ਸੰਸਦ ਮੈਂਬਰਸ਼ਿਪ ਬਹਾਲ ਹੋਣ ਦੇ ਬਾਅਦ ਲੋਕ ਸਭਾ ਵਿਚ ਅੱਜ ਰਾਹੁਲ ਗਾਂਧੀ ਨੇ ਪਹਿਲੀ ਵਾਰ ਬੋਲਿਆ। ਹਾਲਾਂਕਿ ਇਸ ਵਿਚ ਉਹ ਵਿਵਾਦਾਂ ਵਿਚ ਫਸਦੇ ਨਜ਼ਰ ਆ ਰਹੇ ਹਨ। ਅੱਜ ਬੇਭਰੋਸਗੀ ਪ੍ਰਸਤਾਵ ‘ਤੇ ਚਰਚਾ ਦੌਰਾਨ ਸੰਸਦ ਵਿਚ ਉਨ੍ਹਾਂ ਨੇ ਫਲਾਇੰਗ ਕਿਸ ਦਿੱਤਾ। ਰਾਹੁਲ ਗਾਂਧੀ ਦੇ ਇਸ ਰਿਐਕਸ਼ਨ ਦਾ ਵਿਰੋਧ ਜਤਾਉਂਦੇ ਹੋਏ 22 ਭਾਜਪਾ ਮਹਿਲਾ ਸਾਂਸਦਾਂ ਵੱਲੋਂ ਲੋਕ ਸਭਾ ਪ੍ਰਧਾਨ ਤੋਂ ਸ਼ਿਕਾਇਤ ਦਰਜ ਕਰਾਈ ਗਈ। ਦੂਜੇ ਪਾਸੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਇਸ ਨੂੰ ਗਲਤ ਦੱਸਿਆ।
ਰਾਹੁਲ ਗਾਂਧੀ ਜਦੋਂ ਆਪਣਾ ਭਾਸ਼ਣ ਖਤਮ ਕਰਨ ਦੇ ਬਾਅਦ ਸੰਸਦ ਤੋਂ ਬਾਹਰ ਨਿਕਲ ਰਹੇ ਸਨ ਤਾਂ ਅਜਿਹਾ ਵਾਕਿਆ ਹੋਇਆ ਜਿਸ ‘ਤੇ ਮਹਿਲਾ ਸਾਂਸਦਾਂ ਨੇ ਇਤਰਾਜ਼ ਜਤਾਇਆ। ਉਸ ਸਮੇਂ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਬੇਭਰੋਸਗੀ ਪ੍ਰਸਤਾਵ ਖਿਲਾਫ ਭਾਸ਼ਣ ਦੇ ਰਹੀ ਸੀ। ਹਲਾਂਕਿ ਰਾਹੁਲ ਗਾਂਧੀ ਦੇ ਰਿਐਕਸ਼ਨ ਦਾ ਉਹ ਪਲ ਕੈਮਰੇ ਵਿਚ ਕੈਦ ਨਹੀਂ ਹੋ ਸਕਿਆ ਹੈ। ਇਸ ਪਲ ਦੇ ਗਵਾਹ ਰਹੇ ਲੋਕਾਂ ਮੁਤਾਬਕ ਜਦੋਂ ਰਾਹੁਲ ਗਾਂਧੀ ਆਪਣੇ ਬੇਭਰੋਸਗੀ ਪ੍ਰਸਤਾਵ ਭਾਸ਼ਣ ਦੇ ਬਾਅਦ ਲੋਕ ਸਭਾ ਸਦਨ ਤੋਂ ਬਾਹਰ ਨਿਕਲ ਰਹੇ ਸਨ ਤਾਂ ਉਨ੍ਹਾਂ ਦੀਆਂ ਕੁਝ ਫਾਈਲਾਂ ਡਿੱਗ ਗਈਆਂ ਸਨ। ਜਿਵੇੰ ਹੀ ਉਹ ਉਨ੍ਹਾਂ ਨੂੰ ਚੁੱਕਣ ਲਈ ਝੁਕੇ ਤਾਂ ਕੁਝ ਭਾਜਪਾ ਸਾਂਸਦ ਉਨ੍ਹਾਂ ‘ਤੇ ਹੱਸਣ ਲੱਗੇ।
ਇਹ ਵੀ ਪੜ੍ਹੋ : ਫਿਰੋਜ਼ਪੁਰ : 12 ਸਾਲਾ ਤਨੁਸ਼ ਨੂੰ ਮਿਲੇ ਇਲੈਕਟ੍ਰੋਨਿਕ ਹੈਂਡ, ਕੁਝ ਸਾਲ ਪਹਿਲਾਂ ਕਰੰਟ ਲੱਗਣ ਕਾਰਨ ਗੁਆਏ ਸਨ ਦੋਵੇਂ ਹੱਥ
ਇਸ ‘ਤੇ ਰਾਹੁਲ ਗਾਂਧੀ ਨੇ ਭਾਜਪਾ ਸਾਂਸਦਾਂ ਵੱਲ ਫਲਾਇੰਗ ਕਿੱਸ ਦਿੱਤਾ ਤੇ ਹੱਸਦੇ ਹੋਏ ਬਾਹਰ ਚਲੇ ਗਏ। ਰਾਹੁਲ ਗਾਂਧੀ ਦੇ ਇਸ ਰਿਐਕਸ਼ਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਿਰਫ ਇਕ ਮਹਿਲਾ ਵਿਰੋਧੀ ਵਿਅਕਤੀ ਹੀ ਸੰਸਦ ਵਿਚ ਮਹਿਲਾ ਸਾਂਸਦਾਂ ਨੂੰ ਫਲਾਇੰਗ ਕਿੱਸ ਦੇ ਸਕਦਾ ਹੈ। ਅਜਿਹਾ ਉਦਾਹਰਣ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਕਿ ਔਰਤਾਂ ਨੂੰ ਲੈ ਕੇ ਉਹ ਕੀ ਸੋਚਦੇ ਹਨ। ਬੇਭਰੋਸਗੀ ਪ੍ਰਸਤਾਵ ‘ਤੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਸਰਕਾਰ ‘ਤੇ ਤਿੱਖੇ ਹਮਲੇ ਬੋਲੇ।
ਵੀਡੀਓ ਲਈ ਕਲਿੱਕ ਕਰੋ -: