ਕੈਨੇਡਾ ਦੇ ਅਬੋਟਸਫੋਰਡ ਵਿੱਚ ਬਜ਼ੁਰਗ ਜੋੜੇ ਦਾ ਕਤਲ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਮਈ 2022 ਦੀ ਹੈ, ਜਦੋਂ 77 ਸਾਲਾਂ ਅਰਨੋਲਡ ਡੇਅ ਜੌਂਗ ਤੇ 76 ਸਾਲਾ ਜੌਆਨ ਡੇਅ ਜੌਂਗ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ।
ਦੱਸ ਦੇਈਏ ਕਿ 9 ਮਈ 2022 ਨੂੰ ਸਵੇਰੇ 10.26 ਵਜੇ ਦੇ ਕਰੀਬ, ਐਬਟਸਫੋਰਡ ਪੁਲਿਸ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਆਰਕੇਡੀਅਨ ਵੇਅ ਦੇ 33600-ਬਲਾਕ ਵਿੱਚ ਇੱਕ ਘਰ ਵਿੱਚ ਦੋ ਲੋਕ ਮ੍ਰਿਤਕ ਪਾਏ ਗਏ ਸਨ।
ਅਬੋਟਸਫੋਰਡ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਕਤਲ ਦੀ ਜਾਂਚ ਟੀਮ ਨੇ ਸਾਰਜੈਂਟ ਤਿਮੋਥੀ ਪੀਓਰੌਟੀ ਦੀ ਅਗਵਾਈ ਵਿੱਚ 20 ਸਾਲਾਂ ਗੁਰਕਰਨ ਸਿੰਘ, 22 ਸਾਲਾਂ ਅਭੀਜੀਤ ਸਿੰਘ ਤੇ 22 ਸਾਲਾਂ ਖੁਸ਼ਵੀਰ ਸਿੰਘ ਤੂਰ ਨੂੰ ਸਰੀ ਤੋਂ ਗ੍ਰਿਫ਼ਤਾਰ ਕੀਤਾ ਹੈ। ਤਿੰਨੇ ਦੋਸ਼ੀ ਸਰੀ ਦੇ ਹੀ ਰਹਿਣ ਵਾਲੇ ਨੇ। ਹਾਲਾਂਕਿ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਤਿੰਨਾਂ ਨੇ ਬਜ਼ੁਰਗ ਜੋੜੇ ਨੂੰ ਕਿਸ ਵਜ੍ਹਾ ਕਰਕੇ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਦੁੱਧ ਲੈਣ ਗਿਆ 9 ਸਾਲਾਂ ਬੱਚਾ ਅਗਵਾ, ਮੂੰਹ ਢਕੇ 4 ਲੋਕਾਂ ਨੇ ਦਵਾਈ ਖੁਆ ਬੋਰੀ ‘ਚ ਪਾਇਆ
ਪੀਓਰੌਟੀ ਨੇ ਮੀਡੀਆ ਨੇ ਦੱਸਿਆ ਕਿ ਹੁਣ ਤੱਕ ਇਹ ਪਤਾ ਲੱਗਾ ਹੈ ਕਿ ਇਹ ਸ਼ੱਕੀ ਲੋਕ ਇੱਕ ਵੇਲੇ ਮ੍ਰਿਤਕ ਜੋੜੇ ਦੇ ਘਰ ਵਿੱਚ ਰਹਿੰਦੇ ਸਨ। ਪਰਿਵਾਰ ਤਿੰਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਜੋੜੇ ‘ਤੇ ਅਚਾਨਕ ਹਮਲਾ ਨਹੀਂ ਕੀਤਾ, ਸਗੋਂ ਸੋਚੀ-ਸਮਝੀ ਸਾਜ਼ਿਸ਼ ਲੱਗ ਰਹੀ ਹੈ। ਕਿਸੇ ਵੀ ਦੋਸ਼ੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: