ਸੋਮਵਾਰ ਨੂੰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ। ਪਹਿਲੇ ਸੈਸ਼ਨ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਪੇਸ਼ ਹੋਵੇਗਾ। ਇਸ ਦੇ ਨਾਲ ਹੀ ਸੰਸਦ ਦੇ ਬਾਕੀ ਸੈਸ਼ਨਾਂ ਦੌਰਾਨ ਬਿਜਲੀ, ਪੈਨਸ਼ਨ, ਵਿੱਤੀ ਸੁਧਾਰਾਂ ਨਾਲ ਸਬੰਧਤ ਘੱਟੋ-ਘੱਟ 30 ਬਿੱਲ ਪੇਸ਼ ਕੀਤੇ ਜਾਣੇ ਹਨ। ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਦੋ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਨਾਲ ਸਬੰਧਤ ਵੀ ਬਿੱਲ ਲਿਆਂਦਾ ਜਾਵੇਗਾ।
ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਵਿੱਚ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਨ ਵਾਲਾ ਬਿੱਲ ਪੇਸ਼ ਕੀਤਾ ਜਾਵੇਗਾ। ਆਰਥਿਕ ਅਤੇ ਹੋਰ ਸੁਧਾਰਾਂ ਵਾਲੇ ਬਿੱਲਾਂ ਵਿੱਚ ਬਿਜਲੀ ਸੋਧ ਬਿੱਲ 2021, ਬੈਂਕਿੰਗ ਕਾਨੂੰਨ ਸੋਧ ਬਿੱਲ 2021, ਪੈਨਸ਼ਨ ਸੁਧਾਰ ਨਾਲ ਸਬੰਧਤ ਪੀਐਫਆਰਡੀਏ ਸੋਧ ਬਿੱਲ, ਦੀਵਾਲੀਆਪਨ ਅਤੇ ਦੀਵਾਲੀਆਪਨ ਦੂਜਾ ਸੋਧ ਬਿੱਲ 2021, ਊਰਜਾ ਸੰਭਾਲ ਸੋਧ ਬਿੱਲ-2021, ਚਾਰਟਰਡ ਅਕਾਊਂਟੈਂਟਸ, ਕਾਸਟ ਐਂਡ ਵਰਕਸ ਅਕਾਊਂਟੈਂਟਸ, ਕੰਪਨੀ ਸੈਕਟਰੀਜ਼ ਸੋਧ ਬਿੱਲ 2021 ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦੱਸਿਆ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਆਰਥਿਕ ਸੁਧਾਰਾਂ ਨਾਲ ਸਬੰਧਤ ਕੁਝ ਅਹਿਮ ਬਿੱਲਾਂ ਸਮੇਤ 30 ਬਿੱਲ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਵਿੱਚ ਪਹਿਲੇ ਬਿੱਲ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਇਜ਼ਰਾਇਲ ਨੇ ਬੈਨ ਕੀਤੀ ਵਿਦੇਸ਼ੀ ਲੋਕਾਂ ਦੀ ਐਂਟਰੀ, ਨਾਗਰਿਕਾਂ ਦੀ ਵਾਪਸੀ ਲਈ ਵੀ ਸਖਤ ਕੀਤੇ ਨਿਯਮ