨੇੜੇ ਸਿੰਧ ਮਾਰਗ ‘ਤੇ ਹੜ੍ਹ ਦੇ ਪਾਣੀ ਲਈ ਬਣੇ ਖੱਡ ਵਿਚ ਜਾ ਡਿੱਗੀ। ਰਿਪੋਰਟਾਂ ਮੁਤਾਬਕ 12 ਬੱਚਿਆਂ ਸਣੇ 20 ਸ਼ਰਧਾਲੂ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
ਪੁਲਿਸ ਮੁਤਾਬਕ ਲਾਸ਼ਾਂ ਨੂੰ ਬਾਹਰ ਕੱਢ ਕੇ ਸਈਅਦ ਅਬਦੁੱਲਾ ਸ਼ਾਹ ਇੰਸਟੀਚਿਊਟ, ਸੇਹਵਾਨ ਸ਼ਰੀਫ਼ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਇਮਰਾਨ ਕੁਰੈਸ਼ੀ ਨੇ ਦੱਸਿਆ ਕਿ ਵੈਨ ਖੈਰਪੁਰ ਜ਼ਿਲੇ ਤੋਂ ਸਹਿਵਾਨ ਦੀ ਇਕ ਮਸ਼ਹੂਰ ਸੂਫੀ ਦਰਗਾਹ ‘ਤੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਇੰਡਸ ਹਾਈਵੇਅ ਦੇ ਸਾਹਮਣੇ ਸਿੰਧ ਨਦੀ ਵਿੱਚ ਪਾਣੀ ਦੇ ਵਹਾਅ ਨੂੰ ਤੇਜ਼ ਕਰਨ ਲਈ 30 ਫੁੱਟ ਚੌੜਾ ਟੋਇਆ ਬਣਾਇਆ ਗਿਆ ਸੀ। ਇਹ ਟੋਇਆ ਕਰੀਬ ਦੋ ਮਹੀਨੇ ਤੋਂ ਪਾਣੀ ਨਾਲ ਭਰਿਆ ਪਿਆ ਸੀ।
ਰਿਕਾਰਡ ਬਾਰਸ਼ਾਂ ਕਾਰਨ ਦੇਸ਼ ਵਿੱਚ ਤਿੰਨ ਦਹਾਕਿਆਂ ਵਿੱਚ ਆਏ ਸਭ ਤੋਂ ਭਿਆਨਕ ਹੜ੍ਹਾਂ ਕਾਰਨ ਪਾਕਿਸਤਾਨ ਬੇਮਿਸਾਲ ਦਰਦ ਵਿੱਚੋਂ ਲੰਘਿਆ ਹੈ। ਹੜ੍ਹਾਂ ਕਾਰਨ 1600 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਸੜਕਾਂ ਅਤੇ ਪੁਲ ਨੁਕਸਾਨੇ ਗਏ।
ਇਹ ਵੀ ਪੜ੍ਹੋ : ਲੁਧਿਆਣਾ ‘ਚ BJP ਆਗੂ ਦਾ ਮੁੰਡਾ ਗ੍ਰਿਫਤਾਰ, ATM ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ
ਚਸ਼ਮਦੀਦਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੀ ਅਣਗਹਿਲੀ ਕਾਰਨ 2 ਮਹੀਨਿਆਂ ਤੋਂ ਟੋਏ ਨੂੰ ਬੰਦ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: