ਓਂਕਾਰੇਸ਼ਵਰ ਤੀਰਥ ਵਿੱਚ ਐਤਵਾਰ ਸਵੇਰੇ ਨੌ ਵਜੇ ਨਰਮਦਾ ਨਦੀ ਵਿੱਚ ਨਹਾਉਣ ਗਏ 20 ਤੋਂ ਜ਼ਿਆਦਾ ਸ਼ਰਧਾਲੂ ਲਹਿਰਾਂ ਵਿੱਚ ਫਸ ਗਏ। ਉਨ੍ਹਾਂ ਨੇ ਨਦੀ ਵਿੱਚ ਇੱਕ ਚੱਟਾਨ ਨੂੰ ਫੜ ਲਿਆ। ਇਹ ਸਭ ਦੇਖ ਕਿਸ਼ਤੀ ਵਾਲੇ ਬੋਟ ਲੈ ਕੇ ਨਦੀ ਉਨਹਾਂ ਦੇ ਕੋਲ ਪਹੁੰਚੇ ਅਤੇ ਲਾਈਫ ਜੈਕੇਟ ਪਹਿਨਾਕੇ ਰੱਸੀ ਦੇ ਸਹਾਰੇ ਸਿਰਫ 15 ਤੋਂ 20 ਮਿੰਟ ਵਿੱਚ ਹੀ ਬਾਹਰ ਕੱਢ ਲਿਆ।
ਬੰਨ੍ਹ ‘ਤੇ ਬਣੀ ਓਂਕਾਰੇਸ਼ਵਰ ਪਾਵਰ ਪ੍ਰਾਜੈਕਟ ਦੇ ਚਾਰ ਟਰਬਾਈਨ ਚੱਲ ਰਹੇ ਸਨ। ਇਨ੍ਹਾਂ ਟਰਬਾਈਨ ਤੋਂ ਐਤਵਾਰ ਸਵੇਰੇ ਨਰਮਦਾ ਵਿੱਚ ਇੱਕ-ਇੱਕ ਘੰਟੇ ਦੇ ਵਕਫੇ ਨਾਲ ਪਾਣੀ ਛੱਡਿਆ ਜਾਣਾ ਸੀ। ਇਸ ਦੇ ਲਈ ਬੰਨ੍ਹ ਪ੍ਰਸ਼ਾਸਨ ਨੇ ਪਾਣੀ ਛੱਡਣ ਤੋਂ ਪਹਿਲਾਂ ਸਾਇਰਨ ਵਜਾ ਕੇ ਲੋਕਾਂ ਨੂੰ ਨਦੀ ਵਿੱਚ ਨਾ ਉਤਰਨ ਲਈ ਕਿਹਾ। ਇਸ ਦੇ ਬਾਵਜੂਦ 20 ਤੋਂ ਜ਼ਿਆਦਾ ਸ਼ਰਧਾਲੂ ਨਦੀ ਵਿੱਚ ਨਹਾਉਣ ਉਤਰ ਗਏ। ਲੋਕ ਆਵਾਜ਼ ਦੇ ਕੇ ਉਨ੍ਹਾਂ ਨੂੰ ਰੋਕਣ ਰਹੇ, ਪਰ ਉਹ ਨਹੀਂ ਮੰਨੇ।
ਨਹਾਉਂਦੇ-ਨਹਾਉਂਦੇ ਉਹ ਨਦੀ ਵਿੱਚ ਅੱਗੇ ਵਧ ਗਏ। ਅਚਾਨਕ ਨਦੀ ਵਿੱਚ ਪਾਣੀ ਵਧਣ ਲੱਗਾ, ਇਸ ਤੋਂ ਉਹ ਘਬਰਾ ਗਏ ਅਤੇ ਮਦਦ ਲਈ ਰੌਲਾ ਪਾਉਣ ਲੱਗੇ। ਨਦੀ ਵਿੱਚ ਫਸੇ ਲੋਕਾਂ ਨੇ ਵੱਖ-ਵੱਖ ਚੱਟਾਨਾਂ ਫੜ ਲਈ। ਉਨ੍ਹਾਂ ਦੀ ਰੌਲਾਂ-ਚੀਕਾਂ ਸੁਣ ਕੇ ਨਦੀ ਕੰਢੇ ਖੜ੍ਹੇ ਮੱਲਾਹ ਆਪਣੀ ਕਿਸ਼ਤੀ ਲੈ ਕੇ ਨਦੀ ਵਿੱਚ ਪਹੁੰਚੇ। ਤੇਜ਼ਧਾਰ ਵਿੱਚ ਉਹ ਨਦੀ ਵਿੱਚ ਕੁੱਦ ਅਤੇ ਰੱਸੀਆਂ ਦੇ ਸਹਾਰੇ ਉਨ੍ਹਾਂ ਨੂੰ ਬੋਟ ‘ਤੇ ਚੜ੍ਹਾ ਕੇ ਲਾਈਫ ਜੈਕੇਟ ਪਹਿਨਾਓ ਤੇ 4-4 ਦਾ ਗਰੁੱਪ ਬਣਆ ਕੇ ਉਨ੍ਹਾਂ ਨੂੰ ਬਾਹਰ ਕੱਢਿਆ।
ਪੁਲਿਸ ਨੇ ਦੱਸਿਆ ਕਿ ਨਦੀ ਦੀ ਧਾਰ ਵਿੱਚ ਫਸਣ ਵਾਲਿਆਂ ਵਿੱਚ 14 ਨੌਜਵਾਨਾਂ ਦਾ ਇੱਕ ਗਰੁੱਪ ਮਹਾਰਾਸ਼ਟਰ ਆਇਆ ਸੀ। SDM ਚੰਦਰ ਸਿੰਘ ਸੋਲੰਕੀ ਨੇ ਦੱਸਿਆ ਕਿ 20 ਤੋਂ ਜ਼ਿਆਦਾ ਸ਼ਰਧਾਲੂਆਂ ਨੂੰ ਰੇਸਿਊ ਕੀਤਾ ਗਿਆ ਹੈ। ਹਾਲਾਂਕਿ, ਨਾਵਿਕਾਂ ਨੇ 40 ਤੋਂ ਜ਼ਿਆਦਾ ਸ਼ਰਧਾਲੂਆਂ ਦੇ ਰੇਸਕਿਊ ਦਾ ਦਾਅਵਾ ਕੀਤਾ ਹੈ।
ਨਦੀ ਵਿੱਚ ਫਸੇ ਭਗੌਰਾ (ਪਾਤਾਲਪਾਣੀ) ਦੇ ਰਵੀ ਚੌਹਾਨ ਨੇ ਦੱਸਿਆ ਕਿ ਜਦੋਂ ਅਸੀਂ ਨਹਾਉਣ ਲਈ ਨਦੀ ਵਿੱਚ ਉਤਰੇ ਤਾਂ ਪਾਣੀ ਘੱਟ ਸੀ। ਇਸ ਲਈ ਨਹਾਉਂਦੇ-ਨਹਾਉਂਦੇ ਵਿੱਚ ਨਦੀ ਵਿੱਚ ਪਹੁੰਚ ਗਏ ਸਨ। ਅਚਾਨਕ ਨਦੀ ਪਾਣੀ ਆ ਗਿਆ ਤਾਂ ਕੰਢੇ ਜਾਮ ਲਈ ਵਧੇ, ਪਰ ਧਾਰ ਤੇਜ਼ ਹੋਣ ਕਰਕੇ ੍ਸੀਂ ਪਰਤ ਨਹੀਂ ਸਕੇ ਅਤੇ ਪੱਥਰ ਫੜ ਕੇ ਦੂਜੇ ਪਾਸੇ ਖੜ੍ਹੇ ਹੋ ਗਏ।
ਸ਼ਰਧਾਲੂਆਂ ਨੂੰ ਰੇਸਕਿਊ ਕਰਨ ਵਾਲੇ ਵਿਨੋਦ ਕੇਵਟ ਨੇ ਦੱਸਿਆ ਮੈਂ, ਮੇਰਾ ਭਰਾ ਸ਼ੈਲੂ ਕੇਵਟ ਅਤੇ ਭਤੀਜਾ ਸਣੇ ਚਾਰ ਲੋਕ ਵੀ ਕਿਸ਼ਤੀ ਲੈ ਕੇ ਪਹੁੰਚੇ। ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਨੂੰ ਲਾਈਫ ਜੈਕੇਟ ਦਿੱਤੀ, ਫਿਰ ਰੱਸੀ ਦੇ ਸਹਾਰੇ ਕਿਸ਼ਤੀ ਵਿੱਚ ਚੜ੍ਹਾਇਆ। ਇਕ ਵਾਰ ਵਿੱਚ 11, ਦੂਜੀ ਵਾਰ ਵਿੱਚ 7 ਤੋਂ 8 ਲੋਕਾਂ ਨੂੰ ਬਚਾ ਕੇ ਲੈ ਕੇ ਆਏ।
ਇਹ ਵੀ ਪੜ੍ਹੋ : PM ਮੋਦੀ ਦੀ ਇਹ ਸਪੈਸ਼ਲ ਸੈਲਫ਼ੀ ਬਣੀ ਚਰਚਾ ਦਾ ਵਿਸ਼ਾ, ਟਵਿੱਟਰ ‘ਤੇ ਸ਼ੇਅਰ ਕਰ ਦੱਸੀ ਕਹਾਣੀ
ਉੱਜੈਨ ਵਿੱਚ ਮਹਾਕਾਲ ਲੋਕ ਬਣ ਜਾਣ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿੱਚ ਉਥੇ ਸ਼ਰਧਾਲੂ ਪਹੰਚ ਰਹੇ ਹਨ। ਇਹੀ ਸ਼ਰਧਾਲੂ ਓਂਕਾਰੇਸ਼ਵਰ ਵੀ ਦਰਸ਼ਨ ਕਰਨ ਲਈ ਆ ਰਹੇ ਹਨ। ਅੱਜਕਲ੍ਹ ਨਦੀ ਵਿੱਚ ਪਾਣੀ ਘੱਟ ਹੈ। ਅਜਿਹੇ ਵਿੱਚ ਸ਼ਰਧਾਲੂ ਵਿਚਾਲੇ ਚੱਟਾਨਾਂ ‘ਤੇ ਜਾ ਕੇ ਬੈਠ ਜਾੰਦੇ ਹਨ। ਇਸੇ ਵਿਚਾਲੇ ਜਦੋਂ ਕਦੇ ਬੰਨ੍ਹ ਤੋਂ ਪਾਣੀ ਛੱਡਿਆ ਜਾਂਦਾ ਹੈ, ਤਾਂ ਸ਼ਰਧਾਲੂਆਂ ਨੂੰ ਉਥੋਂ ਹਟਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: