ਰੂਸ-ਯੂਕਰੇਨ ਜੰਗ ਦਾ ਅੱਜ 25ਵਾਂ ਦਿਨ ਹੈ। ਰੂਸੀ ਫੌਜ ਨੇ ਮਾਰਿਉਪੋਲ ਸ਼ਹਿਰ ਵਿੱਚ ਇੱਕ ਆਰਟ ਸਕੂਲ ‘ਤੇ ਬੰਬਾਰੀ ਕੀਤੀ। ਇਥੇ ਲਗਭਗ 400 ਲੋਕਾਂ ਨੇ ਸ਼ਰਣ ਲਈ ਸੀ। ਲੋਕਾਂ ਦੇ ਮਲਬੇ ਵਿੱਚ ਦਬੇ ਹੋਣ ਦਾ ਖਦਸ਼ਾ ਹੈ। ਇਸ ਤੋਂ ਪਹਿਲਾਂ ਇਥੇ ਇੱਕ ਥਿਏਟਰ ‘ਤੇ ਬੰਬਾਰੀ ਹੋਈ ਸੀ, ਜਿਥੇ ਘੱਟੋ-ਘੱਟ 1,000 ਨਾਗਰਿਕਾਂ ਨੇ ਸ਼ਰਣ ਲਈ ਸੀ।
ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਐਤਵਾਰ ਨੂੰ ਆਪਣੀ ਪੁਰਾਣੀ ਪੇਸ਼ਕਸ਼ ਦੁਹਰਾਈ। ਜ਼ੇਲੇਂਸਕੀ ਨੇ ਕਿਹਾ ਕਿ ਮੈਂ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਸਾਨੂੰ ਧਆਨ ਰਖਣਾ ਹੋਵੇਗਾ ਕਿ ਜੇ ਇਹ ਗੱਲਬਾਤ ਨਾਕਾਮ ਹੋ ਗਈ ਤੇ ਜੰਗ ਨਾ ਰੁਕੀ ਤਾਂ ਤੀਜਾ ਵਿਸ਼ਵ ਜੰਗ ਹੋਣਾ ਤੈਅ ਹੋ ਜਾਏਗਾ।
ਐਤਵਾਰ ਨੂੰ ਰੂਸ ਨੇ ਮਾਈਕੋਲਾਈਵ ਵਿੱਚ ਹਾਈਪਰਸੋਨਿਕ ਮਿਜ਼ਾਇਲ ਕਿੰਝਾਲ ਨਾਲ ਹਮਲਾ ਕੀਤਾ ਹੈ। ਹਾਈਪਰਸੋਨਿਕ ਮਿਜ਼ਾਇਲ ਨਾਲ ਕੀਤਾ ਗਿਆ ਇਹ ਦੂਜਾ ਹਮਲਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸ ਦੀ ਫੌਜ ਨੇ ਦੱਖਣੀ ਯੂਕਰੇਨ ਵਿੱਚ ਇੱਕ ਫਿਊਲ ਸਟੋਰੇਜ ਤਬਾਹ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੂਜੇ ਪਾਸੇ ਯੂਕਰੇਨ ਦੇ ਰਾਸ਼ਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਰੂਸ ਦੇ ਰਾਸਟਰਪਤੀ ਵਲਾਦਿਮਿਰ ਪੁਤਿਨ ਨੂੰ ਜੰਗ ਰੋਕਣ ਲਈ ਸਿੱਧੀ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਜ਼ੇਲੇਂਸਕੀ ਨੇ ਸਵਿੱਟਰਜ਼ਰਲੈਂਡ ਦੀ ਸਰਕਾਰ ਨੂੰ ਵੀ ਰੂਸੀ ਅਮੀਰਾਂ ਦਾ ਪੈਸਾ ਜ਼ਬਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੂਰਪੀ ਸ਼ਹਿਰਾਂ ਵਿੱਚ ਰਹਿ ਕੇ ਸਵਿੱਸ ਬੈਂਕ ਵਿੱਚ ਪੈਸਾ ਰੱਖਣ ਵਾਲੇ ਰੂਸੀ ਅਮੀਰ ਉਥੇ ਦੀ ਫੌਜ ਨੂੰ ਯੂਕਰੇਨ ਤਬਾਹ ਕਰਨ ਲਈ ਪੈਸਾ ਦੇ ਰਹੇ ਹਨ।