ਕੇਰਲ ਦੇ ਕਾਸਰਗੋਡ ‘ਚ 20 ਸਾਲਾਂ ਕੁੜੀ ਦੀ ਫੂਡ ਪੁਆਇਜ਼ਨਿੰਗ ਕਰਕੇ ਮੌਤ ਹੋ ਗਈ। ਰਿਪੋਰਟ ਮੁਤਾਬਕ ਪੇਰੁੰਬਲਾ ਦੀ ਰਹਿਣ ਵਾਲੀ ਅੰਜੂ ਸ਼੍ਰੀਪਾਰਵਤੀ ਨੇ 31 ਦਸੰਬਰ ਨੂੰ ਰੋਮਾਨੀਆ ਨਾਮ ਦੇ ਇੱਕ ਰੈਸਟੋਰੈਂਟ ਤੋਂ ਬਿਰਿਆਨੀ ਦੀ ਇੱਕ ਕਿਸਮ ਕੁੰਝੀਮੁਥੀ ਆਨਲਾਈਨ ਆਰਡਰ ਕੀਤੀ ਸੀ। ਇਸ ਨੂੰ ਖਾਣ ਤੋਂ ਬਾਅਦ ਉਹ ਬੀਮਾਰ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਆਸਪਾਸ ਦੇ ਲੋਕ ਕਾਫੀ ਗੁੱਸੇ ‘ਚ ਹਨ ਅਤੇ ਰੈਸਟੋਰੈਂਟ ਦੇ ਮਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਕੁੜੀ ਦੇ ਮਾਪਿਆਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਰਜ ਨੇ ਪਠਾਨਮਥਿੱਟਾ ‘ਚ ਕਿਹਾ ਕਿ ਫੂਡ ਸੇਫਟੀ ਕਮਿਸ਼ਨਰ ਨੂੰ ਘਟਨਾ ਸਬੰਧੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਖਰਾਬ ਖਾਣਾ ਡਿਲੀਵਰ ਕਰਨ ਦੇ ਦੋਸ਼ ਵਿੱਚ ਰੈਸਟੋਰੈਂਟ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਜੌੜੀਆਂ ਬੱਚੀਆਂ ਪਰ ਉਮਰ ‘ਚ ਇੱਕ ਸਾਲ ਦਾ ਫਰਕ! ਟੈਕਸਾਸ ਦਾ ਹੈਰਾਨ ਕਰਨ ਵਾਲਾ ਕੇਸ
ਬੁੱਧਵਾਰ ਨੂੰ ਕੇਰਲ ਦੇ ਕੋਟਾਯਮ ‘ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਜਿੱਥੇ ਮੈਡੀਕਲ ਕਾਲਜ ‘ਚ ਖਾਣਾ ਖਾਣ ਤੋਂ ਬਾਅਦ ਇਕ ਨਰਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨਰਸ ਨੇ ਕੋਝੀਕੋਡ ਦੇ ਇਕ ਰੈਸਟੋਰੈਂਟ ਤੋਂ ਖਾਣਾ ਮੰਗਵਾਇਆ ਸੀ। ਜਿਸ ਨੂੰ ਖਾਣ ਤੋਂ ਬਾਅਦ ਉਹ ਬੀਮਾਰ ਹੋ ਗਈ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਫੂਡ ਸੇਫਟੀ ਵਿਭਾਗ ਨੇ 40 ਹੋਟਲ ਬੰਦ ਕਰਵਾ ਦਿੱਤੇ ਸਨ। ਜਦਕਿ 62 ਰੈਸਟੋਰੈਂਟਾਂ ਨੂੰ ਜੁਰਮਾਨਾ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: