ਸੂਡਾਨ ਤੋਂ ਕੱਢੇ ਗਏ 360 ਭਾਰਤੀ ਨਾਗਰਿਕ ਰਾਤ ਨੂੰ ਨਵੀਂ ਦਿੱਲੀ ਏਅਰਪੋਰਟ ਪਹੁੰਚ ਗਏ। ਭਾਰਤ ਦੇ ਆਪ੍ਰੇਸ਼ਨ ਕਾਵੇਰੀ ਤਹਿਤ ਇੰਡੀਅਨ ਨੇਵੀ ਅਤੇ ਏਅਰਫੋਰਸ ਨੇ ਤਿੰਨ ਬੈਚ 561 ਲੋਕਾਂ ਨੂੰ ਸਾਊਦੀ ਅਰਬ ਦੇ ਜੇਹਾਦ ਪਹੁੰਚਾ ਦਿੱਤਾ ਗਿਆ ਹੈ। ਸੂਡਾਨ ਵਿਚ 4000 ਜ਼ਿਆਦਾ ਭਾਰਤੀ ਰਹਿੰਦੇ ਹਨ।
ਇਸ ਤੋਂ ਪਹਿਲਾਂ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਲੋਕਾਂ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੂਡਾਨ ਤੋਂ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦਾ ਟੀਚਾ ਰੱਖਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ‘ਆਪ੍ਰੇਸ਼ਨ ਕਾਵੇਰੀ’ ਤਹਿਤ ਪਹਿਲੇ ਬੈਚ ਵਿਚ 278 ਭਾਰਤੀਆਂ ਨੂੰ ਨੇਵੀ ਦੇ ਜਹਾਜ਼ INS ਸੁਮੇਧਾ ਤੋਂ ਸੂਡਾਨ ਪੋਰਟ ਤੋਂ ਸਾਊਦੀ ਅਰਬ ਦੇ ਜੇਹਾਦ ਪਹੁੰਚਾਇਆ ਗਿਆ। ਇਸ ਦੇ ਬਾਅਦ 148 ਤੇ 135 ਭਾਰਤੀਆਂ ਨੂੰ ਭਾਰਤੀ ਹਵਾਈ ਫੌਜ ਦੇ C-130J ਏਅਰਕ੍ਰਾਫਟ ਤੋਂ ਜੇਹਾਦ ਲਿਆਂਦਾ ਗਿਆ।
ਸੂਡਾਨ ਵਿਚ ਤਖਤਪਲਟ ਲਈ ਫੌਜ ਤੇ ਪੈਰਾ ਮਿਲਟਰੀ ਫੋਰਸ ਵਿਚ 15 ਅਪ੍ਰੈਲ ਨੂੰ ਲੜਾਈ ਸ਼ੁਰੂ ਹੋਈ ਸੀ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਲੜਾਈ ਵਿਚ ਹੁਣ ਤੱਕ 459 ਲੋਕਾਂ ਤੇ ਫੌਜੀਆਂ ਦੀ ਮੌਤ ਹੋ ਚੁੱਕੀ ਹੈ। 4972 ਲੋਕ ਜ਼ਖਮੀ ਹੋਏ ਹਨ।
ਸੂਡਾਨ ਵਿਚ 72 ਘੰਟੇ ਦਾ ਸੀਜ਼ਫਾਇਰ 27 ਅਪ੍ਰੈਲ ਰਾਤ 12 ਵਜੇ ਤੱਕ ਹੈ। ਇਸ ਦੌਰਾਨ ਇਥੋਂ ਹੋਰ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਨੂੰ ਕੱਢਣ ਦਾ ਸਮਾਂ ਹੈ। ਹਾਲਾਂਕਿ ਸੰਘਰਸ਼ ਵਿਰਾਮ ਦੇ ਬਾਅਦ ਵੀ ਰਾਜਧਾਨੀ ਥਾਰਤੂਮ ਸਣੇ ਦੇਸ਼ ਦੇ ਹੋਰ ਹਿੱਸਿਆ ਵਿਚ ਝੜਪਾਂ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: