ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ.ਈ.ਓ. ਅਦਾਰ ਪੂਰਨਾਵਾਲਾ ਨੇ ਸ਼ਨੀਵਾਰ ਨੂ ਵੈਕਸੀਨ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਨਿੱਜੀ ਹਸਪਤਾਲਾਂ ਲਈ ਕੋਵਿਸ਼ੀਲਡ ਵੈਕਸੀਨ ਦੀ ਕੀਮਤ 600 ਰੁਪਏ ਦੀ ਥਾਂ 225 ਰੁਪਏ ਕਰਨ ਦਾ ਫੈਸਲਾ ਕੀਤਾ ਹੈ।
ਦੂਜੇ ਪਾਸੇ ਭਾਰਤ ਬਾਇਓਟੇਕ ਨੇ ਵੀ ਆਪਣੀ ਵੈਕਸੀਨ ਦੀ ਕੀਮਤ ਘਟਾ ਦਿੱਤੀ ਹੈ। ਕੰਪਨੀ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੁਚਿਤਰਾ ਏਲਾ ਨੇ ਕਿਹਾ ਕਿ ਅਸੀਂ ਨਿੱਜੀ ਹਸਪਤਾਲਾਂ ਲਈ ਕੋਵੈਕਸਿਨ ਦੀ ਕੀਮਤ 1200 ਦੀ ਥਾਂ 225 ਰੁਪਏ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸ਼ੀਵਾਰ ਨੂੰ ਰਾਜਾਂ ਨੂੰ ਕਿਹਾ ਕਿ ਪ੍ਰਸ਼ਾਸਨ ਅਹਿਤਿਆਤੀ ਖੁਰਾਕ ਕੋਵਿਡ-19 ਰੋਕੂ ਉਸੇ ਟੀਕੇ ਦੀ ਦੇਵੇਗਾ, ਜੋ ਉਸ ਨੇ ਪਹਿਲਾਂ ਦੋ ਖੁਰਾਕਾਂ ਵਿੱਚ ਇਸਤੇਮਾਲ ਕੀਤਾ ਸੀ ਤੇ ਇ ਸਦੇ ਲਈ ਨਿੱਜੀ ਟੀਕਾਕਰਨ ਕੇਂਦਰ ਵੱਧ ਤੋਂ ਵੱਧ 150 ਰੁਪਏ ਦਾ ਸਰਵਿਸ ਚਾਰਜ ਲੈ ਸਕਦੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇਂਦਰ ਨੇ ਐਲਾਨ ਕੀਤਾ ਸੀ ਕਿ ਕੋਵਿਡ-19 ਰੋਕੂ ਟੀਕਿਆਂ ਦੀ ਅਹਿਤਿਆਤੀ ਖੁਰਾਕ 10 ਅਪ੍ਰੈਲ ਤੋਂ ਨਿੱਜੀ ਟੀਕਾਕਰਨ ਕੇਂਦਰਾਂ ‘ਤੇ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਮੁਹੱਈਆ ਹੋਵੇਗੀ। ਦੂਜੇ ਪਾਸੇ ਖੁਰਕਾ ਲਈ ਨੌ ਮਹੀਨੇ ਦੀ ਮਿਆਦ ਪੂਰੀ ਕਰਨ ਵਾਲੇ 18 ਸਾਲ ਤੋਂ ਵੱਧ ਉਮਰ ਦੇ ਲੋਕ ਅਹਿਤਿਆਤੀ ਖੁਰਾਕ ਲੈ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇਹ ਦੱਸਿਆ ਕਿ ਅਹਿਤਿਆਤੀ ਖੁਰਾਕ ਲਈ ਕੋਈ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਪਹਿਲਾਂ ਹੀ ‘ਕੋਵਿਨ’ ‘ਤੇ ਰਜਿਸਟੇਸ਼ਨ ਹੈ। ਉਹ ਟੀਕੇ ਦੀ ਲਾਗਤ ਤੋਂ ਵੱਦ ਟੀਕਾਕਰਨ ਲਈ ਸਰਵਿਸ ਟੈਕਸ ਵਜੋਂ ਪ੍ਰਤੀ ਖੁਰਾਕ ਵੱਧ ਤੋਂ ਵੱਧ 150 ਰੁਪਏ ਲੈ ਸਕਦੇ ਹਨ।