ਉੱਤਰੀ ਭਾਰਤ ‘ਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਸ਼ ਕਾਰਨ ਜਿੱਥੇ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਭਾਰਤ-ਪਾਕਿ ਸਰਹੱਦ ’ਤੇ ਸਥਿਤ ਆਖਰੀ ਪਿੰਡ ਘਣੀਏਕੇ ਬੇਟ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਪੂਰੀ ਤਰ੍ਹਾਂ ਕੱਟ ਗਿਆ ਹੈ। ਰਾਵੀ ਨਦੀ ਦੇ ਦੂਜੇ ਪਾਸੇ ਪਿਛਲੇ ਪਿੰਡ ਵਿੱਚ ਵੀ ਲੋਕ ਫਸੇ ਹੋਏ ਸਨ, ਜਿਨ੍ਹਾਂ ਨੂੰ ਫੌਜ ਦੇ ਜਵਾਨਾਂ ਨੇ ਬਚਾ ਲਿਆ।
ਦੇਸ਼ ਦੇ ਜਵਾਨਾਂ (6/8 ਗੋਰਖਾ ਰਾਈਫਲਜ਼) ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਲੈਫਟੀਨੈਂਟ ਕਰਨਲ ਸਤੇਂਦਰ ਸਿੰਘ ਦੀ ਦੇਖ-ਰੇਖ ਵਿੱਚ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਲੋਕਾਂ ਦੀ ਜਾਨ ਬਚਾਈ। ਦੇਰ ਸ਼ਾਮ ਤੱਕ ਚੱਲੇ ਇਸ ਬਚਾਅ ਕਾਰਜ ਵਿੱਚ ਫੌਜ ਵੱਲੋਂ ਪਿੰਡ ਵਿੱਚੋਂ 2 ਕਿਸ਼ਤੀਆਂ ਵਿੱਚ 450 ਦੇ ਕਰੀਬ ਪੀੜਤ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਰਾਵੀ ਦਰਿਆ ਦੇ ਪਾਰ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਇਨ੍ਹਾਂ ਵਿਚ ਛੋਟੇ ਬੱਚੇ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਪਾਣੀ ‘ਚ ਤਿਲਕਣ ਕਾਰਨ ਟੋਏ ‘ਚ ਡਿੱਗਿਆ ਸੀ ਨੌਜਵਾਨ, 2 ਦਿਨਾਂ ਬਾਅਦ ਮ੍ਰਿ.ਤਕ ਦੇਹ ਬਰਾਮਦ
ਦੂਜੇ ਪਾਸੇ ਧੁੱਸੀ ਬਨ ਵਿਖੇ ਉਨ੍ਹਾਂ ਲਈ ਰਾਹਤ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਮੈਡੀਕਲ ਕੈਂਪ ਵਿੱਚ ਪੀੜਤਾਂ ਲਈ ਖਾਣੇ, ਲੰਗਰ ਅਤੇ ਰਾਤ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਗਿਆ। ਹੋਰ ਜੋ ਸੁਰੱਖਿਅਤ ਆਪਣੇ ਘਰਾਂ ਨੂੰ ਪਰਤ ਗਏ ਸਨ, ਨੇ ਵੀ ਫੌਜ ਦੇ ਜਵਾਨਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਫੌਜ ਦੀਆਂ ਭਾਵਨਾਵਾਂ ਦੀ ਸ਼ਲਾਘਾ ਕੀਤੀ।
ਵੀਡੀਓ ਲਈ ਕਲਿੱਕ ਕਰੋ -: