ਇੱਕ ਕਹਾਵਤ ਹੈ ਕਿ ਪਾਣੀ ਵਿੱਚ ਰਹਿਣ ਨਾਲ ਮਗਰਮੱਛ ਨਾਲ ਬੈਰ ਨਹੀਂ ਲਿਆ ਜਾਂਦਾ। ਪਰ ਕੰਬੋਡੀਆ ਦੇ ਸੀਮ ਰੀਪ ਵਿੱਚ, ਇੱਕ ਆਦਮੀ ਨੇ ਮਗਰਮੱਛਾਂ ਨਾਲ ਬੈਰ ਲੈ ਲਿਆ ਅਤੇ ਉਨ੍ਹਾਂ ਨੇ ਮਿਲ ਕੇ ਉਸ ਦੇ ਟੋਟੇ ਕਰ ਦਿੱਤੇ। ਕੰਬੋਡੀਆ ਦਾ ਇੱਕ 72 ਸਾਲਾ ਵਿਅਕਤੀ ਆਪਣੇ ਪਰਿਵਾਰ ਦੇ ਰੇਪਟਾਈਲ ਫਾਰਮ ਵਿੱਚ ਇੱਕ ਮਗਰਮੱਛ ਨੂੰ ਡੰਡੇ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਇਸ ਨੇ ਬਾੜੇ ਵਿੱਚ ਆਂਡੇ ਦਿੱਤੇ ਸਨ।
ਫਿਰ ਮਗਰਮੱਛ ਨੇ ਉਸ ਡੰਡੇ ਨੂੰ ਫੜ ਲਿਆ, ਜਿਹੜਾ ਉਹ ਉਸ ਵੱਲ ਕਰ ਰਿਹਾ ਸੀ ਅਤੇ ਬਜ਼ੁਰਗ ਨੂੰ ਅੰਦਰ ਖਿੱਚ ਲਿਆ। ਇਸ ਤੋਂ ਬਾਅਦ ਕਰੀਬ 40 ਮਗਰਮੱਛਾਂ ਦਾ ਝੁੰਡ ਉਸ ਦੇ ਆਲੇ-ਦੁਆਲੇ ਇਕੱਠਾ ਹੋ ਗਿਆ ਅਤੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਤੋਂ ਬਾਅਦ ਖੂਨ ਨਾਲ ਲੱਥਪੱਥ ਲਾਸ਼ ਨੂੰ ਬਾੜੇ ਵਿੱਚ ਛੱਡ ਦਿੱਤਾ।
ਰਿਪੋਰਟ ਮੁਤਾਬਕ ਪੁਲਸ ਦਾ ਕਹਿਣਾ ਹੈ ਕਿ ਜਦੋਂ ਉਹ ਬੰਦਾ ਪਿੰਜਰੇ ‘ਚ ਆਂਡੇ ਦੇਣ ਵਾਲੇ ਮਗਰਮੱਛ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੇ ਡੰਡੇ ‘ਤੇ ਹਮਲਾ ਕਰ ਦਿੱਤਾ ਅਤੇ ਉਹ ਉਸ ਦੇ ਅੰਦਰ ਡਿੱਗ ਗਿਆ। ਇਸ ਤੋਂ ਬਾਅਦ ਬਾਕੀ ਮਗਰਮੱਛਾਂ ਨੇ ਵੀ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋਣ ਤੱਕ ਉਸ ਨੂੰ ਕੱਟਦੇ ਰਹੇ। ਬਜ਼ੁਰਗ ਦੇ ਸਾਰੇ ਸਰੀਰ ‘ਤੇ ਕੱਟ ਦੇ ਨਿਸ਼ਾਨ ਸਨ ਅਤੇ ਉਸ ਦਾ ਇਕ ਹੱਥ ਵੀ ਮਗਰਮੱਛ ਨੇ ਨਿਗਲ ਲਿਆ ਸੀ।
ਇਹ ਵੀ ਪੜ੍ਹੋ : ਡੈਮ ‘ਚ ਡਿੱਗੇ ਮੋਬਾਈਲ ਲਈ ਅਫਸਰ ਨੇ 21 ਲੱਖ ਲੀਟਰ ਪਾਣੀ ਕੀਤਾ ਬਰਬਾਦ, ਪੰਪ ਨਾਲ ਕਰਾਇਆ ਖਾਲੀ
ਪੁਲਿਸ ਦਾ ਕਹਿਣਾ ਹੈ ਕਿ 2019 ਵਿੱਚ ਵੀ ਇਸੇ ਪਿੰਡ ਦੇ ਰੇਪਟਾਈਲ ਫਾਰਮ ਵਿੱਚ ਦੋ ਸਾਲ ਦੀ ਬੱਚੀ ਨੂੰ ਮਗਰਮੱਛ ਕੱਟ ਕੇ ਖਾ ਖਾ ਗਏ ਸਨ। ਅੰਗਕੋਰ ਵਾਟ ਦੇ ਮਸ਼ਹੂਰ ਖੰਡਰਾਂ ਵਾਲੇ ਸ਼ਹਿਰ ਦਾ ਪ੍ਰਵੇਸ਼ ਦੁਆਰ ਮੰਨੇ ਜਾਣ ਵਾਲੇ ਸਿਏਮ ਰੀਪ ਵਿੱਚ ਵੱਡੀ ਗਿਣਤੀ ਵਿੱਚ ਰੇਪਟਾਈਲ ਫਾਰਮ ਹਨ। ਇਤੇ ਰੇਪਟਾਈਲ ਨੂੰ ਉਨ੍ਹਾਂ ਦੇ ਆਂਡਿਆਂ, ਖਾਲ, ਮਾਸ ਤੇ ਉਨ੍ਹਾਂ ਦੇ ਬੱਚਿਆਂ ਨੂੰ ਵੇਚਣ ਲਈ ਪਾਲਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: