ਰੋਹਤਕ ਨੈਸ਼ਨਲ ਹਾਈਵੇਅ ਤੋਂ ਲੰਘਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਟੋਲ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਘਟੀਆਂ ਦਰਾਂ ਅੱਜ ਯਾਨੀ 26 ਫਰਵਰੀ ਤੋਂ ਲਾਗੂ ਹੋਣਗੀਆਂ। ਟੋਲ ਦੀਆਂ ਘਟੀਆਂ ਦਰਾਂ ਨਾਲ ਨਾ ਸਿਰਫ਼ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ, ਸਗੋਂ ਇੱਥੋਂ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਤੋਂ ਵੱਡੀ ਰਾਹਤ ਮਿਲੇਗੀ।
ਟੋਲ ਦਰਾਂ ਵਿੱਚ ਬਦਲਾਅ ਤੋਂ ਬਾਅਦ ਹੁਣ ਜੀਪ ਕਾਰਾਂ ਵਰਗੇ ਛੋਟੇ ਵਾਹਨਾਂ ਨੂੰ ਇੱਕ ਪਾਸੇ ਲਈ 60 ਰੁਪਏ ਜਦਕਿ ਅੱਪ ਅਤੇ ਡਾਊਨ ਦੋਵਾਂ ਲਈ 90 ਰੁਪਏ ਦੇਣੇ ਪੈਣਗੇ। ਇਸ ਤੋਂ ਪਹਿਲਾਂ ਇਨ੍ਹਾਂ ਵਾਹਨਾਂ ਲਈ 100 ਰੁਪਏ ਵਨਵੇਅ ਲਈ ਅਦਾ ਕਰਨੇ ਪੈਂਦੇ ਸਨ ਜਦਕਿ ਅੱਪ ਡਾਊਨ ਲਈ 155 ਰੁਪਏ ਦੇਣੇ ਪੈਂਦੇ ਸਨ। ਨਵੀਆਂ ਦਰਾਂ ਤੋਂ ਬਾਅਦ ਹੁਣ ਕਮਰਸ਼ੀਅਲ ਵਾਹਨਾਂ ਨੂੰ ਸਿੰਗਲ ਸਾਈਡ ਲਈ 160 ਰੁਪਏ ਦੀ ਬਜਾਏ 100 ਰੁਪਏ ਅਤੇ ਦੋਵੇਂ ਪਾਸੇ ਲਈ 235 ਰੁਪਏ ਦੀ ਬਜਾਏ 150 ਰੁਪਏ ਦੇਣੇ ਪੈਣਗੇ।
ਪਾਣੀਪਤ-ਰੋਹਤਕ ਰੋਡ ‘ਤੇ ਸਥਿਤ ਟੋਲ ਪਲਾਜ਼ਾ ਦੀਆਂ ਦਰਾਂ ਨੂੰ ਘਟਾਉਣ ਦੇ ਨਾਲ-ਨਾਲ NHAI ਨੇ 1 ਮਾਰਚ ਤੋਂ ਹੇਲੀਮੰਡੀ-ਪਾਲਹਾਵਾਸ ਰੋਡ ‘ਤੇ ਪਿੰਡ ਚੌਕੀ ਨੰਬਰ-1 ਦੇ ਨੇੜੇ ਬਣਾਏ ਗਏ ਟੋਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੋਸਲੀ-ਕਨੀਨਾ ਰੋਡ ’ਤੇ ਗੁੱਜਰਵਾਸ ਨੇੜੇ ਬਣੇ ਦੂਜੇ ਟੋਲ ਪਲਾਜ਼ਾ ਬਾਰੇ ਵੀ ਜਾਇਜ਼ਾ ਲਿਆ ਜਾਵੇਗਾ। ਦੱਸ ਦੇਈਏ ਕਿ ਕੋਸਲੀ ਦੇ ਵਿਧਾਇਕ ਲਕਸ਼ਮਣ ਸਿੰਘ ਯਾਦਵ ਨੇ ਵਿਧਾਨ ਸਭਾ ਵਿੱਚ ਦੋਵਾਂ ਟੋਲਾਂ ਤੋਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਉਠਾਇਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਪੰਜਾਬ ਦਾ ‘ਵਾਰਿਸ’ ਨਹੀਂ, CM ਮਾਨ ਬੋਲੇ, ‘ਖਾਲਿਸਤਾਨ ਸਮਰਥਕਾਂ ਨੂੰ ਪਾਕਿਸਤਾਨ ਤੋਂ ਮਿਲ ਰਿਹਾ ਪੈਸਾ’
ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਬੁੱਧਵਾਰ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪ੍ਰਸ਼ਨਕਾਲ ਦੌਰਾਨ ਦੱਸਿਆ ਸੀ ਕਿ ਟੀਪੀ-53 ਰੇਵਾੜੀ ਜ਼ਿਲ੍ਹੇ ਦੇ 69.00 ਕਿਲੋਮੀਟਰ ‘ਤੇ ਪਿੰਡ ਗੁੱਜਰਵਾਸ ਨੇੜੇ ਸੁਬਾਨਾ ਕੋਸਲੀ ਨਾਹਰ ਕਨੀਨਾ ਰੋਡ (ਸਟੇਟ ਹਾਈਵੇਅ-22) ‘ਤੇ ਹੈ। ਇਸ ਵੇਲੇ ਇਸ ਟੋਲ ਪਲਾਜ਼ਾ ਤੋਂ ਸਰਕਾਰ ਨੂੰ ਔਸਤਨ 141 ਲੱਖ ਰੁਪਏ ਸਾਲਾਨਾ ਦੀ ਆਮਦਨ ਹੋ ਰਹੀ ਹੈ। ਦੂਜੇ ਪਾਸੇ ਸਰਕਾਰ ਨੂੰ ਟੋਲ ਪਲਾਜ਼ਾ-54 ਤੋਂ ਸਾਲਾਨਾ 40 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: