41 ਸਾਲਾ ਪਹਿਲਵਾਨ ਫਰੈਡਰਿਕ ਸਿਨਿਸਟ੍ਰਾ, ਜੋ ਕਿ ਅੰਡਰਟੇਕਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੀ ਮੌਤ ਬੈਲਜ਼ੀਅਮ ਦੇ ਸਿਨੇ ਵਿਖੇ ਆਪਣੇ ਘਰ ਵਿਚ ਹੋ ਗਈ ਜਦੋਂ ਉਸ ਨੇ ਕੋਰੋਨਾ ਦਾ ਇਲਾਜ ਖੁਦ ਕਰਨ ਦਾ ਫੈਸਲਾ ਕੀਤਾ। ਹਸਪਤਾਲ ਵਿਚੋਂ ਛੁੱਟੀ ਮਿਲਣ ਤੋਂ ਬਾਅਦ ਪਹਿਲਵਾਨ ਨੇ ਘਰ ਵਿਚ ਹੀ ਆਕਸੀਜਨ ਨਾਲ ਆਪਣਾ ਇਲਾਜ ਕੀਤਾ। ਹਾਲਾਂਕਿ ਕੋਰੋਨਾ ਦੀ ਵਜ੍ਹਾ ਨਾਲ ਅੰਦਰੂਨੀ ਤੌਰ ‘ਤੇ ਉਹ ਪੂਰੀ ਤਰ੍ਹਾਂ ਨਹੀਂ ਉਭਰ ਸਕਿਆ ਅਤੇ ਦਿਲ ਦਾ ਦੌਰਾ ਉਸ ਦੀ ਜਾਨ ਲੈ ਬੈਠਾ।
ਪਹਿਲਵਾਨ ਨੇ ਪਹਿਲਾਂ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਵਿੱਚ ਉਸ ਨੂੰ ਸਾਹ ਲੈਣ ਲਈ ਸੰਘਰਸ਼ ਕਰਦੇ ਦੇਖਿਆ ਜਾ ਸਕਦਾ ਹੈ। ਸਿਨਿਸਟ੍ਰਾ ਆਖਰੀ ਵਾਰ 13 ਦਸੰਬਰ ਨੂੰ ਆਨਲਾਈਨ ਹੋਇਆ ਸੀ ਪਰ ਦੋ ਦਿਨ ਬਾਅਦ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕੋਚ ਓਸਮਾਨ ਯਿਗਿਨ ਵੱਲੋਂ ਜ਼ੋਰ ਪਾਏ ਜਾਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਡਾਕਟਰਾਂ ਦਾ ਦਾਅਵਾ ਹੈ ਕਿ ਜ਼ਿਆਦਾਤਰ ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ। ਫਰਾਂਸ ਵਿੱਚ ਇਸ ਸਮੇਂ 16,000 ਤੋਂ ਵੱਧ ਲੋਕ ਵਾਇਰਸ ਤੋਂ ਪੀੜਤ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚ 3,300 ਮਰੀਜ਼ ਗੰਭੀਰ ਹਨ। ਅੰਕੜਿਆਂ ਮੁਤਾਬਕ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ, ਉਨ੍ਹਾਂ ਦੇ ਕੋਵਿਡ ਦੇ ਸੰਕਰਮਣ ਤੋਂ ਬਾਅਦ ਇੰਟੈਂਸਿਵ ਕੇਅਰ ਵਿਚ ਜਾਣ ਦੀ ਸੰਭਾਵਨਾ 60 ਗੁਣਾ ਵੱਧ ਹੁੰਦੀ ਹੈ।