ਵਿਦਰੋਹੀਆਂ ਨੇ ਯੂਗਾਂਡਾ-ਕਾਂਗੋ ਸਰਹੱਦ ਦੇ ਨੇੜੇ ਮਪੋਂਡਵੇ ਵਿੱਚ ਇੱਕ ਸਕੂਲ ਉੱਤੇ ਹਮਲਾ ਕੀਤਾ। ਇਸ ਹਮਲੇ ‘ਚ 41 ਲੋਕਾਂ ਦੀ ਮੌਤ ਹੋ ਗਈ ਸੀ। ਮਪੋਂਡਵੇ ਦੇ ਮੇਅਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਨੇੜਿਓਂ 38 ਵਿਦਿਆਰਥੀਆਂ ਸਮੇਤ ਕੁੱਲ 41 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਅਲਾਈਡ ਡੈਮੋਕਰੇਟਿਕ ਫੋਰਸਿਜ਼ ਬਾਗੀ ਕਈ ਸਾਲਾਂ ਤੋਂ ਅਸ਼ਾਂਤ ਪੂਰਬੀ ਕਾਂਗੋ ਵਿੱਚ ਆਪਣੇ ਠਿਕਾਣਿਆਂ ਤੋਂ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਰਹੱਦੀ ਸ਼ਹਿਰ ਮਪੋਂਡਵੇ ਦੇ ਲੁਬਿਰਿਹਾ ਸੈਕੰਡਰੀ ਸਕੂਲ ‘ਤੇ ਹਮਲਾ ਕੀਤਾ।
ਮੇਅਰ ਸੇਲਵੇਸਟ ਮਾਪੋਜ ਨੇ ਕਿਹਾ ਕਿ ਵਿਦਰੋਹੀ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ 38 ਵਿਦਿਆਰਥੀ, ਇੱਕ ਗਾਰਡ ਅਤੇ 2 ਸਥਾਨਕ ਲੋਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਸਕੂਲ ਦੇ ਬਾਹਰ ਗੋਲੀ ਮਾਰੀ ਗਈ ਸੀ। ਸਕੂਲ ਕੋ-ਐਡ ਅਤੇ ਨਿਜੀ ਮਲਕੀਅਤ ਵਾਲਾ ਹੈ, ਜੋ ਕਾਸੇਸ ਡਿਸਟ੍ਰਿਕਟ, ਯੂਗਾਂਡਾ ਵਿੱਚ ਸਥਿਤ ਹੈ। ਇਹ ਕਾਂਗੋਲੀਜ਼ ਸਰਹੱਦ ਤੋਂ ਲਗਭਗ 2 ਕਿਲੋਮੀਟਰ (1.2 ਮੀਲ) ਹੈ। ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਇੱਕ ਹੋਸਟਲ ਨੂੰ ਅੱਗ ਲਗਾ ਦਿੱਤੀ ਗਈ ਅਤੇ ਇੱਕ ਫੂਡ ਸਟੋਰ ਨੂੰ ਲੁੱਟਿਆ ਗਿਆ। ਸਕੂਲ ‘ਚੋਂ ਹੁਣ ਤੱਕ 25 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਉਨ੍ਹਾਂ ਨੂੰ ਬਾਵੇਰਾ ਹਸਪਤਾਲ ਭੇਜ ਦਿੱਤਾ ਗਿਆ ਹੈ। 8 ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਰਕਾਰੀ ਅਧਿਕਾਰੀਆਂ ਅਤੇ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਅਗਵਾ ਵੀ ਕੀਤਾ ਗਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਸਾਰੇ ਪੀੜਤ ਵਿਦਿਆਰਥੀ ਸਨ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਯੁਗਾਂਡਾ ਦੇ ਸੈਨਿਕਾਂ ਨੇ ਹਮਲਾਵਰਾਂ ਨੂੰ ਕਾਂਗੋ ਦੇ ਵਿਰੂੰਗਾ ਨੈਸ਼ਨਲ ਪਾਰਕ ਤੱਕ ਟ੍ਰੈਕ ਕੀਤਾ। ਫੌਜ ਨੇ ਪੁਸ਼ਟੀ ਕੀਤੀ ਕਿ ਯੂਗਾਂਡਾ ਦੇ ਸੈਨਿਕ ਕਾਂਗੋ ਦੇ ਅੰਦਰ ਅਗਵਾਕਾਰਾਂ ਦਾ ਪਿੱਛਾ ਕਰ ਰਹੇ ਹਨ। ਕਾਸੇ ਵਿੱਚ ਯੂਗਾਂਡਾ ਦੇ ਰਾਸ਼ਟਰਪਤੀ ਦੀ ਨੁਮਾਇੰਦਗੀ ਕਰਨ ਵਾਲੇ ਅਧਿਕਾਰੀ ਵਾਲੁਸਿੰਬੀ ਨੇ ਕਿਹਾ ਕਿ ਅਧਿਕਾਰੀ ਪੀੜਤਾਂ ਅਤੇ ਅਗਵਾ ਕੀਤੇ ਗਏ ਲੋਕਾਂ ਦੀ ਗਿਣਤੀ ਬਾਰੇ ਸਹੀ ਜਾਣਕਾਰੀ ਇਕੱਠੀ ਕਰ ਰਹੇ ਹਨ।
ਇਹ ਵੀ ਪੜ੍ਹੋ : IRCTC ਨੂੰ ਟੱਕਰ ਦੇਵੇਗੀ ਅਡਾਨੀ ਦੀ ਕੰਪਨੀ, ਆਨਲਾਈਨ ਟ੍ਰੇਨ ਟਿਕਟ ਬੁਕਿੰਗ ਦੀ ਤਿਆਰੀ!
ਰਿਪੋਰਟਾਂ ਮੁਤਾਬਕ ਹਮਲਾਵਰਾਂ ਵੱਲੋਂ ਹੋਸਟਲ ਨੂੰ ਅੱਗ ਲਾ ਕੇ ਕਈ ਵਿਦਿਆਰਥੀ ਝੁਲਸ ਗਏ ਸਨ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸ ਦੇਈਏ ਕਿ ADF ਮੱਧ ਅਫ਼ਰੀਕਾ ਵਿੱਚ ਇਸਲਾਮਿਕ ਸਟੇਟ ਦੀ ਇੱਕ ਸ਼ਾਖਾ ਹੈ। ਯੂਗਾਂਡਾ ਦਾ ਇੱਕ ਬਾਗੀ ਸਮੂਹ ਹੈ ਜੋ ਪੂਰਬੀ ਡੀਆਰਸੀ ਦੇ ਜੰਗਲਾਂ ਵਿੱਚ ਲੁਕਿਆ ਹੋਇਆ ਹੈ। ਬਾਗੀ ਸਮੂਹ ‘ਤੇ ਪੂਰਬੀ ਡੀਆਰਸੀ ਦੇ ਪਿੰਡਾਂ ਵਿੱਚ ਤਬਾਹੀ ਮਚਾਉਣ ਦਾ ਵੀ ਦੋਸ਼ ਹੈ। ਯੂਗਾਂਡਾ ਦੀ ਫੌਜ ਅਤੇ ਉਨ੍ਹਾਂ ਦੇ ਕਾਂਗੋਲੀ ਹਮਰੁਤਬਾ ਨੇ ਨਵੰਬਰ 2021 ਵਿੱਚ ਬਾਗੀ ਸਮੂਹ ‘ਤੇ ਇੱਕ ਸੰਯੁਕਤ ਅਪ੍ਰੇਸ਼ਨ ਸ਼ੁਰੂ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: