ਹਰਿਆਣਾ ਦੇ ਰੋਹਤਕ ਵਿੱਚ ਸੈਕਟਰ-1 ਵਿੱਚ ਬਾਈਕ ਸਵਾਲ ਦੋ ਨੌਜਵਾਨਾਂ ਨੇ ATM ਵਿੱਚ ਕੈਸ਼ ਪਾਉਣ ਪਹੁੰਚੀ ਕੈਸ਼ਨ ਵੈਨ ਤੋਂ 2 ਕਰੋੜ 62 ਲੱਖ ਰੁਪਏ ਲੁੱਟ ਲਏ ਤੇ ਵਿਰੋਧ ਕਰਨ ‘ਤੇ ਗਾਰਡ ਨੂੰ ਗੋਲੀ ਮਾਰ ਦਿੱਤੀ।
ਨੌਜਵਾਨ ਕਰੋੜਾਂ ਰੁਪਏ ਦੀ ਰਕਮ ਬੋਰੇ ਵਿੱਚ ਭਰ ਕੇ ਫਰਾਰ ਹੋ ਗਏ। ਕਰੀਬ ਪੌਣੇ ਤਿੰਨ ਲੱਖ ਰੁਪਏ ਦੀ ਲੁੱਟ ਦੀ ਸੂਚਨਾ ਨਾਲ ਪੁਲਿਸ ਵਿੱਚ ਭਾਜੜਾਂ ਪੈ ਗਈਆਂ।
ਜਾਣਕਾਰੀ ਮੁਤਾਬਕ ਵੱਖ-ਵੱਖ ਬੈਂਕਾਂ ਦੇ ATM ਵਿੱਚ ਕੈਸ਼ ਪਾਉਣ ਵਾਲੀ ਕੰਪਨੀ ਵਿੱਚ ਤਾਇਨਾਤ ਦੋ ਕਰਮਚਾਰੀ ਸ਼ੁੱਕਰਵਾਰ ਦੁਪਹਿਰ ਨੂੰ ਰੋਹਤਕ ਦੇ ਸੈਕਟਰ-1 ਸਥਿਤ ਏ.ਟੀ.ਐੱਮ. ਵਿੱਚ ਕੈਸ਼ ਪਾਉਣ ਪਹੁੰਚੇ ਸਨ। ਉਹ ਵੈਨ ਤੋਂ ਉਤਰੇ ਹੀ ਸਨ ਕਿ ਬਾਈਕ ‘ਤੇ ਪਹੁੰਚੇ ਦੋ ਨੌਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਕੈਸ਼ ਨੂੰ ਲੁੱਟਣ ਲੱਗੇ ਤਾਂ ਗਾਰਡ ਨੇ ਵਿਰੋਧ ਕੀਤਾ, ਤਾਂ ਲੁਟੇਰਿਆਂ ਨੇ ਉਸ ‘ਤੇ ਦੋ ਵਾਰ ਗੋਲੀ ਚਲਾਈ। ਉਹ ਹੇਠਾਂ ਡਿੱਗ ਗਿਆ ਤਾਂ ਲੁਟੇਰੇ ਵੈਨ ਵਿੱਚ ਮੌਜੂਦ ਕੈਸ਼ ਨੂੰ ਬੋਰੇ ਵਿੱਚ ਪਾ ਕੇ ਫਰਾਰ ਹੋ ਗਏ। ਲੁੱਟੀ ਗਈ ਰਕਮ 2 ਕਰੋੜ 62 ਰੱਖ ਦੱਸੀ ਜਾ ਰਹੀ ਹੈ। ਫਿਲਹਾਲ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ.ਪੀ. ਉਦੇਵੀਰ ਸਿੰਘ ਮੀਣਾ ਪੁਲਿਸ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ ਤੇ ਵਾਰਦਾਤ ਦਾ ਜਾਇਜ਼ਾ ਲਿਆ। ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਤੋਂ ਲੁਟੇਰਿਆਂ ਬਾਰੇ ਸੁਰਾਗ ਪਤਾ ਲਗਾਇਆ ਜਾ ਰਿਹਾ ਹੈ।
ਪਤਾ ਲੱਗਾ ਹੈ ਕਿ ਬਦਮਾਸ਼ਾਂ ਨੇ ਰੀਕ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ ਪਹਿਲਾਂ ਤੋਂ ਹੀ ਵੈਨ ਦੇ ਪਿੱਛੇ ਲੱਗੇ ਹੋਏ ਸਨ। ਕੈਸ਼ ਵੈਨ ਤਿੰਨ ਬੈਂਕਾਂ ਦਾ ਪੈਸਾ ਲੈ ਕੇ ਵੱਖ-ਵੱਖ ਏ.ਟੀ.ਐੱਮ. ਵਿੱਚ ਡਿਸਟ੍ਰੀਬਿਊਟ ਕਰ ਰਹੀ ਸੀ। ਜਦੋਂ ਵੈਨ ਇਥੇ ਆ ਕੇ ਰੁਕੀ ਤਾਂ ਉਸ ਦੇ ਪਿੱਛੇ ਦੋ ਬਾਈਕ ਵਾਲੇ ਖੜ੍ਹੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਇਥੇ ਕੈਸ਼ ਡਿਸਟ੍ਰੀਬਿਊਟ ਹੋਣਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਕਰਮਚਾਰੀ ਜਿਵੇਂ ਹੀ ਵੈਨ ਤੋਂ ਕੈਸ਼ ਕੱਢਣ ਲੱਗੇ ਤਾਂ ਉਨ੍ਹਾਂ ਨੇ ਸਕਿਓਰਿਟੀ ਗਾਰਡ ‘ਤੇ ਗੋਲੀ ਚਲਾ ਦਿੱਤੀ, ਜਦਕਿ 3 ਕਰਮਚਾਰੀ ਇਧਰ-ਉਧਰ ਭੱਜ ਗਏ। ਇਸ ਤੋਂ ਬਾਅਦ ਬਦਮਾਸ਼ਾਂ ਨੇ ਸੰਦੂਕਾਂ ਨੂੰ ਬੋਰੇ ਵਿੱਚ ਪਾਇਆ ਤੇ ਫਿਰ ਬਾਈਕ ‘ਤੇ ਰਖ ਕੇ ਫਰਾਰ ਹੋ ਗਏ।
ਉਨ੍ਹਾਂ ਕਿਹਾ ਕਿ ਸਕਿਓਰਿਟੀ ਗਾਰਡ ਨੂੰ 2 ਗੋਲੀਆਂ ਲੱਗੀਆਂ ਹਨ, ਉਹ ਖਤਰੇ ਤੋਂ ਬਾਹਰ ਹੈ। ਐੱਸ.ਪੀ. ਨੇ ਕਿਹਾ ਕੀ ਸੀ.ਸੀ.ਟੀ.ਵੀ. ਫੁਟੇਜ ਮਿਲ ਗਈ। ਬਾਈਕ ਦਾ ਨੰਬਰ ਵੀ ਮਿਲ ਗਿਆ ਹੈ। ਜਲਦ ਹੀ ਮਾਮਲੇ ਦਾ ਪਰਦਾਫਾਸ਼ ਕਰਾਂਗੇ।