ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਅਤੇ ਆਪਣੀ ਸਰਕਾਰੀ ਡਿਊਟੀ ਵਿੱਚ ਅਣਗਹਿਲੀਆਂ/ ਕੁਤਾਹੀਆਂ/ ਬੇਨਿਯਮੀਆਂ ਲਈ ਕਾਰਪੋਰੇਸ਼ਨ ਦੀ ਲੋੜੀਂਦੀ ਪੜਤਾਲ ਮਗਰੋਂ 3 ਜੇ.ਈ., 2 ਲਾਈਨਮੈਨਾਂ ਅਤੇ ਇਕ ਐਸ.ਐਸ.ਏ. ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਪੀ.ਐਸ.ਪੀ.ਸੀ.ਐਲ. ਨੇ ਇਕ ਵ੍ਹਾਟਸਐਪ ਮੈਸੇਜ ਰਾਹੀਂ ਮਿਲੀ ਸੂਚਨਾ ਦੇ ਅਧਾਰ ਤੇ ਗ੍ਰਾਮ ਪੰਚਾਇਤ ਪਿੰਡ ਘੁੱਦੂਵਾਲਾ, ਸਬ—ਡਵੀਜਨ ਸਾਦਿਕ ਡਵੀਜ਼ਨ ਫਰੀਦਕੋਟ ਸਰਕਲ ਫਰੀਦਕੋਟ ਅਧੀਨ ਦੀ ਜ਼ਮੀਨ ਵਿੱਚ ਇੰਨਫੋਰਸਮੈਂਟ ਸਕੂਐਡ ਬਠਿੰਡਾ ਵੱਲੋਂ ਚੈਕਿੰਗ ਦੋਰਾਨ 4 ਨੰਬਰ ਨਜ਼ਾਇਜ਼ ਮੋਟਰਾਂ ਫੜੀਆਂ। ਫੜੀਆਂ ਗਈਆਂ 6 ਨਜ਼ਾਇਜ਼ ਮੋਟਰਾਂ ਬਹੁਤ ਲੰਮੇਂ ਸਮੇਂ ਤੋਂ ਮੌਜੂਦਾ ਸਰਪੰਚ ਹਰਨੀਤ ਸਿੰਘ ਵੱਲੋਂ ਚਲਾਈਆਂ ਜਾ ਰਹੀਆਂ ਸਨ।
ਇਸ ਦੇ ਨੇੜੇ ਹੀ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਦੀ 2 ਨੰਬਰ ਨਜ਼ਾਇਜ਼ ਮੋਟਰਾਂ ਚਲਦੀਆਂ ਫੜੀਆਂ ਗਈਆਂ। ਇਹਨਾਂ 6 ਨੰਬਰ ਨਜ਼ਾਇਜ਼ ਮੋਟਰਾਂ ਦੇ ਖਪਤਕਾਰਾਂ ਨੂੰ ਕੁੱਲ 3,89,181/- ਰੁਪਏ ਰਕਮ ਬਿਜਲੀ ਚੋਰੀ ਲਈ ਜੁਰਮਾਨਾ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸਰਪੰਚ ਹਰਨੀਤ ਸਿੰਘ ਅਤੇ ਗੁਰਮੀਤ ਸਿੰਘ ਵਿਰੁੱਧ ਐਸ.ਐਚ.ੳ/ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ ਵੱਲੋਂ ਬਿਜਲੀ ਚੋਰੀ ਐਕਟ ਦੀ ਧਾਰਾ-135 ਅਧੀਨ ਐਫ.ਆਈ.ਆਰ ਦਰਜ ਕਰਵਾ ਦਿੱਤੀ ਗਈ ਹੈ। ਐਸ.ਐਚ.ੳ/ਐਂਟੀ ਪਾਵਰ ਥੈਫਟ ਵੱਲੋਂ ਉਕਤ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਬਿਜਲੀ ਚੋਰੀ ਨੂੰ ਰੋਕਣ ਵਿੱਚ ਅਸਫਲ ਜੇ.ਈ ਲਵਪ੍ਰੀਤ ਸਿੰਘ, ਜੇ.ਈ ਬਲਵਿੰਦਰ ਸਿੰਘ ਅਤੇ ਲਾਈਨਮੈਨ ਸਿੰਦਰ ਸਿੰਘ ਜਿੰਮੇਂਵਾਰ ਪਾਏ ਗਏ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 3 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਬਲਵਿੰਦਰ ਸਿੰਘ ਜੇ.ਈ. ਜੋਕਿ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਵਿਖੇ ਤੈਨਾਤ ਸੀ, ਨੂੰ ਤਤਕਾਲ ਪ੍ਰਭਾਵ ਮੁਅੱਤਲ ਕਰ ਦਿੱਤਾ ਹੈ, ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈੱਡ ਕੁਆਰਟਰ ਵੰਡ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਜੇ.ਈ਼ ਜੋ ਕਿ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਤਤਕਾਲ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ, ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈੱਡ ਕੁਆਰਟਰ ਵੰਡ ਹਲਕਾ ਫਿਰੋਜ਼ਪੁਰ ਵਿਖੇ ਫਿਕਸ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਹੈ ਕਿ ਸ਼ਿੰਦਰ ਸਿੰਘ ਲਾਈਨਮੈਨ ਜੋ ਕਿ ਵੰਡ ਉਪ ਮੰਡਲ ਸਾਦਿਕ ਅਧੀਨ ਵੰਡ ਮੰਡਲ ਫਰੀਦਕੋਟ ਨੂੰ ਤਤਕਾਲ ਪ੍ਰਭਾਵ ਮੁਅੱਤਲ ਕਰ ਦਿੱਤਾ ਹੈ, ਮੁਅੱਤਲੀ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵੰਡ ਹਲਕਾ ਬਠਿੰਡਾ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ‘ਚ ਆਇਆ ਗੁਆਂਢੀਆਂ ਦਾ ਵੀ ਨਾਂ, ਪਿਤਾ ਦੀ ਸ਼ਿਕਾਇਤ ‘ਤੇ ਪੰਜ ਨਾਮਜ਼ਦ
ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਦੇਰ ਸ਼ਾਮ ਨੂੰ ਟੈਲੀਫੋਨ ‘ਤੇ ਮਿਲੀ ਇਕ ਸੂਚਨਾ ਦੇ ਆਧਾਰ ‘ਤੇ ਲਖਵੀਰ ਸਿੰਘ ਲਾਈਨਮੈਂਨ ਵੰਡ ਉਪ ਮੰਡਲ ਬੁਢਲਾਡਾ ਅਤੇ ਤਰਲੋਚਨ ਸਿੰਘ ਐਸ.ਐਸ.ਏ 66 ਕੇਵੀ ਸਬ ਸਟੇਸ਼ਨ ਭਾਦੜਾ ਅਧੀਨ ਐੱਸ.ਐਸ.ਈ. ਭੀਖੀ ਅਧੀਨ ਓ ਅਤੇ ਐੱਮ ਮੰਡਲ ਮਾਨਸਾ ਨੂੰ ਡਿਊਟੀ ਸਮੇਂ ਦੌਰਾਨ ਸ਼ਰਾਬੀ ਹਾਲਤ ਵਿੱਚ ਪਾਇਆ ਗਿਆ ਅਤੇ ਇਸ ਸਮੇਂ ਦੌਰਾਨ ਪਿੰਡਾਂ ਦੀ ਬਿਜਲੀ ਵੀ ਪ੍ਰਭਾਵਿਤ ਹੋਈ, ਜਿਸ ਨਾਲ ਬਿਜਲੀ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਸੋ ਕਰਮਚਾਰੀਆਂ ਨੂੰ ਆਪਣੀ ਡਿਊਟੀ ਵਿੱਚ ਅਣਗਹਿਲੀਆਂ/ਕੁਤਾਹੀਆਂ/ਬੇਨਿਯਮੀਆਂ ਲਈ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਮੁਅੱਤਲ ਲਖਵੀਰ ਸਿੰਘ ਲਾਈਨਮੈਂਨ ਦੇ ਮੁਅੱਤਲੀ ਸਮੇਂ ਦੌਰਾਨ ਕਰਮਚਾਰੀ ਦਾ ਹੈਡਕੁਆਰਟਰ ਵੰਡ ਹਲਕਾ ਦਫਤਰ ਬਠਿੰਡਾ ਵਿਖੇ ਫਿਕਸ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਤਰਲੋਚਨ ਸਿੰਘ ਐੱਸ.ਐੱਸ.ਏ. ਦੇ ਮੁਅੱਤਲੀ ਸਮੇਂ ਦੋਰਾਨ ਕਰਮਚਾਰੀ ਦਾ ਹੈਡ ਕੁਆਰਟਰ ਵਧੀਕ ਨਿਗਰਾਨ ਇੰਜੀਨੀਅਰ ਓ ਤੇ ਐਮ ਮੰਡਲ ਪੀਐਸਪੀਸੀਐਲ ਸ੍ਰੀ ਮੁਕਤਸਰ ਦੇ ਦਫਤਰ ਵਿਖੇ ਫਿਕਸ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਦੱਸਿਆ ਕਿ ਜਨਮ ਅਸ਼ਟਮੀ ਮੌਕੇ ਬਿਲਾਸਪੁਰ ਇਲਾਕੇ ਵਿੱਚ ਜਦੋਂ ਬਿਜਲੀ ਸਪਲਾਈ ਵਿੱਚ ਵਿਘਨ ਪਇਆ ਤਾਂ ਰਾਜਬਿੰਦਰ ਸਿੰਘ ਏਏਈ ਜੋਕਿ ਵੰਡ ਉਪ ਮੰਡਲ ਬਿਲਾਸਪੁਰ (ਅਧੀਨ ਵੰਡ ਮੰਡਲ ਬਾਘਾਪੁਰਾਣਾ) ਵਿਖੇ ਕੰਮ ਕਰਦਾ ਸੀ, ਵੱਲੋਂ ਬਿਜਲੀ ਸਪਲਾਈ ਦੇ ਵਿੱਚ ਵਿਘਨ ਸੰਬੰਧੀ ਹਰਭਜਨ ਸਿੰਘ ਈਟੀਓ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਦੇ ਦਖਲ ਦੇਣ ਦੇ ਬਾਵਜੂਦ ਜੇ.ਈ.ਜੋ ਕਿ ਬਿਲਾਸਪੁਰ ਸਬ-ਡਵੀਜ਼ਨ ਦੇ ਇਲਾਕੇ ਦਾ ਇੰਚਾਰਜ ਸੀ, ਵੀ ਮੌਕੇ ‘ਤੇ ਨਹੀ ਪਹੁੰਚਾਇਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ। ਉਸ ਨੂੰ ਆਪਣੀ ਡਿਊਟੀ ਵਿੱਚ ਅਣਗਹਿਲੀਆਂ ਲਈ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈੱਡ ਕੁਆਰਟਰ ਵੰਡ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਵਿਖੇ ਫਿਕਸ ਕੀਤਾ ਗਿਆ ਹੈ।