24 positive cases : ਚੰਡੀਗੜ੍ਹ ਵਿਚ ਸ਼ਨੀਵਾਰ ਨੂੰ ਇਕ ਦਿਨ ਵਿਚ 24 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ। ਮੌਲੀਜਾਗਰਾਂ ਵਿਚ 14, ਬਾਪੂਧਾਮ ਕਾਲੋਨੀ ਵਿਚ 1, ਸੈਕਟਰ-38 ਵਿਚ ਇਕ ਅਤੇ ਸੈਕਟਰ-24 ਵਿਚ ਇਕ ਹੀ ਪਰਿਵਾਰ ਦੇ 7 ਲੋਕ ਪਾਜੀਟਿਵ ਪਾਏ ਗਏ। ਸ਼ਹਿਰ ਵਿਚ ਹੁਣ ਤਕ 404 ਲੋਕਾਂ ਵਿਚ ਪੁਸ਼ਟੀ ਹੋ ਚੁਕੀ ਹੈ ਜਦੋਂ ਕਿ ਐਕਟਿਵ ਕੇਸ 82 ਹਨ।
ਸ਼ਨੀਵਾਰ ਸਵੇਰੇ ਸੈਕਟਰ-26 ਬਾਪੂਧਾਮ ਕਾਲੋਨੀ ਦੀ 20 ਸਾਲ ਦੀ ਗਰਭਵਤੀ ਔਰਤ ਕੋਰੋਨਾ ਪਾਜੀਟਿਵ ਪਾਈ ਗਈ। ਇਸ ਔਰਤ ਦੀ ਗੌਰਮਿੰਟ ਮਲਟੀ ਸਪੈਸ਼ਿਲਟੀ ਹਸਪਚਾਲ (GMCH-16) ਵਿਚ ਡਲਿਵਰੀ ਹੋਈ। ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਸੈਂਪਲ ਟੈਸਟ ਲਈ ਭੇਜੇ ਗਏ ਹਨ। ਜੀ. ਐੱਮ. ਸੀ. ਐੱਚ-16 ਹਸਪਤਾਲ ਦੀ 34 ਸਾਲ ਦੀ ਸਫਾਈ ਕਰਮਚਾਰੀ ਕੋਰੋਨਾ ਪਾਜੀਟਿਵ ਪਾਈ ਗਈ। ਇਹ ਔਰਤ ਬੀਤੇ ਵੀਰਵਾਰ ਹਸਪਤਾਲ ਵਿਚ ਡਿਊਟੀ ‘ਤੇ ਸੀ ਤੇ ਬਾਕੀ ਕਰਮਚਾਰੀਆਂ ਦੇ ਸੰਪਰਕ ਵਿਚ ਸੀ। GMCH-16 ਵਿਚ ਸਟਾਫ ‘ਤੇ ਕੋਰੋਨਾ ਦਾ ਖਤਰਾ ਵਧ ਗਿਆ ਹੈ। ਕਰਮਚਾਰੀ ਸੈਕਟਰ-24 ਦੀ ਰਹਿਣ ਵਾਲੀ ਹੈ। ਔਰਤ ਦੇ ਪਰਿਵਾਰ ਦੇ ਬਾਕੀ 6 ਮੈਂਬਰ ਵੀ ਪਾਜੀਟਿਵ ਹਨ। ਉਨ੍ਹਾਂ ਵਿਚ 6 ਮਹੀਨੇ ਦਾ ਬੱਚਾ, 38 ਸਾਲ ਦਾ ਪੁਰਸ਼, 6 ਸਾਲ ਦੀ ਬੱਚੀ, 10 ਸਾਲ ਦੀ ਬੱਚੀ ਅਤੇ 12 ਸਾਲ ਦੀ ਬੱਚੀ ਅਤੇ 57 ਸਾਲ ਦੀ ਮਹਿਲਾ ਕੋਰੋਨਾ ਪਾਜੀਟਿਵ ਪਾਈ ਗਈ ਹੈ। ਇਸ ਪਰਿਵਾਰ ਦਾ ਇਕ ਮੈਂਬਰ ਪਹਿਲਾਂ ਵੀ ਪਾਜੀਟਿਵ ਪਾਇਆ ਗਿਆ ਸੀ।
ਮੌਲੀਜਾਗਰਾਂ ਵਿਚ ਸ਼ਨੀਵਾਰ ਨੂੰ ਇਕੱਠੇ 14 ਲੋਕ ਕੋਰੋਨਾ ਪਾਜੀਟਿਵ ਪਾਏ ਗਏ। 12 ਲੋਕਇਕ ਹੀ ਪਰਿਵਾਰ ਦੇ ਹਨ ਜਦੋਂ ਕਿ ਦੋ ਲੋਕ ਸੰਪਰਕ ਵਿਚ ਆਉਣ ਨਾਲ ਇੰਫੈਕਟਿਡ ਪਾਏ ਗਏ। ਸੈਕਟਰ-38 ਵਿਚ ਤਿੰਨ ਸਾਲ ਦੀ ਇਕ ਬੱਚੀ ਕੋਰੋਨਾ ਪਾਜੀਟਿਵ ਪਾਈ ਗਈ। ਇਹ ਬੱਚੀ ਆਪਣੇ ਪਰਿਵਾਰ ਦੇ ਬਾਕੀ ਕੋਰੋਨਾ ਪਾਜੀਟਿਵ ਮੈਂਬਰਾਂ ਦੇ ਸੰਪਰਕ ਵਿਚ ਸੀ ਜਿਸ ਕਾਰਨ ਇਹ ਵੀ ਇੰਫੈਕਟਿਡ ਹੋ ਗਈ। ਸੈਕਟਰ-21 ਦੀ 57 ਸਾਲ ਦੀ ਮਹਿਲਾ ਨੂੰ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਚੰਡੀਗੜ੍ਹ ਵਿਚ 316 ਲੋਕ ਕੋਰੋਨਾ ਵਿਰੁੱਧ ਜੰਗ ਜਿੱਤ ਚੁੱਕੇ ਹਨ।