ਕਪੂਰਥਲਾ ਦੇ ਪਿੰਡ ਬਾਊਪੁਰ ਵਿਚ ਖੇਤਾਂ ਵਿਚ ਕੰਮ ਕਰਨ ਵਾਲੇ 3 ਮਜ਼ਦੂਰਾਂ ਨੇ ਕੀਟਨਾਸ਼ਕ ਦਵਾਈ ਸ਼ਰਾਬ ਸਮਝ ਕੇ ਪੀ ਲਈ। ਇਸ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ ਤੀਜੇ ਦੀ ਹਾਲਤ ਨਾਜ਼ੁਕ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਥਾਣਾ ਕਬੀਰਪੁਰ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਨਿਸ਼ਾਨ ਸਿੰਘ (60 ਸਾਲ) ਵਾਸੀ ਪਿੰਡ ਲਖਬਰੀਆ ਤੇ ਸੁਰੋ ਮੰਡਲ (45 ਸਾਲ) ਵਾਸੀ ਬਿਹਾਰ ਵਜੋਂ ਹੋਈ ਹੈ ਜਦੋਂ ਕਿ ਤੀਜਾ ਮਜ਼ਦੂਰ ਫੁਲਕਿਤ ਮੰਡਲ ਵੀ ਬਿਹਾਰ ਦਾ ਰਹਿਣ ਵਾਲਾ ਹੈ। ਉਸ ਦਾ ਇਲਾਜ ਸੁਲਤਾਨਪੁਰ ਲੋਧੀ ਦੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਤਿੰਨੋਂ ਮਜ਼ਦੂਰ ਨਿਸ਼ਾਨ ਸਿੰਘ, ਸੁਰੋਂ ਮੰਡਲ ਤੇ ਫੁਲਕਿਤ ਮੰਡਲ ਕਪੂਰਥਲਾ ਦੇ ਪਿੰਡ ਪਰਮਜੀਤ ਪੁਰ ਦੇ ਇਕ ਕਿਸਾਨ ਦੇ ਖੇਤਾਂ ਵਿਚ ਮਜ਼ਦੂਰੀ ਦਾ ਕੰਮ ਕਰਦੇ ਸਨ। ਬਾਅਦ ਵਿਚ ਤਿੰਨੋਂ ਬਾਊਪੁਰ ਵਿਚ ਇਕ ਕਿਸਾਨ ਦੇ ਖੇਤਾਂ ਵਿਚ ਕੰਮ ਕਰਨ ਚਲੇ ਗਏ। ਜਦੋਂ ਟਿਊਬਵੈੱਲ ‘ਤੇ ਆਏ ਤਾਂ ਉਥੇ ਖੜ੍ਹੀ ‘ਫਸਟ ਚਾਇਸ’ ਦੀ ਬੋਤਲ ਵਿਚ ਪਏ ਲੀਕਵਡ ਨੂੰ ਸ਼ਰਾਬ ਸਮਝ ਕੇ ਪੀ ਗਏ। ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਹਾਲਤ ਵਿਗੜ ਗਈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ ‘ਤੇ ਹਾਈਕੋਰਟ ‘ਚ ਸੁਣਵਾਈ ਫਿਰ ਤੋਂ ਮੁਲਤਵੀ
ਬੋਤਲ ਵਿਚ ਕੀਤਨਾਸ਼ਕ ਦਵਾਈ ਸੀ।ਸਾਰੇ ਮਜ਼ਦੂਰਾਂ ਨੂੰ ਹਾਲਤ ਵਿਗੜਨ ਦੇ ਬਾਅਦ ਇਲਾਜ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿਥੇ ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੇ 2 ਮਜ਼ਦੂਰਾਂ ਨਿਸ਼ਾਨ ਸਿੰਘ ਤੇ ਸੁਰੋ ਮੰਡਲ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਤੀਜਾ ਖੇਤ ਮਜ਼ਦੂਰ ਦਾ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: