ਸ਼੍ਰੀਲੰਕਾ ਵਿੱਚ ਭਾਰਤ ਦੁਆਰਾ ਦਿੱਤੀ ਗਈ ਕਰਜ਼ਾ ਸਹਾਇਤਾ ਵਿੱਚੋਂ ਇੱਕ ਕਰੋੜ ਡਾਲਰ ਵਿਦਿਆਰਥੀਆਂ ਦੀਆਂ ਕਿਤਾਬਾਂ ਦੀ ਛਪਾਈ ਲਈ ਵਰਤੇ ਗਏ ਹਨ। ਲਗਭਗ 40 ਲੱਖ ਵਿਦਿਆਰਥੀਆਂ ਲਈ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ। ਭਾਰਤ ਨੇ ਪਿਛਲੇ ਸਾਲ ਸ਼੍ਰੀਲੰਕਾ ਨੂੰ 10 ਕਰੋੜ ਅਮਰੀਕੀ ਡਾਲਰ ਦੀ ਕਰਜ਼ਾ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਸ਼੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸ਼ਨੀਵਾਰ 11 ਮਾਰਚ ਨੂੰ ਇਹ ਜਾਣਕਾਰੀ ਦਿੱਤੀ।
ਭਾਰਤੀ ਹਾਈ ਕਮਿਸ਼ਨ ਮੁਤਾਬਕ ਭਾਰਤ ਨੇ ਭੋਜਨ, ਈਂਧਣ, ਦਵਾਈਆਂ ਅਤੇ ਉਦਯੋਗਿਕ ਕੱਚੇ ਮਾਲ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਮਾਰਚ 2022 ਵਿੱਚ ਸ਼੍ਰੀਲੰਕਾ ਨੂੰ 100 ਮਿਲੀਅਨ ਅਮਰੀਕੀ ਡਾਲਰ ਦੀ ਇੱਕ ਲਾਈਨ ਆਫ ਕ੍ਰੈਡਿਟ ਪ੍ਰਦਾਨ ਕੀਤੀ ਸੀ। ਹਾਈ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਇਸ ਰਕਮ ਵਿੱਚੋਂ ਸ਼੍ਰੀਲੰਕਾ ਸਰਕਾਰ ਅਤੇ ਨਿੱਜੀ ਦਰਾਮਦਕਾਰਾਂ ਨੇ ਭਾਰਤ ਤੋਂ ਕਿਤਾਬਾਂ ਲਈ ਪ੍ਰਿੰਟਿੰਗ ਪੇਪਰ ਸਮੇਤ ਸਮੱਗਰੀ ਖਰੀਦੀ ਹੈ, ਜਿਸ ਲਈ ਇੱਕ ਕਰੋੜ ਅਮਰੀਕੀ ਡਾਲਰ ਦੀ ਵਰਤੋਂ ਕੀਤੀ ਗਈ ਹੈ।
ਹਾਈ ਕਮਿਸ਼ਨ ਨੇ ਦੱਸਿਆ ਕਿ ਭਾਰਤ ਵੱਲੋਂ ਦਿੱਤੀ ਮਦਦ ਨਾਲ ਅਕਾਦਮਿਕ ਸਾਲ 2023 ਵਿੱਚ ਸ੍ਰੀਲੰਕਾ ਦੇ 40 ਲੱਖ ਪੜ੍ਹਨ ਵਾਲੇ ਬੱਚਿਆਂ ਦੀਆਂ 45 ਫੀਸਦੀ ਕਿਤਾਬਾਂ ਦੀ ਛਪਾਈ ਦਾ ਕੰਮ ਕੀਤਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ਭਾਰਤੀ ਹਾਈ ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ”ਹੁਣ ਤੱਕ ਜ਼ਰੂਰੀ ਵਸਤਾਂ, ਪੈਟਰੋਲੀਅਮ, ਖਾਦ, ਰੇਲਵੇ ਦੇ ਵਿਕਾਸ, ਬੁਨਿਆਦੀ ਢਾਂਚੇ, ਰੱਖਿਆ ਖੇਤਰ ਅਤੇ ਨਵਿਆਉਣਯੋਗ ਊਰਜਾ ਸਮੇਤ ਕਈ ਖੇਤਰਾਂ ਵਿੱਚ ਸ਼੍ਰੀਲੰਕਾ ਨੂੰ ਚਾਰ ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਕਰਜ਼ਾ ਸਹਾਇਤਾ ਦਿੱਤੀ ਗਈ ਹੈ।
ਹਾਈ ਕਮਿਸ਼ਨ ਵੱਲੋਂ ਇਸ ਬਾਰੇ ਇੱਕ ਟਵੀਟ ਵੀ ਕੀਤਾ ਗਿਆ ਸੀ। ਇਸ ‘ਚ ਕਿਹਾ ਗਿਆ ਹੈ ਕਿ ਭਾਰਤ ਸ਼੍ਰੀਲੰਕਾ ਦੇ ਬੱਚਿਆਂ ਦੇ ਭਵਿੱਖ ਲਈ ਮਦਦ ਕਰ ਰਿਹਾ ਹੈ। ਭਾਰਤੀ ਹਾਈ ਕਮਿਸ਼ਨ ਅਤੇ ਸ਼੍ਰੀਲੰਕਾ ਦੇ ਸਿੱਖਿਆ ਮੰਤਰੀ ਸੁਸ਼ੀਲ ਪ੍ਰੇਮਜਾਯੰਤ ਨੇ ਰਸਮੀ ਤੌਰ ‘ਤੇ ਪਾਠ ਪੁਸਤਕਾਂ ਦੀ ਇੱਕ -ਖੇਪ ਭੇਜੀ ਹੈ, ਜੋ ਭਾਰਤ ਦੀ ਮਦਦ ਨਾਲ ਸਟੇਟ ਪ੍ਰਿੰਟਿੰਗ ਕਾਰਪੋਰੇਸ਼ਨ ਵਿਖੇ ਛਾਪੀਆਂ ਗਈਆਂ ਹਨ।
ਇਹ ਵੀ ਪੜ੍ਹੋ : 165 ਕਿਲੋ ਭਾਰ ਘਟਾ ਕੇ ਬੰਦੇ ਨੇ ਦੁਨੀਆ ਨੂੰ ਕੀਤਾ ਹੈਰਾਨ, ਡਾਕਟਰ ਨੇ ਕਿਹਾ ਸੀ, ‘ਤੁਰਦਾ-ਫਿਰਦਾ ਬੰਬ’!
ਦੱਸ ਦੇਈਏ ਕਿ ਮਈ 2021 ਵਿੱਚ ਸ਼੍ਰੀਲੰਕਾ ਨੇ ਵਿਦੇਸ਼ੀ ਕਰਜ਼ੇ ਦਾ ਭੁਗਤਾਨ ਨਾ ਕਰਨ ਕਾਰਨ ਆਪਣੇ ਆਪ ਡਿਫਾਲਟ ਦਾ ਐਲਾਨ ਕੀਤਾ ਸੀ। ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀਲੰਕਾ ਨੇ ਆਰਥਿਕ ਸੰਕਟ ਦਾ ਇਹ ਬੁਰਾ ਦੌਰ ਦੇਖਿਆ। ਪਿਛਲੇ ਸਾਲ ਸ਼੍ਰੀਲੰਕਾ ਵਿੱਚ ਵਿੱਤੀ ਰੁਕਾਵਟਾਂ ਕਾਰਨ ਹਫੜਾ-ਦਫੜੀ ਦਾ ਮਾਹੌਲ ਦੇਖਿਆ ਗਿਆ ਸੀ। ਲੋਕਾਂ ਨੇ ਰਾਸ਼ਟਰਪਤੀ ਭਵਨ ਅਤੇ ਸਰਕਾਰੀ ਦਫ਼ਤਰਾਂ ਵਿੱਚ ਡੇਰੇ ਲਾਏ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: