ਲੁਧਿਆਣਾ ਦੇ ਢੋਲੇਵਾਲ ਪੁਲ ਨੇੜੇ ਐਤਵਾਰ ਸ਼ਾਮ ਵੱਡਾ ਹਾਦਸਾ ਵਾਪਰ ਗਿਆ, ਇਥੇ ਅੰਬਾਲਾ ਪੈਸੇਂਜਰ ਦੀ ਲਪੇਟ ਵਿੱਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਕਰੀਬ ਅੱਧਾ ਘੰਟਾ ਟ੍ਰੈਕ ‘ਤੇ ਪਈਆਂ ਰਹੀਆਂ।
ਕਰੀਬ ਡੇਢ ਘੰਟੇ ਬਾਅਦ ਜੀਆਰਪੀ ਥਾਣੇ ਦੀ ਪੁਲਿਸ ਨੇ ਆ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ। ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਪਟੜੀ ਕੋਲ ਬਾਜ਼ਾਰ ਲੱਗੇ ਹੋਣ ਕਰਕੇ ਹੋਇਆ। ਹਰ ਹਫਤੇ ਵਾਂਗ ਇਸ ਐਤਵਾਰ ਨੂੰ ਵੀ ਢੋਲੇਵਾਲ ਪੁਲ ਦੇ ਹੇਠਾਂ ਟ੍ਰੈਕ ਕੋਲ ਬਾਜ਼ਾਰ ਲੱਗਾ ਹੋਇਆ ਸੀ, ਜਿੱਥੇ ਖਰੀਦਦਾਰੀ ਕਰਨ ਵਾਲਿਆਂ ਦੀ ਭਾਰੀ ਭੀੜ ਸੀ।
ਸੈਂਕੜੇ ਲੋਕ ਪਟੜੀ ਪਾਰ ਕਰਕੇ ਇਧਰ-ਉਧਰ ਜਾ ਰਹੇ ਸਨ। ਸਭ ਦਾ ਧਿਆਨ ਖਰੀਦਦਾਰੀ ਵੱਲ ਸੀ। ਉਦੋਂ ਅਚਾਨਕ ਲੁਧਿਆਣਾ ਵਾਲੇ ਪਾਸੇ ਤੋਂ ਆ ਰਹੀ ਅੰਬਾਲਾ ਪੈਸੰਜਰ ਨੇ ਤਿੰਨ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸੰਭਾਲਦੇ, ਰੇਲਗੱਡੀ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਉਹ ਕਈ ਫੁੱਟ ਦੂਰ ਜਾ ਡਿੱਗੇ ਅਤੇ ਫਿਰ ਟਰੇਨ ਉਨ੍ਹਾਂ ਦੇ ਉਪਰੋਂ ਲੰਘ ਗਈ।
ਦੇਰ ਸ਼ਾਮ ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਚੰਦਭਾਨ ਵਜੋਂ ਹੋਈ ਹੈ। ਉਹ ਮੂਲ ਤੌਰ ‘ਤੇ ਯੂਪੀ. ਦਾ ਰਹਿਣ ਵਾਲਾਹੈ। ਬਾਕੀ ਦੋ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : AIG ਪਿਤਾ ਦੀ ਸਰਕਾਰੀ ਪਿਸਤੌਲ ਨਾਲ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਕਰਨ ਵਾਲਾ ਸੀ ਵੱਡੀ ਵਾਰਦਾਤ, ਗ੍ਰਿਫ਼ਤਾਰ
ਸੁਖਵਿੰਦਰ ਸਿੰਘ, ਐਸ.ਆਈ., ਜੀ.ਆਰ.ਪੀ., ਲੁਧਿਆਣਾ ਨੇ ਦੱਸਿਆ ਕਿ ਅੰਬਾਲਾ ਪੈਸੰਜਰ ਦੀ ਲਪੇਟ ‘ਚ ਤਿੰਨ ਲੋਕ ਆ ਗਏ ਹਨ। ਅਸੀਂ ਲਾਸ਼ਾਂ ਚੁੱਕ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: