ਹਵਾਬਾਜ਼ੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਦੁਬਈ-ਦਿੱਲੀ ਫਲਾਈਟ ਮਾਮਲੇ ਵਿੱਚ ਸੁਰੱਖਿਆ ਵਿੱਚ ਅਣਗਹਿਲੀ ਲਈ ਏਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੱਸ ਦੇਈਏ ਕਿ 27 ਫਰਵਰੀ ਨੂੰ ਦਿੱਲੀ-ਦੁਬਈ ਦੀ ਫਲਾਈਟ AI 915 ਦੇ ਪਾਇਲਟ ਨੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਆਪਣੀ ਗਰਲਫ੍ਰੈਂਡ ਨੂੰ ਕਾਕਪਿਟ ਵਿੱਚ ਜਾਣ ਦਿੱਤਾ। ਹੁਣ ਡੀਜੀਸੀਏ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ।
ਡੀਜੀਸੀਏ ਦੇ ਬਿਆਨ ਮੁਤਾਬਕ ਸੁਰੱਖਿਆ ਇਕ ਸੰਵੇਦਨਸ਼ੀਲ ਮੁੱਦਾ ਹੈ। ਪਾਇਲਟ ਦਾ ਲਾਇਸੈਂਸ ਏਅਰਕ੍ਰਾਫਟ ਰੂਲਜ਼ 1937 ਦੇ ਤਹਿਤ ਉਸ ਨੂੰ ਸੌਂਪੀਆਂ ਗਈਆਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਅਤੇ ਡੀਜੀਸੀਏ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਜਾਣ ਕਾਰਨ ਤਿੰਨ ਮਹੀਨਿਆਂ ਦੀ ਮਿਆਦ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਡੀਜੀਸੀਏ ਨੇ ਕੋ-ਪਾਇਲਟ ਨੂੰ ਉਲੰਘਣਾ ਨਾ ਰੋਕਣ ਲਈ ਚਿਤਾਵਨੀ ਵੀ ਦਿੱਤੀ ਹੈ।
ਡੀਜੀਸੀਏ ਨੇ ਦੱਸਿਆ ਕਿ ਏਅਰ ਇੰਡੀਆ ਦੇ ਸੀਈਓ ਨੂੰ ਇਸ ਸਬੰਧੀ ਫਲਾਈਟ ਦੇ ਚਾਲਕ ਦਲ ਦੇ ਇੱਕ ਮੈਂਬਰ ਤੋਂ ਸ਼ਿਕਾਇਤ ਮਿਲੀ ਸੀ। ਉਲੰਘਣਾ ਸੁਰੱਖਿਆ ਸੰਵੇਦਨਸ਼ੀਲ ਹੋਣ ਦੇ ਬਾਵਜੂਦ ਏਅਰਲਾਈਨ ਨੇ ਤੁਰੰਤ ਸੁਧਾਰਾਤਮਕ ਕਾਰਵਾਈ ਨਹੀਂ ਕੀਤੀ। ਡੀਜੀਸੀਏ ਨੇ ਏਅਰ ਇੰਡੀਆ ਨੂੰ ਇੱਕ ਤੈਅ ਸਮੇਂ ਲਈ ਡਿਊਟੀ ‘ਤੇ ਮੌਜੂਦ ਸਟਾਫ/ਯਾਤਰੀ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ : ਟਰੈਕਟਰ ‘ਤੇ 52 ਸਪੀਕਰ ਲਾ ਕੇ ਬੰਦੇ ਨੂੰ ਹੱਲਾ ਮਚਾਉਣਾ ਪਿਆ ਮਹਿੰਗਾ, ਕੱਟੂ 2 ਲੱਖ ਰੁ. ਦਾ ਚਲਾਨ!
ਇਸ ਸਾਲ ਜਨਵਰੀ ‘ਚ ਵੀ ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਇਹ ਮਾਮਲਾ ਔਰਤ ਨਾਲ ਬਦਸਲੂਕੀ ਦਾ ਸੀ। ਦਰਅਸਲ ਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਸਵਾਰ ਇਕ ਵਿਅਕਤੀ ਨੇ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰ ਦਿੱਤਾ ਸੀ। ਔਰਤ ਨੇ ਇਸ ਦੀ ਸ਼ਿਕਾਇਤ ਜਹਾਜ਼ ‘ਚ ਸਵਾਰ ਕਰੂ ਮੈਂਬਰਾਂ ਨੂੰ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਡੀਜੀਸੀਏ ਨੇ ਇਸ ਲਈ ਜੁਰਮਾਨਾ ਲਗਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: