ਮਿਸਰ ਦੇ ਵਿਗਿਆਨਕਾਂ ਨੇ ਮਿਸਰ ਦੇ 3500 ਸਾਲ ਪੁਰਾਣੇ ਰਾਜਾ ਬਾਰੇ ਰਹੱਸਮਈ ਜਾਣਕਾਰੀਆਂ ਨੂੰ ਹਾਸਲ ਕੀਤਾ ਹੈ। ਵਿਗਿਆਨਕ ਉਸ ਸਮੇਂ ਖੁਸ਼ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮਮੀ ਕਿਸੇ ਹੋਰ ਦੀ ਨਹੀਂ ਸਗੋਂ ਮਿਸਰ ਦੇ ਉਸ ਰਾਜਾ ਦੀ ਹੈ, ਜੋ ਅੱਜ ਤੋਂ 3500 ਸਾਲ ਪਹਿਲਾਂ ਮਿਸਰ ‘ਤੇ ਰਾਜ ਕਰਦਾ ਸੀ ਅਤੇ ਸਭ ਤੋਂ ਦਿਲਚਸਪ ਗੱਲ ਹੈ ਕਿ ਮਿਸਰ ਦੇ ਰਾਜਾ ਦਾ 3500 ਸਾਲ ਪਹਿਲਾਂ ਵੀ ‘ਖਤਨਾ’ ਹੋਇਆ ਸੀ।
ਵਿਗਿਆਨਕਾਂ ਨੇ ਮਿਸਰ ਦੇ ਰਾਜਾ ਦੇ ਜੀਵਨ ਤੇ ਉਸ ਦੀ ਮੌਤ ਨੂੰ ਲੈ ਕੇ ਅਣਸੁਲਝੀਆਂ ਜਾਣਕਾਰੀਆਂ ਨੂੰ ਇਕੱਠਾ ਕੀਤਾ ਹੈ। ਇਹ ਮਮੀ ਮਿਸਰ ਦੇ ਰਾਜਾ ਫਿਰੌ ਅਮੇਨਹੋਟੇਪ ਪ੍ਰਥਮ ਦੀ ਹੈ ਅਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਇਸ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਸੀ ਕਿ ਉਸ ਦੇ ਦੰਦ ਤੇ ਕੰਨ ਦੀਆਂ ਹੱਡੀਆਂ ਅਜੇ ਤਕ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਹਨ।
ਮਿਸਰ ਦੇ ਰਾਜਾ ਨੂੰ ਦਫਨਾਉਂਦੇ ਸਮੇਂ ਫੁੱਲਾਂ ਦੀ ਮਾਲਾ ਪਹਿਨਾਈ ਗਈ ਸੀ ਤੇ ਉਸ ਦੀ ਮ੍ਰਿਤਕ ਦੇਹ ਨੂੰ ਆਕਰਸ਼ਕ ਲੱਕੜੀ ਦੇ ਮੁਖੌਟੇ ਨਾਲ ਸਜਾਇਆ ਗਿਆ ਸੀ। ਇਹ ਮਮੀ ਇੰਨੀ ਨਾਜ਼ੁਕ ਸੀ ਕਿ ਇਸ ਨੂੰ ਕਦੇ ਪੁਰਾਤੱਤਵ ਵਿਗਿਆਨੀਆਂ ਨੇ ਖੋਲ੍ਹਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਾਰਨ 1881 ‘ਚ ਇਸ ਮਮੀ ਦੀ ਖੋਜ ਹੋਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਸੋਧ ਨਹੀਂ ਕੀਤੀ ਸੀ ਤੇ ਇਹ ਮਮੀ ਹੁਣ ਤੱਕ ਸੁਰੱਖਿਅਤ ਰੱਖੀ ਹੋਈ ਸੀ।
ਮਿਸਰ ਦੇ ਕਾਹਿਰਾ ਯੂਨੀਵਰਸਿਟੀ ਵਿਚ ਮੈਡੀਕਲ ਡਿਪਾਰਟਮੈਂਟ ਵਿਚ ਰੇਡੀਓਲਾਜੀ ਪੜ੍ਹਾਉਣ ਵਾਲੀ ਪ੍ਰੋਫੈਸਰ ਸਹਿਰ ਸਲੀਮ ਜੋ ਇਸ ਰਿਸਰਚ ਟੀਮ ਦਾ ਹਿੱਸਾ ਵੀ ਹੈ, ਨੇ ਦੱਸਿਆ ਕਿ ਡਿਜੀਟਲ ਰੂਪ ਨਾਲ ਅਮੇਨਹੋਟੇਪ ਪਹਿਲਾ ਦੇ ਮਮੀ ਨੂੰ ਸਫਲਤਾ ਨਾਲ ਖੋਲ੍ਹਿਆ ਗਿਆ ਹੈ। ਮਮੀ ਦੀ ਪਤਲੀ ਠੋਢੀ ਹੈ ਤੇ ਉਸ ਦੇ ਨੱਕ ਛੋਟੇ ਹਨ। ਵਾਲ ਘੁੰਘਰਾਲੇ ਹਨ ਤੇ ਸਰੀਰਕ ਤੌਰ ‘ਤੇ ਇਹ ਮਮੀ ਬਹੁਤ ਹੱਦ ਤੱਕ ਆਪਣੇ ਪਿਓ ਵਾਂਗ ਹੀ ਦਿਖਦੀ ਹੈ।
ਰਾਜਾ ਅਮੇਨਹੋਟੇਪ ਪ੍ਰਥਮ ਦੀ ਉਮਰ ਲਗਭਗ 35 ਸਾਲ ਹੋਵੇਗੀ, ਜਦੋਂ ਉਸ ਦੀ ਮੌਤ ਹੋ ਗਈ ਹੋਵੇਗੀ। ਪ੍ਰੋਫੈਸਰ ਦਾ ਮੰਨਣਾ ਹੈ ਕਿ ਉਸ ਦਾ ਕੱਦ ਔਸਤ ਸੀ ਤੇ ਲੰਬਾਈ ਲਗਭਗ 5 ਫੁੱਟ 5 ਇੰਚ ਸੀ। ਉਨ੍ਹਾਂ ਦਾ ਖਤਨਾ ਹੋਇਆ ਸੀ ਤੇ ਉਸ ਦੇ ਦੰਦ ਪੂਰੀ ਤਰ੍ਹਾਂ ਤੋਂ ਸਿਹਤਮੰਦ ਸੀ। ਉਸ ਦੀ ਮਮੀ ਵਿਚ 30 ਤਾਬੀਜ਼ ਬੰਨ੍ਹੇ ਹੋਏ ਸਨ ਤੇ ਸੋਨੇ ਦੀ ਇੱਕ ਅਨੋਖੀ ਗਠੜੀ ਵੀ ਮਮੀ ਕੋਲ ਪਈ ਮਿਲੀ ਹੈ। ਰਾਜਾ ਦੇ ਸਰੀਰ ‘ਤੇ ਕਿਸ ਤਰ੍ਹਾਂ ਦਾ ਕੋਈ ਜ਼ਖਮ ਨਹੀਂ ਮਿਲਿਆ ਜਿਸ ਕਾਰਨ ਉਸ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰਾਜਾ ਅਮੇਨਹੋਟੇਬ ਪ੍ਰਥਮ ਨੇ 1525 ਤੇ 1504 ਈਸਾ ਪੂਰਬ ਵਿਚ ਲਗਭਗ 21 ਸਾਲਾਂ ਤੱਕ ਮਿਸਰ ‘ਤੇ ਸ਼ਾਸਨ ਕੀਤਾ। ਉਸ ਕੋਲ ਕਾਫੀ ਹੱਦ ਤੱਕ ਸ਼ਾਂਤੀਪੂਰਨ ਸ਼ਾਸਨ ਸੀ ਤੇ ਉਸ ਨੇ ਕਈ ਮੰਦਰਾਂ ਦਾ ਨਿਰਮਾਣ ਕਰਵਾਇਆ। ਮਮੀ ਨੂੰ ਕਈ ਸੌ ਸਾਲਾਂ ਬਾਅਦ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਮਮੀ ਉੁਪਰ ਸੱਟ ਦੇ ਕਈ ਨਿਸ਼ਾਨ ਹਨ ਪਰ ਮ੍ਰਿਤਕ ਦੇਹ ਉਪਰ ਨਿਸ਼ਾਨ ਨਹੀਂ ਹਨ। ਵਿਗਿਆਨਕਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਮਮੀ ਨੂੰ ਖਜ਼ਾਨੇ ਲਈ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਹੋਵੇਗੀ।