ਲੋਕ ਭੀੜ ਵਾਲੇ ਬਾਜ਼ਾਰਾਂ ਵਿਚ ਕੋਰੋਨਾ ਦੀ ਪ੍ਰਵਾਹ ਕੀਤੇ ਬਗੈਰ ਬਿਨਾਂ ਮਾਸਕ ਦੇ ਘੁੰਮ ਰਹੇ ਹਨ ਨਤੀਜੇ ਵਜੋਂ ਰੋਜ਼ ਸੂਬੇ ਵਿਚ ਕੋਰੋਨਾ ਦੇ ਮਰੀਜ਼ ਵਧ ਰਹੇ ਹਨ। ਲੋਕਾਂ ਦੀ ਇਸੇ ਬੇਪ੍ਰਵਾਹੀ ਨੂੰ ਦੇਖਦੇ ਹੋਏ ਹੈਲਥ ਵਿਭਾਗ ਨੇ ਕੋਰੋਨਾ ਦੀ ਟੈਸਟਿੰਗ ਵਧਾ ਦਿੱਤੀ ਹੈ। ਸਿਹਤ ਵਿਭਾਗ ਨੇ ਪੂਰੇ ਸੂਬੇ ਵਿਚ 4836 ਸੈਂਪਲ ਟੈਸਟਿੰਗ ਲਈ ਭੇਜੇ ਸਨ। ਇਨ੍ਹਾਂ ਵਿਚੋਂ 4729 ਦੀ ਜਾਂਚ ਵਿਚ 236 ਦਾ ਰਿਜ਼ਲਟ ਪਾਜੀਟਿਵ ਆਇਆ ਹੈ।
ਸੂਬੇ ਭਰ ਵਿਚ ਕੋਰੋਨਾ ਤੋਂ ਠੀਕ ਹੋਣ ‘ਤੇ 136 ਮਰੀਜ਼ਾਂ ਨੂੰ ਡਿਸਚਾਰਜ ਵੀ ਕੀਤਾ ਗਿਆ ਪਰ ਫਿਰ 236 ਨਵੇਂ ਕੋਰੋਨਾ ਪੀੜਤ ਮਿਲਣ ਨਾਲ ਪੰਜਾਬ ਵਿਚ ਐਕਟਿਵ ਮਾਮਲਿਆਂ ਦਾ ਅੰਕੜਾ 1198 ‘ਤੇ ਜਾ ਪਹੁੰਚਿਆ ਹੈ। 25 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਹੈ। ਇਨ੍ਹਾਂ ਵਿਚੋਂ 19 ਲੈਵਲ-2 ਤੇ 6 ਲੈਵਲ-3 ਦੇ ਕੋਰੋਨਾ ਪੀੜਤ ਹਨ।
ਜਿਸ ਤਰ੍ਹਾਂ ਤੋਂ ਲਗਾਤਾਰ ਸੂਬੇ ਵਿਚ ਸਭ ਤੋਂ ਵੱਧ ਕੋਰੋਨਾ ਪੀੜਤ ਮੋਹਾਲੀ ਵਿਚ ਮਿਲ ਰਹੇ ਹਨ। ਮੋਹਾਲੀ ਵਿਚ 491 ਸੈਂਪਲ ਜਾਂਚ ਲਈ ਭੇਜੇ ਸੀ। ਇਨ੍ਹਾਂਵਿਚੋਂ 50 ਦੇ ਨਤੀਜੇ ਪਾਜੀਟਿਵ ਆਏ ਹਨ। ਇਸੇ ਤਰ੍ਹਾਂ ਲੁਧਿਆਣਾ ਵਿਚ 681 ਸੈਂਪਲ ਜਾਂਚ ਲਈ ਭੇਜੇ ਇਨ੍ਹਾਂ ਵਿਚੋਂ 30 ਦਾ ਰਿਜ਼ਲਟ ਪਾਜੀਟਿਵ ਹੈ।
ਜਲੰਧਰ ‘ਚ 395 ਸੈਂਪਲਾਂ ਵਿਚੋਂ 7 ਪਾਜੀਟਿਵ ਆਏ ਹਨ। ਪਟਿਆਲਾ ਚ 146 ‘ਚੋਂ 23, ਅੰਮ੍ਰਿਤਸਰ 580 ‘ਚੋਂ 16, ਫਾਜ਼ਿਲਕਾ 10 ‘ਚੋਂ 4, ਮੁਕਤਸਰ 67 ‘ਚੋਂ 10, ਰੋਪੜ 232 ‘ਚੋਂ 10, ਸੰਗਰੂਰ 284 ‘ਚੋਂ 5, ਬਰਨਾਲਾ 110 ‘ਚੋਂ 9, ਬਠਿੰਡਾ 151 ‘ਚੋਂ 9, ਹੁਸ਼ਿਆਰਪੁਰ 306 ‘ਚੋਂ 17, ਕਪੂਰਥਲਾ 209 ‘ਚੋਂ 5, ਪਠਾਨਕੋਟ 121 ‘ਚੋਂ 12,ਨਵਾਂਸ਼ਹਿਰ 37 ‘ਚੋਂ 1, ਫਰੀਦਕੋਟ 22 ‘ਚੋਂ 5, ਫਤਿਹਗੜ੍ਹ ਸਾਹਿਬ 97 ਵਿਚੋਂ 7, ਗੁਰਦਾਸਪੁਰ 150 ਵਿਚੋਂ 8, ਮੋਗਾ 140 ਵਿਚੋਂ 6 ਤੇ ਤਰਨਤਾਰਨ 352 ਸੈਂਪਲ ‘ਚੋਂ 4 ਦਾ ਨਤੀਜਾ ਪਾਜੀਟਿਵ ਆਇਆ ਹੈ।
ਤਿੰਨ ਜ਼ਿਲੇ ਫਿਰੋਜ਼ਪੁਰ, ਮਾਲੇਰਕੋਟਲਾ ਤੇ ਮਾਨਸਾ ਵਿਚ ਕੋਈ ਵੀ ਕੋਰੋਨਾ ਮਰੀਜ਼ ਨਹੀਂ ਮਿਲਿਆ ਹੈ। ਹਾਲਾਂਕਿ ਮਾਲੇਰਕੋਟਲਾ ਵਿਚ ਤਾਂ ਟੈਸਟਿੰਗ ਹੀ ਨਾ ਦੇ ਬਰਾਬਰ ਹੋਈ ਹੈ। ਇਥੋਂ ਸਿਰਫ ਇਕ ਸੈਂਪਲ ਟੈਸਟਿੰਗ ਲਈ ਭੇਜਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: