ਗਰਮੀ ਦੀ ਸ਼ੁਰੂਆਤ ਹੁੰਦੇ ਹੀ ਬਿਜਲੀ ਦੀ ਡਿਮਾਂਡ ਵਧ ਗਈ ਹੈ, ਜਿਸ ਨਾਲ ਬਿਜਲੀ ਸੰਕਟ ਵੀ ਸੂਬੇ ‘ਤੇ ਮੰਡਰਾਉਣ ਲੱਗਾ ਹੈ। ਰਾਜ ਦੇ 3 ਪ੍ਰਾਈਵੇਟ ਥਰਮਲ ਪਲਾਂਟ ਵਿੱਚ ਸਿਰਫ 3 ਤੋਂ 6 ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ ਵਿੱਚ ਸਮਰੱਥਾ ਮੁਤਾਬਕ ਬਿਜਲੀ ਪੈਦਾ ਨਹੀਂ ਹੋ ਰਹੀ ਹੈ।
ਅਜਿਹੇ ਵਿੱਚ ਪੰਜਾਬ ਦੀ ਨਵੀਂ ਮਾਨ ਸਰਕਾਰ ਨੂੰ ਭਾਜੜਾਂ ਪੈ ਗੀਆਂ ਹਨ। ਹਾਲਾਤ ਵਿਗੜਦੇ ਵੇਖ ਪੰਜਾਬ ਸਰਕਾਰ ਨੇ ਅਫਸਰਾਂ ਦੀ ਟੀਮ ਝਾਰਖੰਡ ਰਵਾਨਾ ਕਰ ਦਿੱਤੀ ਹੈ, ਤਾਂਜੋ ਉਥੋਂ ਕੋਲੇ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਠੱਪ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। 1400 ਮੇਗਾਵਾਟ ਸਮਰੱਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਵਿੱਚ ਸਿਰਫ 6 ਦਿਨ ਦਾ ਕੋਲਾ ਬਚਿਆ ਹੈ। 1980 ਮੇਗਾਵਾਟ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਸਿਰਫ 4 ਦਿਨ ਦਾ ਕੋਲਾ ਹੈ। ਦੂਜੇ ਪਾਸੇ ਗੋਇੰਦਵਾਲ ਸਾਹਿਬ ਵਿੱਚ 3 ਦਿਨ ਦਾ ਕੋਲਾ ਬਚਿਆ ਹੈ। ਇਸ ਦੀ ਸਮਰੱਥਾ 540 ਮੇਗਾਵਾਟ ਹੈ ਪਰ ਇੱਕ ਹੀ ਯੂਨਿਟ ਚੱਲ ਰਹੀ ਹੈ।
ਸਰਾਕਰੀ ਥਰਮਲ ਪਲਾਂਟਾਂਵਿੱਚ ਸ਼ਾਮਲ ਰੋਪੜ ਥਰਮਲ ਪਲਾਂਟ ਵਿੱਚ ਕੋਲਾ ਤਾਂ 20 ਦਿਨ ਦਾ ਬਚਿਆ ਹੈ ਪਰ ਉਤਪਾਦਨ ਨਹੀਂ ਹੋ ਰਿਹਾ। ਇਹ ਪਲਾਂਟ 840 ਮੇਗਾਵਾਟ ਦਾ ਹੈ ਪਰ ਉਤਪਾਦਨ 566 ਮੇਗਾਵਾਟ ਹੋ ਰਿਹਾ ਹੈ। ਦੂਜੇ ਪਾਸੇ ਲਹਿਰਾ ਮੁਹੱਬਤ ਦੀ ਸਮਰੱਥਾ 1925 ਮੇਗਾਵਾਟ ਹੈ। ਇਥੇ ਵੀ 20 ਦਿਨ ਦਾ ਕੋਲਾ ਬਚਿਆ ਹੈ। ਇਥੇ ਉਤਪਾਦਨ ਪੂਰਾ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸੂਬੇ ਦੇ ਬਿਜਲੀ ਮੰਤਰੀ ਹਰਭਜਨ ETO ਦਾ ਕਹਿਣਾ ਹੈ ਕਿ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਕਮੀ ਹੋ ਰਹੀ ਹੈ. ਇਸ ਦੇ ਬਾਰੇ ਸਾਨੂੰ ਪਤਾ ਹੈ। ਅਸੀਂ ਝਾਰਖੰਡ ਵਿੱਚ ਕੁਝ ਅਫਸਰ ਭੇਜੇ ਹਨ। ਗਰਮੀਆਂ ਤੇ ਫਿਰ ਪੈਡੀ ਸੀਜ਼ਨ ਵਿੱਚ ਬਿਜਲੀ ਦੀ ਲੋੜ ਹੋਵੇਗੀ, ਸਮੱਸਿਆ ਹੱਲ ਕਰਾਂਗੇ।