ਯੂਕਰੇਨ ਤੇ ਰੂਸ ਦੀ ਸਰਹੱਦ ‘ਤੇ ਵਿਗੜਦੇ ਹਾਲਾਤਾਂ ਵਿਚਾਲੇ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਨਾਜ਼ੁਕ ਹਾਲਾਤਾਂ ਨੂੰ ਵੇਖਦੇ ਹੋਏ ਲਗਭਗ 242 ਯਾਤਰੀਆਂ ਨੂੰ ਲੈ ਕੇ ਯੂਕਰੇਨ ਤੋਂ ਏਅਰ ਇੰਡੀਆ ਦੀ ਇੱਕ ਵਿਸ਼ੇਸ਼ ਉਡਾਣ ਬੀਤੀ ਰਾਤ ਰਾਤ ਦਿੱਲੀ ਏਅਰਪੋਰਟ ‘ਤੇ ਪਹੁੰਚੀ। ਬੋਇੰਗ 787 ਜਹਾਜ਼ ਸ਼ਾਮ 6 ਵਜੇ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਰਵਾਨਾ ਹੋਇਆ ਅਤੇ ਅੱਧੀ ਰਾਤ ਦੇ ਕਰੀਬ ਦਿੱਲੀ ਪਹੁੰਚਿਆ।
ਜਿਵੇਂ ਹੀ ਯਾਤਰੀ ਜਹਾਜ਼ ਤੋਂ ਉਤਰੇ ਤਾਂ ਉਨ੍ਹਾਂ ਦੇ ਚਿਹਰਿਆਂ ‘ਤੇ ਆਪਣੇ ਦੇਸ਼ ਪਰਤ ਕੇ ਇੱਕ ਸਕੂਨ ਨਜ਼ਰ ਆਇਆ। ਸਾਹਮਣੇ ਆਈਆਂ ਤਸਵੀਰਾਂ ਵਿੱਚ ਯਾਤਰ ਤਾੜੀਆਂ ਮਾਰਦੇ ਤੇ ਵਿਕਟਰੀ ਸਾਈਨ ਦਿਖਾਉਂਦੇ ਨਜ਼ਰ ਆ ਰਹੇ ਹਨ। ਯਾਤਰੀਆਂ ਨੇ ਕਿਹਾ ਕਿ ਅਸੀਂ ਦੇਸ਼ ਪਹੁੰਚ ਕੇ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਏਅਰਪੋਰਟ ‘ਤੇ ਉਤਰਦੇ ਹੀ ਉਨ੍ਹਾਂ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ।
ਭਾਰਤ ਨੇ ਯੂਕਰੇਨ ਵਿੱਚ ਰਹਿ ਰਹੇ ਵਿਦਿਆਰਥੀਆਂ ਸਣੇ ਆਪਣੇ ਨਾਗਰੀਕਾਂ ਦੇਸ਼ ਛੱਡਣ ਲਈ ਕਿਹਾ ਹੈ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਕਿਹਾ ਕਿ ਰੂਸ ਵੱਲੋਂ ਸੰਭਾਵਿਤ ਹਮਲੇ ਨੂੰ ਲੈ ਕੇ ਤਣਾਅ ਦੇ ਵਿਚਾਲੇ ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਜਾਣ ਲਈ ਕਿਸੇ ਵੀ ਮੁਹੱਈਆ ਵਪਾਰਕ ਜਾਂ ਚਾਰਟਰ ਉਡਾਣ ਦੀ ਭਾਲ ਕਰਨੀ ਚਾਹੀਦੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਕੁਝ ਹੋਰ ਭਾਰਤੀ ਏਅਰਲਾਈਨਾਂ ਵੱਲੋਂ ਮੰਗ ਦੇ ਆਧਾਰ ‘ਤੇ ਯੂਕਰੇਨ ਲਈ ਉਡਾਣਾਂ ਚਲਾਉਣ ਦੀ ਸੰਭਾਵਨਾ ਹੈ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਦੇ ਦੋ ਵੱਖਵਾਦੀ ਖੇਤਰਾਂ ਨੂੰ ਸੁਤੰਤਰ ਦੇਸ਼ਾਂ ਵਜੋਂ ਮਾਨਤਾ ਦੇਣ ਪਿੱਛੋਂ ਹਜ਼ਾਰਾਂ ਭਾਰਤੀ ਰੂਸ ਨਾਲ ਵਧਦੇ ਤਣਾਅ ਦੇ ਵਿਚਕਾਰ ਯੂਕਰੇਨ ਤੋਂ ਘਰ ਵਾਪਸ ਜਾਣ ਦੀ ਉਡੀਕ ਕਰ ਰਹੇ ਹਨ।
ਜਿਹੜੇ ਲੋਕ ਵਾਪਿਸ ਪਰਤੇ ਹਨ ਉਨ੍ਹਾਂ ਵਿੱਚੋਂ ਵਧੇਰੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਵਿਦਿਆਰਥੀ ਸਨ। ਵਤਨ ਵਾਪਸੀ ਪਿੱਛੋਂ ਉਨ੍ਹਾਂ ਨੂੰ ਇੰਝ ਲੱਗਾ ਜਿਵੇਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੈ। ਦੱਸ ਦੇਈਏ ਕਿ ਯੂਕਰੇਨ ਵਿੱਚ ਭਾਰਤ ਦੇ ਕਰੀਬ 20 ਹਜ਼ਾਰਨਾਗਰਿਕ ਮੌਜੂਦ ਹਨ। ਭਾਰਤ ਸਰਕਾਰ ਨੇ ਸਾਰੇ ਨਾਗਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਵਾਪਸ ਪਰਤ ਆਉਣ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਯੂਕਰੇਨ ਵਿੱਚ ਸਥਿਤੀ ਬਹੁਤ ਖ਼ਤਰਨਾਕ ਬਣੀ ਹੋਈ ਹੈ। ਰੂਸੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵਿਦੇਸ਼ਾਂ ਵਿੱਚ ਫੌਜਾਂ ਤਾਇਨਾਤ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ, ਜਿਸ ਨਾਲ ਰੂਸੀ ਨੇਤਾ ਲਈ ਭਿਆਨਕ ਗਲੋਬਲ ਪ੍ਰਤੀਕਿਰਿਆ ਦੇ ਬਾਵਜੂਦ ਯੂਕਰੇਨ ਵਿੱਚ ਫੌਜਾਂ ਭੇਜਣ ਦਾ ਰਾਹ ਪੱਧਰਾ ਹੋ ਗਿਆ ਹੈ।
ਦੱਸ ਦੇਈਏ ਕਿ ਰੂਸ ਤੇ ਯੂਕਰੇਨ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਰੂਸ ਚਾਹੁੰਦਾ ਹੈ ਕਿ ਯੂਕਰੇਨ ਨਾਟੋ ਦਾ ਹਿੱਸਾ ਨਾ ਬਣੇ, ਦੂਜੇ ਪਾਸੇ ਯੂਕਰੇਨ ਰੂਸ ਦੇ ਵਿਰੋਧ ‘ਤੇ ਅੜਿਆ ਹੋਇਆ ਹੈ। ਇਸ ਵਿਚਾਲੇ ਵਲਾਦਿਮੀਰ ਪੁਤਿਨ ਨੇ ਯੂਕਰੇਨ ਦੇ ਦੋ ਖੇਤਰਾਂ ਡੋਨੇਤਸਕ ਤੇ ਲੁਗੰਸਕ ਨੂੰ ਦੋ ਵੱਖਰੇ ਦੇਸ਼ਾਂ ਵਜੋਂ ਮਾਨਤਾ ਦੇ ਦਿੱਤੀ ਹੈ।